Punjab : ਲੁਧਿਆਣਾ ਦੇ ਇਸ ਇਲਾਕੇ ‘ਚ ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ
ਪਤੀ-ਪਤਨੀ ਝੁਲਸੇ, ਹਾਲਤ ਗੰਭੀਰ

ਲੁਧਿਆਣਾ, 12 ਜੁਲਾਈ (ਵਿਸ਼ਵ ਵਾਰਤਾ): ਲੁਧਿਆਣਾ (Punjab) ‘ਚ ਅੱਜ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਫੋਕਲ ਪੁਆਇੰਟ ਅਧੀਨ ਆਉਣ ਵਾਲੀ ਰਾਜੀਵ ਗਾਂਧੀ ਕਲੋਨੀ ਦੇ ਇੱਕ ਘਰ ਵਿੱਚ ਖਾਣਾ ਬਣਾਉਂਦੇ ਸਮੇਂ ਅਚਾਨਕ ਇੱਕ ਗੈਸ ਸਿਲੰਡਰ ਫਟ ਗਿਆ। ਧਮਾਕੇ ਵਿੱਚ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਔਰਤ 65 ਪ੍ਰਤੀਸ਼ਤ ਸੜ ਗਈ ਹੈ ਜਦੋਂ ਕਿ ਉਸਦਾ ਪਤੀ 45 ਪ੍ਰਤੀਸ਼ਤ ਸੜ ਗਿਆ ਹੈ। ਔਰਤ ਦੀ ਗੰਭੀਰ ਹਾਲਤ ਦੇਖਦਿਆਂ ਡਾਕਟਰਾਂ ਨੇ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ।
ਸਥਾਨਕ ਲੋਕਾਂ ਅਨੁਸਾਰ, ਘਟਨਾ ਦੇ ਸਮੇਂ ਔਰਤ ਵਰਾਂਡੇ ਵਿੱਚ ਖਾਣਾ ਬਣਾ ਰਹੀ ਸੀ, ਜਦੋਂ ਅਚਾਨਕ ਗੈਸ ਸਿਲੰਡਰ ਫਟ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਲੋਕਾਂ ਅਨੁਸਾਰ ਅੱਗ ਲੱਗਣ ਤੋਂ ਬਾਅਦ ਰੀਤਾ ਅਤੇ ਵਿਕਾਸ ਚੀਕਾਂ ਮਾਰਨ ਲੱਗੇ। ਜਿਸ ਤੋਂ ਬਾਅਦ ਆਸ ਪਾਸ ਦੇ ਸਾਰੇ ਲੋਕ ਇਕੱਠੇ ਹੋ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਰੀਤਾ ਅਤੇ ਵਿਕਾਸ ਦੇ ਕਮਰੇ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























