Punjab: ‘ਪੰਥ ਰਤਨ’ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸਨਮਾਨ ਸਮਾਗਮ 18 ਅਪ੍ਰੈਲ ਨੂੰ
ਚੰਡੀਗੜ੍ਹ, 16 ਅਪ੍ਰੈਲ 2026 – ਸਿੱਖ ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ ਵੱਲੋਂ ‘ਪੰਥ ਰਤਨ’ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸਨਮਾਨ ਸਮਾਗਮ 18 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਮਾਤਾ ਗੰਗਾ ਆਡੀਟੋਰੀਅਮ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ, ਸੈਕਟਰ 26, ਚੰਡੀਗੜ੍ਹ ‘ਚ 18 ਅਪ੍ਰੈਲ 2026, ਦਿਨ ਸਨਿਚਰਵਾਰ, ਸਵੇਰੇ 11:30 ਵਜੇ ਹੋਵੇਗਾ। ਇਸ ਸਮਾਗਮ ‘ਚ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਹਰਚਰਨਜੀਤ ਸਿੰਘ ਪਨਾਗ, ਪੀ.ਵੀ.ਐਸ.ਐਮ, ਏ.ਵੀ.ਐਸ.ਐਮ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ।

ਇਸ ਤੋਂ ਇਲਾਵਾ ਗੁਰਦਰਸ਼ਨ ਸਿੰਘ ਬਾਹੀਆ ਸਮਾਗਮ ਦਾ ਥੀਮ ਪੇਪਰ ਪੜ੍ਹਨਗੇ। ਇਸ ਸਮਾਗਮ ‘ਚ ਡਾ. ਬਲਕਾਰ ਸਿੰਘ ਸਨਮਾਨ ਪ੍ਰਾਪਕ, ਡਾ. ਗੁਰਦੇਵ ਸਿੰਘ ਸਿੱਧੂ, ਪ੍ਰੋਫ਼ੈਸਰ ਬੇਅੰਤ ਸਿੰਘ, ਗੁਰਦੇਵ ਸਿੰਘ, ਆਈ.ਏ.ਐਸ. (ਸੇਵਾਮੁਕਤ) ਪ੍ਰਧਾਨ, ਸਿੱਖ ਐਜੂਕੇਸ਼ਨਲ ਸੁਸਾਇਟੀ, ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਵੱਜੋਂ ਸਮਾਜ, ‘ਚ ਸ਼ਾਮਿਲ ਹੋਣਗੇ।






















