• Latest
  • Trending
PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਗੁਰਭਜਨ ਗਿੱਲ

PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਗੁਰਭਜਨ ਗਿੱਲ

2 years ago
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

7 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

8 hours ago
ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

8 hours ago
ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

8 hours ago
ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

ਕੰਗਨਾ ਰਣੌਤ ਦੀ ਫਿਲਮ ‘Scary Picture’ ਦੀ ਪਹਿਲੀ ਝਲਕ ਜਾਰੀ

9 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 297ਵਾਂ ਦਿਨ: ਪੰਜਾਬ ਪੁਲਿਸ ਵੱਲੋਂ 525 ਥਾਈਂ ਛਾਪੇਮਾਰੀ; 163 ਕਾਬੂ

9 hours ago
ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

ਏਕਤਾ ਕਪੂਰ ਨੇ ਆਉਣ ਵਾਲੀ ਫਿਲਮ ਦੇ ਸਿਰਲੇਖ ਦਾ ਕੀਤਾ ਖੁਲਾਸਾ 

9 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

11 hours ago
ਕੇਂਦਰ ਨੇ ਕੈਂਸਰ-ਰੋਧੀ ਦਵਾਈਆਂ ਦੀਆਂ ਘਟੀਆਂ ਕੀਮਤਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਗਰਾਨੀ ਦੇ ਦਿੱਤੇ ਨਿਰਦੇਸ਼ 

ਕੇਂਦਰ ਨੇ ਕੈਂਸਰ-ਰੋਧੀ ਦਵਾਈਆਂ ਦੀਆਂ ਘਟੀਆਂ ਕੀਮਤਾਂ ਨੂੰ ਲਾਗੂ ਕਰਨ ਲਈ ਸਖ਼ਤ ਨਿਗਰਾਨੀ ਦੇ ਦਿੱਤੇ ਨਿਰਦੇਸ਼ 

11 hours ago
ਦੇਸ਼ ਭਰ ਦੇ 198 ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਵਿੱਚ 9.11 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ : ਮੰਤਰਾਲਾ

ਦੇਸ਼ ਭਰ ਦੇ 198 ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰਾਂ ਵਿੱਚ 9.11 ਲੱਖ ਤੋਂ ਵੱਧ ਲੋਕ ਇਲਾਜ ਕਰਵਾ ਰਹੇ ਹਨ : ਮੰਤਰਾਲਾ

12 hours ago
ਭਾਰਤ ਵਿੱਚ 2015 ਤੋਂ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 38 ਫੀਸਦੀ ਦੀ ਕਮੀ : WHO Report

ਭਾਰਤ ਵਿੱਚ 2015 ਤੋਂ ਟੀਬੀ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 38 ਫੀਸਦੀ ਦੀ ਕਮੀ : WHO Report

12 hours ago
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਪੰਜਾਬ ਵਾਸੀਆਂ ਨੂੰ ਵਧਾਈ

12 hours ago
Hindi News
English News
Saturday, November 14, 2026
No Result
View All Result
16 °c
Chandigarh
19 ° Sun
21 ° Mon
20 ° Tue
20 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਗੁਰਭਜਨ ਗਿੱਲ

May 1, 2025
in ਖਬਰਾਂ, ਪੰਜਾਬ
PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਗੁਰਭਜਨ ਗਿੱਲ

PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਗੁਰਭਜਨ ਗਿੱਲ

ਚੰਡੀਗੜ੍ਹ, 1ਮਈ(ਵਿਸ਼ਵ ਵਾਰਤਾ) PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਸ. ਜਗਦੇਵ ਸਿੰਘ ਜੱਸੋਵਾਲ। ਕੱਲ੍ਹ 30 ਅਪ੍ਰੈਲ ਨੂੰ ਉਸ ਦਾ 90ਵਾਂ ਜਨਮ ਦਿਨ ਸੀ, ਇਸੇ ਦਿਨ ਜ਼ੈਲਦਾਰ ਕਰਤਾਰ ਸਿੰਘ ਗਰੇਵਾਲ ਦੇ ਘਰ ਤੀਸਰੀ ਕਿਲਕਾਰੀ ਗੂੰਜੀ ਸੀ। ਵੱਡੇ ਵੀਰ ਗੁਰਦੇਵ ਸਿੰਘ ਤੇ ਸੁਖਦੇਵ ਸਿੰਘ ਤੋਂ ਨਿੱਕੜਾ “ਜੱਗੋ”। ਜੱਗੋ ਬਿਲਕੁਲ ਵੱਖਰਾ। ਨਿੱਕੇ ਵੀਰ ਇੰਦਰਜੀਤ ਤੇ ਚਮਕੌਰ ਸਿੰਘ ਦਾ ਵੱਡਾ ਬਾਈ। ਬੇਬੇ ਅਕਸਰ ਆਖਰੀ ਜੱਗੋ ਤਾ ਮੇਰਾ ਬੰਠਲੀ ਭਰ ਕੇ ਉੱਬਲੀਆਂ ਬੱਕਲੀਆ ਖਾ ਜਾਂਦਾ ਸੀ ਨਿੱਕੇ ਹੁੰਦਿਆਂ। ਅੱਡਾ ਚੌਗਾਠਾ ਪਾਲਣਾ ਕਿਤੇ ਸੌਖਾ ਹੈ ਪੁੱਤਰਾ। ਸਾਰਾ ਦਿਨ ਭੱਜਿਆ ਹੀ ਫਿਰਦਾ। ਹੁਣ ਵੀ ਕਿੱਥੇ ਟਿਕ ਕੇ ਬਹਿੰਦੈ। ਜਿੰਨਾ ਚਿਰ ਸੌ ਦੋ ਸੌ ਮੀਲ ਪੈਂਡਾ ਗਾਹ ਨਾ ਲਵੇ , ਇਹਨੂੰ ਰੋਟੀ ਹਜ਼ਮ ਨਹੀਂ ਹੁੰਦੀ।

PUNJAB : ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਗੁਰਭਜਨ ਗਿੱਲ
ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਨਮ ਤੋਂ ਦੋ ਸਾਲ ਪਹਿਲਾਂ ਖੁੱਲ੍ਹੇ ਖਾਲਸਾ ਹਾਈ ਸਕੂਲ ਕਿਲ੍ਹਾ ਰਾਏਪੁਰ ਤੋਂ ਮੁੱਢਲੀ ਪੜ੍ਹਾਈ ਕੀਤੀ। ਇੱਥੇ ਹੀ ਪੰਜਾਬੀ ਸ਼ਾਇਰ ਅਜਾਇਬ ਚਿਤਰਕਾਰ ਉਸ ਦਾ ਡਰਾਇੰਗ ਅਧਿਆਪਕ ਬਣਿਆ। ਆਰੀਆ ਕਾਲਿਜ ਲੁਧਿਆਣਾ ਤੋਂ ਗਰੈਜੂਏਸ਼ਨ, ਗੌਰਮਿੰਟ ਕਾਲਿਜ ਲੁਧਿਆਣਾ ਤੇ ਮਹਿੰਦਰਾ ਕਾਲਿਜ ਪਟਿਆਲਾ ਤੋਂ ਡਬਲ ਐੱਮ ਏ ਕਰਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਲਾਅ ਗ੍ਰੈਜੂਏਟ ਬਣਿਆ।

ਲੁਧਿਆਣਾ ਕਚਹਿਰੀਆਂ ਵਿੱਚ ਉਸ ਨੇ ਸ. ਸੁਖਦੇਵ ਸਿੰਘ ਕੰਗ ਨਾਲ ਰਲ਼ ਕੇ ਪ੍ਰੈਕਟਿਸ ਵੀ ਸ਼ੂਰੂ ਕਰ ਲਈ ਪਰ ਉੱਡਣੇ ਪਰਿੰਦੇ ਕਿਤੇ ਪਿੰਜਰੇ ਪੈਂਦੇ ਨੇ? ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਹਿ ਸਿੰਘ ਦੀ ਪ੍ਰਧਾਨਗੀ ਵੇਲੇ ਜਨਰਲ ਸਕੱਤਰ ਰਿਹਾ। ਪਰ ਸ਼ੌਕ ਅਵੱਲੇ! ਸੰਤ ਫ਼ਤਹਿ ਸਿੰਘ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਕਲਕੱਤਾ ਫੇਰੀ ਦੌਰਾਨ ਕੁਲਵੰਤ ਗਰੇਵਾਲ ਦੇ ਸੰਗ ਸਾਥ ਸਿਰਮੌਰ ਬੰਗਾਲੀ ਕਵੀ ਕਾਜ਼ੀ ਨਜ਼ਰੁਲ ਇਸਲਾਮ ਨੂੰ ਮਿਲਣ ਜਾ ਪੁੱਜਾ। ਸੰਤ ਖ਼ਫ਼ਾ ਕਿ ਕਿੱਥੇ ਲੈ ਵੜਿਆਂ? ਅਗਲੇ ਦਿਨ ਪ੍ਰਮੁੱਖ ਬੰਗਾਲੀ ਤੇ ਅੰਗਰੇਜ਼ੀ ਅਖ਼ਬਾਰਾਂ ਦੇ ਮੁੱਖ ਪੰਨੇ ਤੇ ਸੰਤਾਂ ਨਾਲ ਕਾਜ਼ੀ ਜੀ ਦੀ ਤਸਵੀਰ ਛਪੀ। ਇਹੀ ਕਾਜ਼ੀ ਨਜ਼ਰੁਲ ਇਸਲਾਮ ਸਾਹਿਬ ਬੰਗਲਾ ਦੇਸ਼ ਦੇ ਕੌਮੀ ਕਵੀ ਹਨ।

ਦੇਸ਼ ਵਿੱਚ ਪਹਿਲੀ ਵਾਰ 1967 ਵਿੱਚ ਬਣੀ ਪਹਿਲੀ ਗੈਰ ਕਾਂਗਰਸ ਸਰਕਾਰ ਦੇ ਜੁਗਾੜੀਆਂ ਵਿੱਚ ਜੱਸੋਵਾਲ ਜੀ ਵੀ ਸਨ। ਇਸ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਉਹ ਸਿਆਸੀ ਸਲਾਹਕਾਰ ਬਣੇ।1980 ਵਿੱਚ ਉਹ ਰਾਇਕੋਟ ਤੋਂ ਵਿਧਾਇਕ ਬਣੇ।

ਅਕਾਲੀ ਦਲ ਤੋਂ ਜਸਟਿਸ ਸਾਹਿਬ ਦੀ ਖੱਜਲ ਖੁਆਰੀ ਕਾਰਨ ਮਨ ਉਚਾਟ ਹੋ ਗਿਆ। ਬਹੁਤ ਪਹਿਲਾਂ ਇਸੇ ਜਗਦੇਵ ਸਿੰਘ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਤੇ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਵਿੱਚ ਸ਼ਾਮਿਲ ਕਰਨ ਆਏ ਸਨ। ਸ. ਕਰਤਾਰ ਸਿੰਘ ਸ਼ਮਸ਼ੇਰ, ਗੋਪਾਲ ਸਿੰਘ ਖਾਲਸਾ ਤੇ ਯੁੱਗ ਕਵੀ ਪ੍ਰੋ. ਮੋਹਨ ਸਿੰਘ ਨਾਲ ਹਰ ਸ਼ਾਮ ਗੁਜ਼ਾਰਦੇ। ਇਸੇ ਦੋਸਤੀ ਵਿੱਚੋਂ ਮੋਹਨ ਸਿੰਘ ਯਾਦਗਾਰੀ ਮੇਲਾ ਨਿਕਲਿਆ। 1978 ਤੋਂ 2014 ਤੀਕ ਉਨ੍ਹਾਂ ਦੇ ਸੰਗੀ ਵਜੋਂ ਤੁਰਨ ਦਾ ਮੈਨੂੰ ਵੀ ਮਾਣ ਮਿਲਿਆ। ਵੱਡੇ ਵੀਰ ਵਜੋਂ ਹਰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਬਹੁੜਦੇ।

ਅੱਜ ਉਨ੍ਹਾਂ ਦੇ ਜਨਮ ਦਿਨ ਤੇ ਕੁਝ ਸਮਾਂ ਪਹਿਲਾਂ ਲਿਖਿਆ ਕਾਵਿ ਚਿੱਤਰ ਹਾਜ਼ਰ ਹੈ।

ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ ।
ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ।
ਹੱਥਾਂ ਨਾਲ ਹਵਾ ’ਚ ਨਕਸ਼ੇ ਬਣਾਵੇਗਾ ।
ਅਨੇਕਾਂ ਸ਼ਬਦ ਚਿਤਰ ਉਲੀਕੇਗਾ,
ਬਿਨ ਕਾਗ਼ਜ਼ਾਂ ਤੋਂ ।
ਧਰਤੀ ’ਚ ਰੰਗ ਭਰੇਗਾ,
ਖਿੜੇਗਾ ਸੂਰਜਮੁਖੀ ਦੇ ਖੇਤ ਵਾਂਗ ।
ਸੁਰ ਅਲਾਪੇਗਾ ਤੇ ਕਹੇਗਾ ।

ਉੱਠ ਕੇ ਪਹਿਰ ਦੇ ਤੜਕੇ,
ਬਦਨਾਮੀ ਲੈ ਲਈ ।
ਆਹੋ ਜੀ ਬਦਨਾਮੀ ਲੈ ਲਈ ।
ਪਰ ਰੋਜ਼ ਤੜਕੇ ਉੱਠੇਗਾ ਤੇ ਕਹੇਗਾ ।
ਚਲੋ ਬਈ ਚਲੋ,
ਨਿਰਮਲਾ ਨਿੰਦਰਾ ਰਵਿੰਦਰਾ
ਚਲੋ ਬਟਾਲੇ
ਕੋਟਲਾ ਸ਼ਾਹੀਆ ਖੇਡਾਂ ਨੇ ।
ਪਿਰਥੀਪਾਲ ਉਡੀਕਦੈ ।
ਖਤਰਾਵੀਂ ਦਿਲਬਾਗ ਨਾਲ,
ਮੇਲੇ ਦੀ ਵਿਉਂਤ ਬਣਾਉਣੀ ਹੈ ।
ਰਾਹ ’ਚ ਮਿਲਣਾ ਹੈ ਜਥੇਦਾਰ ਕਰਮ ਸਿੰਘ ਨੂੰ
ਮੇਰਾ ਜੇਲ੍ਹ ਸਾਥੀ ਹੈ ਮੋਰਚਿਆਂ ਦਾ

ਕਾਮਰੇਡ ਜਗਜੀਤ ਸਿੰਘ ਆਨੰਦ ਵੀ ਢਿੱਲਾ ਹੈ ।
ਬਾਬੇ ਬਕਾਲੇ ਜੋਗਾ ਸਿੰਘ ਜੋਗੀ ਉਡੀਕਦੈ ।
ਬਰਕਤ ਸਿੱਧੂ ਵੀ ਬੀਮਾਰ ਹੈ ਮੋਗੇ ।

ਚਲੋ! ਚਲੋ! ਚਲੋ! ਭਾਈ!
ਪਰ ਹੁਣ ਕੋਈ ਨਹੀਂ ਪੌੜੀਆਂ ਚੜ੍ਹਦਾ
ਮੇਰੇ ਘਰ ਦੀਆਂ
ਏਨੇ ਫ਼ਿਕਰਾਂ ਵਿੰਨ੍ਹੇ ਮੱਥੇ ਵਾਲਾ
ਹਸਪਤਾਲ ’ਚ ਪਿਆ ਵੀ ਜੋ ਕਹੇ !
ਚਰਨਜੀਤ ਮੇਰਾ ਬੀਬਾ ਵੀਰ
ਮੁਲਖਸਗੜ੍ਹ ਯਾਦਗਾਰ ਬਣਵਾ ਦੇ
ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ।
ਬਸੀਆਂ ਕੋਠੀ ਤਾਂ ਬਣਵਾ ਲਈ
ਗੁਰਭਜਨ ਨੇ ਤੁਹਾਡੇ ਬਾਦਲ ਤੋਂ ।
ਚੱਲ! ਕਾਕਾ ਹਰਭਜਨ ਹੀਰ ਸੁਣਾ!
ਮਨ ਦਾ ਰਾਂਝਾ ਰਾਜ਼ੀ ਕਰੀਏ!

ਹੁਣ ਸਭ ਪਾਸੇ ਚੁੱਪ ਹੈ ।
ਉਹ ਵੱਡੀ ਸਾਰੀ ਧਰਤੀ ਸੀ
ਕਿਸੇ ਲਈ ਨੀਲਾ ਆਸਮਾਨ
ਸਿਰ ਤੇ ਧਰਿਆ ਬਾਬਲ ਦਾ ਹੱਥ ਸੀ
ਕਿਸੇ ਵਾਸਤੇ ਸੁਪਨਿਆਂ ਦਾ ਥਾਲ
ਬਹੁਤਿਆਂ ਲਈ ਵੱਡੀ ਸਾਰੀ ਬੁੱਕਲ ਸੀ
ਅਨੇਕ ਰੱਖਣਿਆਂ ਵਾਲਾ ਬੈਂਕ ਲਾਕਰ
ਬੜਿਆਂ ਲਈ ਰੁਜ਼ਗਾਰ ਦੀ ਪੌੜੀ
ਪਰ ਵਿਰਲਿਆਂ ਲਈ ਆਸਥਾ ਕੇਂਦਰ ।

ਖ਼ਾਨਗਾਹੇ ਬਲਦਾ ਮੱਧਮ ਚਿਰਾਗ ।
ਉਹ ਕਿਸੇ ਲਈ ਵੀ ਓਪਰਾ ਨਹੀਂ ਸੀ ।
ਵੱਡੀ ਸਾਰੀ ਪੋਟਲੀ ’ਚੋਂ ਸੁਪਨੇ ਕੱਢਦਾ
ਤੇ ਪੂਰੇ ਕਰਨ ਲਈ
ਬਲ ਬੁੱਧ ਮੁਤਾਬਕ ਵੰਡਦਾ ।
ਰਿਸ਼ਤਿਆਂ ਦੀਆਂ ਤੰਦਾਂ ਜੋੜਦਾ ।
ਅਮਰੀਕਾ ’ਚ ’ਵਾਜ਼ ਮਾਰਦਾ
ਉਇ ਰਿਆੜ ਹਰਵਿੰਦਰਾ
ਜਗਦੇਆਂ ਵਾਲਿਆ ਕੁਲਦੀਪ ਸਿੰਹਾਂ
ਉਦਾਸੀ ਦੀਏ ਧੀਏ ਪ੍ਰਿਤਪਾਲ
ਮੈਂ ਤਾਂ ਹੁਣ ਨਦੀ ਕਿਨਾਰੇ ਰੁੱਖੜਾ
ਮੇਰਾ ਹੁਣ ਕੀ ਏ ।
ਤੇ ਅਗਲੇ ਦਿਨ ਟਿਕਟ ਕਟਾ,
ਅਮਰੀਕਾ ਚੜ੍ਹ ਜਾਂਦਾ ।
ਸਾਥੋਂ ਚੋਰੀ ਚੋਰੀ,
ਹਸਨਪੁਰੀਏ ਸੂਰਤ ਸਿੰਘ ਖ਼ਾਲਸਾ ਨਾਲ ।
ਉੱਤਰਨ ਸਾਰ ਦੁੱਖ ਸੁਖ ਭੁਗਤਾਉਂਦਾ ।
ਆਖ਼ਰੀ ਰਾਤਾਂ ਰਿਆੜ ਕੋਲੋਂ,
ਸੁੱਜੇ ਪੈਰੀਂ ਮਾਲਸ਼ਾਂ ਕਰਵਾਉਂਦਾ ।
ਅਸੀਸਾਂ ਵੰਡਦਾ,
ਫ਼ਤਹਿ ਬੁਲਾਉਂਦਾ ।
ਵਤਨੀਂ ਪਰਤਦਾ ।

ਆਉਂਦਿਆ ਹਸਪਤਾਲ ਦਾ ਮੰਜਾ ਸੀ ।
ਉੱਥੋਂ ਹੀ ਗਾਉਂਦਾ ਵਜਾਉਂਦਾ,
ਰੇਤ ਵਾਂਗ ਹੱਥੋਂ ਕਿਰ ਗਿਆ ।

ਲੋਕ ਸੰਗੀਤ ਦੀ ਪਨੀਰੀ ਬੀਜਦਾ,
ਲਗਾਤਾਰ ਜਲ ਤਰੌਂਕਦਾ,
ਉਡਾਰ ਕਰਦਾ ਤੇ ਫੁਰਰਰਰਰ ਆਖ,
ਅੰਬਰਾਂ ਨੂੰ ਸੌਂਪਦਾ ।
ਪਾਰਸ ਛੋਹ ਬਖ਼ਸ਼ ਕੇ ।
ਜਹਾਨੋਂ ਜਾਣ ਵੇਲੇ ਵੀ,
ਇਤਿਹਾਸ ਦੀ ਚਿੰਤਾ ਸੀ ।
ਬੂਹਾ ਕਰ ਬੰਦ,
ਮੇਰਾ ਪੁੱਤਰ ਚੰਦ,
ਚੱਲ ਬਈ ਨਿੰਦਰਾ ਖੋਲ੍ਹ ਦੇ ਜਿੰਦਰਾ ।
ਜੰਗਾਲੀਆਂ ਯਾਦਾਂ ਨੂੰ ਹਵਾ ਲੁਆਈਏ।
🌌 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

by Jaspreet Kaur
November 13, 2026
0

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 13, 2026
0

ਚੰਡੀਗੜ੍ਹ, 13 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

ਬੰਗਲਾਦੇਸ਼ ਨਾਲ ਸਕਾਰਾਤਮਕ, ਉਸਾਰੂ ਅਤੇ ਅਗਾਂਹਵਧੂ ਸਬੰਧ ਚਾਹੁੰਦਾ ਹੈ ਭਾਰਤ : ਵਿਦੇਸ਼ ਮੰਤਰਾਲਾ

by Navjot
November 13, 2026
0

  ਨਵੀਂ ਦਿੱਲੀ, 13 ਨਵੰਬਰ (ਵਿਸ਼ਵ ਵਾਰਤਾ) - ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਬੰਗਲਾਦੇਸ਼ ਨਾਲ "ਸਕਾਰਾਤਮਕ,...

ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

ਪਾਕਿਸਤਾਨ ; ਪੰਜਾਬ ਅਤੇ ਸਿੰਧ ਸੂਬਿਆਂ ਨੂੰ ਰਬੀ ਸੀਜ਼ਨ ਦੌਰਾਨ ਸਿੰਚਾਈ ਲਈ ਪਾਣੀ ਦੀ ਕਮੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ 

by Navjot
November 13, 2026
0

  ਇਸਲਾਮਾਬਾਦ, 13 ਨਵੰਬਰ (ਵਿਸ਼ਵ ਵਾਰਤਾ) - ਸਥਾਨਕ ਮੀਡੀਆ ਦੀ ਸ਼ੁੱਕਰਵਾਰ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬਿਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ

by Jaspreet Kaur
November 13, 2026
0

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...

Most Popular

ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋਈ, ਸਿੰਜਾਈ ਅਧੀਨ ਰਕਬਾ 61 ਲੱਖ ਏਕੜ ਤੱਕ ਪਹੁੰਚਿਆ: ਬਰਿੰਦਰ ਕੁਮਾਰ ਗੋਇਲ

ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋਈ, ਸਿੰਜਾਈ ਅਧੀਨ ਰਕਬਾ 61 ਲੱਖ ਏਕੜ ਤੱਕ ਪਹੁੰਚਿਆ: ਬਰਿੰਦਰ ਕੁਮਾਰ ਗੋਇਲ

by Ankit
3 weeks ago
0

ਪੰਜਾਬ ਵਿੱਚ ਨਹਿਰੀ ਪਾਣੀ ਦੀ ਵਰਤੋਂ 26 ਫ਼ੀਸਦੀ ਤੋਂ ਵਧ ਕੇ 80 ਫ਼ੀਸਦੀ ਹੋਈ, ਸਿੰਜਾਈ ਅਧੀਨ ਰਕਬਾ 61 ਲੱਖ ਏਕੜ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 