Punjab: ਇੰਟਰਨੈਸ਼ਨਲ ਰੈਸਲਰ ਇੰਦਰਪ੍ਰੀਤ ਸਿੰਘ ‘ਆਪ’ ‘ਚ ਸ਼ਾਮਿਲ
ਚੰਡੀਗੜ੍ਹ, 1 ਮਈ 2026 – ਇੰਟਰਨੈਸ਼ਨਲ ਰੈਸਲਰ ਅਤੇ ‘ਇੰਡੀਆਜ਼ ਸਟਰੌਂਗੇਸਟ ਮੈਨ’ ਦਾ ਖਿਤਾਬ ਜਿੱਤਣ (India’s Strongest Man) ਵਾਲੇ ਇੰਦਰਪ੍ਰੀਤ ਸਿੰਘ (ਸੁਪਰ ਖਾਲਸਾ) ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ CM ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ।
ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਖੇਡ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਆਪ ‘ਚ ਸ਼ਾਮਿਲ ਹੋਈਆਂ ਹਨ। ਜਿਨ੍ਹਾਂ ‘ਚ ਮਾਂ ਖੇਡ ਕਬੱਡੀ ਦੇ ਸਿਰਮੌਰ ਖਿਡਾਰੀ ਅਤੇ ਦੁਨੀਆ ਭਰ ਵਿੱਚ ‘ਕਲੋਜ਼ ਫਾਈਟਰ’ ਦੇ ਨਾਮ ਨਾਲ ਮਸ਼ਹੂਰ ਪਾਲਾ ਜਲਾਲਪੁਰੀਆ, ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਪੱਟੀ ਅਤੇ ਨਾਮੀ ਪਹਿਲਵਾਨ ਅਤੇ ਰੁਸਤਮ-ਏ-ਹਿੰਦ ਪ੍ਰਿਤਪਾਲ ਸਿੰਘ ਫਗਵਾੜਾ ਸ਼ਾਮਿਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























