Punjab : 29 ਮਾਰਚ 1849 ਨੂੰ ਖੁੱਸੇ ਸਿੱਖ ਰਾਜ ਲਈ ਕੌਮ ਅੱਜ ਵੀ ਸੰਘਰਸ਼ ਕਰ ਰਹੀ ਹੈ : ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ, 28 ਮਾਰਚ 2026 (ਵਿਸ਼ਵ ਵਾਰਤਾ): 29 ਮਾਰਚ 1849 ਦੀ ਸਵੇਰ ਨੂੰ ਸੂਰਜ ਚੜਨ ਤੋ ਪਹਿਲਾ ਲਾਹੋਰ ਦਰਬਾਰ ਉਪੱਰ ਖਾਲਸਾਈ ਝੰਡਾ ਝੂਲ ਰਿਹਾ ਸੀ । ਸੂਰਜ ਚੜਦੇ ਹੀ 10 ਸਾਲ ਦੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਕੋਲੋ ਅੰਗਰੇਜ਼ਾ ਨੇ ਸਿੱਖ ਰਾਜ ਇਹ ਕਹਿ ਕੇ ਲਿਆ ਸੀ ਕਿ ਜਦੋ ਮਹਾਰਾਜਾ ਬਾਲਗ ਹੋ ਜਾਵੋਗੇ ਤਾਂ ਤੁਹਾਡਾ ਰਾਜ ਵਾਪਸ ਦੇ ਦਿੱਤਾ ਜਾਵੇਗਾ । ਅੰਗਰੇਜ਼ਾ ਨੇ ਉਸੇ ਦਿਨ ਹੀ ਕਿਲੇ ਉਪਰੋ ਖਾਲਸਾ ਰਾਜ ਦਾ ਝੰਡਾ ਉਤਾਰ ਦਿੱਤਾ । 1854 ਵਿੱਚ ਜਦੋ ਮਹਾਰਾਜਾ ਦਲੀਪ ਸਿੰਘ ਬਾਲਗ ਹੋ ਗਿਆ ਤਾ ਅੰਗਰੇਜ਼ ਰਾਜ ਵਾਪਸ ਕਰਨ ਤੋ ਮੁੱਕਰ ਗਏ ਕੌਮ ਅੱਜ ਤੱਕ ਉਸ ਖੁੱਸੇ ਸਿੱਖ ਰਾਜ ਨੂੰ ਵਾਪਸ ਲੈਣ ਲਈ ਸੰਘਰਸ਼ ਕਰ ਰਹੀ ਹੈ ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ ।
ਉਹਨਾਂ ਆਖਿਆ ਕਿ 1947 ਤੋ ਪਹਿਲਾ ਗਾਂਧੀ , ਨਹਿਰੂ ਅਤੇ ਪਟੇਲ ਨੇ ਸਿੱਖ ਲੀਡਰਾ ਨੂੰ ਇਸ ਗੱਲ ਤੇ ਭਰਮਾਂ ਲਿਆ ਕਿ ਤੁਸੀ ਹਿੰਦੂਸਤਾਨ ਨੁੰ ਅੰਗਰੇਜ਼ਾ ਕੋਲੋ ਅਜਾਦ ਕਰਵਾਉਣ ਲਈ ਸਾਡਾ ਸਾਥ ਦਿਓ । ਅਜਾਦੀ ਤੋ ਬਾਅਦ ਤੁਹਾਨੁੰ ਅਜਿਹਾ ਖਿੱਤਾ ਦਿੱਤਾ ਜਾਵੇਗਾ । ਜਿਸ ਵਿਚ ਤੁਸੀ ਆਪਣੀ ਸਵਤੰਤਰ ਹੋਦਂ ਕਾਇਮ ਰੱਖ ਸਕੋਗੇ । ਸਿੱਖ ਲੀਡਰਾ ਨੋੇ ਇਹਨਾਂ ਤੇ ਭਰੋਸਾ ਕਰਕੇ ਹਿੰਦੂਸਤਾਨ ਨੁੰ ਅਜਾਦ ਕਰਵਾਉਣ ਲਈ ਅੰਗਰੇਜ਼ਾ ਵਿਰੁੱਧ ਵੱਡੇ ਪੱਧਰ ਤੇ ਲੜਾਈ ਲੜੀ ਅਤੇ 80 ਪ੍ਰਤੀਸ਼ਤ ਕੁਰਬਾਨੀਆ ਸਿੱਖਾ ਨੇ ਹਿੰਦੁਸਤਾਨ ਨੁੰ ਅਜਾਦ ਕਰਵਾਉਣ ਲਈ ਦਿੱਤੀਆ ।
ਅਜਾਦੀ ਤੋ ਬਾਅਦ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਆਪਣੇ ਕੀਤੇ ਵਾਅਦੇ ਮੁਤਾਬਕ ਸਿੱਖਾ ਨੁੰ ਅਜਾਦ ਖਿੱਤਾ ਦੇਣ ਦੀ ਗੱਲ ਯਾਦ ਕਰਵਾਈ ਤਾਂ ਨਹਿਰੂ ਨੇ ਮਾਸਟਰ ਜੀ ਨੁੰ ਆਖਿਆ ਕਿ ਤੁਸੀ ਹੁਣ ਉਹ ਗੱਲ ਭੁੱਲ ਜਾਓ । ਉਹ ਤਾਂ ਮੇਰੀ ਹਿੰਦੂਸਤਾਨ ਨੁੰ ਅਜਾਦ ਕਰਵਾਉਣ ਲਈ ਤੁਹਾਡੀ ਮਦਦ ਲੈਣਾ ਇੱਕ ਰਾਜਨੀਤਿਕ ਚਾਲ ਸੀ ।ਹੁਣ ਤੁਸੀ ਜੇ ਅਜਾਦ ਖਿੱਤੇ ਦੀ ਮੰਗ ਕਰੋਗੇ ਤਾ ਤੁਹਾਡੇ ਨਾਲ ਸਖਤੀ ਵਰਤਾਂਗਾ ।ਨਹਿਰੂ ਨੇ ਉਸ ਸਮੇ ਦੇ ਕਾਂਗਰਸੀ ਸਿੱਖ ਲੀਡਰਾ ਨੁੰ ਵੀ ਕਹਿ ਦਿੱਤਾ ਕਿ ਜਿਹੜਾ ਵੀ ਸਿੱਖ ਖਿੱਤੇ ਦੀ ਗੱਲ ਕਰੇਗਾ । ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।ਇਸ ਤੇ ਬਹੁਤ ਸਾਰੇ ਸਿੱਖ ਲੀਡਰ ਸਿੱਖ ਖਿੱਤੇ ਦੀ ਗੱਲ ਛੱਡ ਕੇ ਨਹਿਰੂ ਦੇ ਨਾਲ ਰਾਜ ਭਾਗ ਵਿੱਚ ਹਿੱਸੇਦਾਰ ਬਣ ਗਏ ।
ਬਾਜਵਾ ਨੇ ਅੱਗੇ ਆਖਿਆ ਕਿ ਨਹਿਰੂ , ਗਾਂਧੀ ਅਤੇ ਪਟੇਲ ਸਿੱਖਾ ਨਾਲ ਜਿਹੜਾ ਵਾਅਦਾ ਕਰਕੇ ਮੁਕਰ ਗਏ ਸੀ ।ਉਸ ਨੁੰ ਪੂਰਾ ਕਰਵਾਉਣ ਲਈ ਸਿੱਖ ਕੌਮ ਅੱਜ ਵੀ ਸੰਘਰਸ਼ ਕਰ ਰਹੀ ਹੈ । ਇਸ ਮੋਕੇ ਬਾਬਾ ਗੁਰਮੇਜ਼ ਸਿੰਘ ਦਾਬਾਵਲਾ ,ਐਡਵੋਕੇਟ ਇੰਦਰਜੀਤ ਸਿੰਘ , ਜਸਵਿੰਦਰ ਸਿੰਘ ਕਥਾਵਾਚਕ , ਇੰਸਪੈਕਟਰ ਨਿਰਮਲ ਸਿੰਘ ,ਸੁਖਦਵੇ ਸਿੰਘ ਜਰਮਨ ,ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























