PUNJAB : ਗੁਰਭਜਨ ਗਿੱਲ ਦਾ ਸੱਜਰਾ ਕਾਵਿ ਸੰਗ੍ਰਹਿ “ਤਾਰਿਆਂ ਦੀ ਗੁਜ਼ਰਗਾਹ”

ਚੰਡੀਗੜ੍ਹ, 23ਨਵੰਬਰ(ਵਿਸ਼ਵ ਵਾਰਤਾ) PUNJAB : “ਤਾਰਿਆਂ ਦੀ ਗੁਜ਼ਰਗਾਹ” ਸਾਡੇ ਸਨਮੁੱਖ ਹੈ । ਇਹ ਕਾਵਿ ਸੰਗ੍ਰਹਿ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਤੇ ਭਾਈ ਜੈਤਾ ਜੀ ਦੇ ਸਮਰਪਣ ਤੇ ਸੇਵਾ ਨੂੰ ਸਮਰਪਿਤ ਹੈ। ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਮੱਸ ਸ਼ਹੀਦੀ ਰੰਗਤ ਵਾਲੀ ਹੈ ।

ਕਵਿਤਾ ‘ਗੁਰੂ ਗਾਥਾ’ ਇਸ ਦਾ ਪ੍ਰਮਾਣ ਦਿਖਾਈ ਦਿੰਦੀ ਹੈ । ਜਿਵੇ :
ਨੌਂਵੇਂ ਗੁਰ ਦੀ ਬਾਤ ਨਿਆਰੀ।
ਸਤਿਗੁਰ ਜਿਸ ਦੀ ਪੈਜ ਸੰਵਾਰੀ।
ਨਾ ਭੈ ਦੇਣਾ ਨਾ ਭੈ ਮੰਨਣਾ।
ਇਸ ਆਖੇ ਨੂੰ ਸਭ ਨੇ ਮੰਨਣਾ।
ਜਾਂ
ਧਰਤੀ ਅੰਬਰ ਦੋਵੇਂ ਕੰਬ ਗਏ।
ਜਦ ਮੇਰੇ ਗੁਰ ਸੀਸ ਕਟਾਇਆ।
ਜਾਂ
‘ਮੇਰਾ ਬਾਬਲ ਤੇਗ ਬਹਾਦਰ ‘ ਸਮੂਲਚੀ ਕਵਿਤਾ ਹੀ ਗੁਰੂ ਵਿਸ਼ਵਾਸ ਦੀ ਪੇਸ਼ਕਾਰੀ ਹੈ।
ਤਾਰਿਆਂ ਦੀ ਗੁਜ਼ਰਗਾਹ ਸ਼ਬਦ ਆਪਣੇ ਆਪ ਵਿੱਚ ਕਵਿਤਾ, ਫ਼ਲਸਫ਼ਾ ਅਤੇ ਰੂਹਾਨੀ ਅਹਿਸਾਸ ਵਾਲਾ ਹੈ। ਇਸਦਾ ਸਿੱਧਾ ਅਰਥ ਹੈ ਤਾਰਿਆਂ ਦੇ ਲੰਘਣ ਦਾ ਰਸਤਾ, ਪਰ ਕਵਿਤਾ ਦੇ ਰੂਪ ਵਿੱਚ ਇਸ ਦਾ ਮਤਲਬ ਕਾਫ਼ੀ ਡੂੰਘਾ ਹੋ ਜਾਂਦਾ ਹੈ। ਏਸੇ ਕਰਕੇ ਗੁਰਭਜਨ ਗਿੱਲ ਨੇ ਇਹ ਨਾਮਕਰਨ ਕੀਤਾ ਲੱਗਦਾ ਹੈ ।

‘ਤਾਰਿਆਂ ਦੀ ਗੁਜ਼ਰਗਾਹ’ ਸ਼ਾਨਦਾਰ ਤੇ ਜਾਨਦਾਰ ਅਨੁਭਵ ਤੇ ਅਨੁਭੂਤੀ ਨਾਲ ਪਾਠਕਾਂ ਦੇ ਸਨਮੁੱਖ ਹੈ । ਇਹ ਪੁਸਤਕ ਇਤਿਹਾਸ ਦੇ ਆਰ,ਪਾਰ ਤੇ ਵਿਚਕਾਰ ਵਿਚਲੇ ਜਜ਼ਬੇ ਨੂੰ ਭੂਤ, ਵਰਤਮਾਨ ਤੇ ਭਵਿੱਖ ਵਿਚੋ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਮਨੁੱਖ ਲਰਜ਼ ਕਿ ਰਹਿ ਜਾਂਦਾ ਹੈ । ਪ੍ਰੋ. ਗਿੱਲ ਦੀ ਇਹ ਖ਼ੂਬਸੂਰਤੀ ਹੈ ਕਿ ਉਹ ਲੋਕ ਮੁਹਾਵਰੇ ਵਿਚ ਆਪਣੀ ਗੱਲ ਸਹਿਜ ਪਰ ਡੂੰਘੇ ਅਰਥਾਂ ਸਹਿਤ ਪੇਸ਼ ਕਰਦੇ ਹਨ। ਇਸ ਪੁਸਤਕ ਦੀ ਹਰ ਸਤਰ ਤਾਰਿਆਂ ਦੀ ਤਸ਼ਬੀਹ ਨਾਲ ਇੱਕ ਮਿਕ ਦਿਖਾਈ ਦਿੰਦੀ ਹੈ । ਜਿਵੇਂ :
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ ਸਵਾਰਾਂ ਦਾ।
ਨੀਹਾਂ ਦੇ ਵਿੱਚ ਜੇ ਸਿਰ ਹੋਵੇ, ਮੁੱਲ ਪੈ ਜਾਂਦਾ ਦੀਵਾਰਾਂ ਦਾ।
ਇਸ ਗੀਤ ਵਿਚ ਪੰਜਾਬ ਦਾ ਖਮੀਰ ਸੁਨਹਿਰੀ ਤਾਰ ਵਾਂਗੂੰ ਲਿਸ਼ਕੋਰਾਂ ਮਾਰਦਾ ਦਿਖਾਈ ਦਿੰਦਾ ਹੈ । ਜੂਨ ਚੁਰਾਸੀ ਕਵਿਤਾ ਸਿੱਖ ਮਨ ਲਈ ਅੱਡੀ ਦੇ ਜ਼ਖ਼ਮ ਦੀ ਅਜਿਹੀ ਕੜੀ ਹੈ ਜਿਹੜੀ ਹਮੇਸ਼ਾ ਟੱਸ-ਟੱਸ ਕਰਦੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























