PUNJAB : ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ ਦਾ ਦੇਹਾਂਤ ; ਅੰਤਿਮ ਸੰਸਕਾਰ ਅੱਜ
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਦੁੱਖ ਦਾ ਪ੍ਰਗਟਾਵਾ

ਲੁਧਿਆਣਾ, 1ਜੁਲਾਈ(ਵਿਸ਼ਵ ਵਾਰਤਾ)PUNJAB : ਨੌਜਵਾਨ ਪੰਜਾਬੀ ਗੀਤਕਾਰ ਗੁਰਬਾਜ਼ ਬਾਜਵਾ ਦਾ ਬੀਤੇ ਕੱਲ੍ਹ(30ਜੂਨ) ਨੂੰ ਤੜਕਸਾਰ ਦਿਲ ਦੀ ਹਰਕਤ ਬੰਦ ਹੋਣ ਕਾਰਨ ਨਾਗਪੁਰ(ਮਹਾਰਾਸ਼ਟਰਾ) ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 45 ਸਾਲ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਗੁਰਸ਼ਾਨ ਬਾਜਵਾ ਨੇ ਦਿੱਤੀ।

ਉਨ੍ਹਾਂ ਦੀ ਮ੍ਰਿਤਕ ਦੇਹ ਨਾਗਪੁਰ ਤੋਂ ਪਿੰਡ ਬਸੰਤਕੋਟ( ਗੁਰਦਾਸਪੁਰ) ਲਿਆਂਦੀ ਜਾ ਰਹੀ ਹੈ। ਗੁਰਬਾਜ਼ ਬਾਜਵਾ ਦਾ ਅੰਤਿਮ ਸੰਸਕਾਰ ਅੱਜ 1 ਜੁਲਾਈ ਨੂੰ ਪਿੰਡ ਬਸੰਤਕੋਟ ਵਿੱਚ ਬਾਅਦ ਦੁਪਹਿਰ ਕੀਤਾ ਜਾਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਹੋਣਹਾਰ ਗੀਤਕਾਰ ਗੁਰਬਾਜ਼ ਬਾਜਵਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਗੁਰਬਾਜ਼ ਬਾਜਵਾ ਦੇ ਲਿਖੇ ਗੀਤਾਂ ਨੂੰ ਰਵਿੰਦਰ ਗਰੇਵਾਲ ਤੇ ਮਿਸ ਪੂਜਾ ਤੇ ਕਈ ਹੋਰ ਨਾਮਵਰ ਗਾਇਕਾਂ ਨੇ ਗਾਇਆ ਹੈ। ਉਹ ਆਪ ਵੀ ਸੁਰੀਲੇ ਕਲਾਕਾਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























