Punjab ਲੋਕ ਭਵਨ ਵਿਖੇ ਰਾਜਪਾਲ ਨੇ ਸਤਿਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 7 ਮਈ (ਵਿਸ਼ਵ ਵਾਰਤਾ): ਸਤਿਗੁਰੂ ਉਦੈ ਸਿੰਘ ਅਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਿਚਕਾਰ ਅੱਜ ਪੰਜਾਬ ਲੋਕ ਭਵਨ ਵਿੱਚ ਇੱਕ ਆਧਿਆਤਮਿਕ ਅਤੇ ਪ੍ਰੇਰਣਾਦਾਇਕ ਮੁਲਾਕਾਤ ਹੋਈ, ਜਿਸ ਦੌਰਾਨ ਦੋਵੇਂ ਨੇ ਪੰਜਾਬ ਦੀ ਸਮ੍ਰਿੱਧ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੇ ਦੀ ਸਾਂਭ ਸੰਭਾਲ ਅਤੇ ਪ੍ਰਸਾਰ ਸੰਬੰਧੀ ਵਿਚਾਰ ਸਾਂਝੇ ਕੀਤੇ।
ਇਸ ਮੁਲਾਕਾਤ ਦੌਰਾਨ ਆਧਿਆਤਮਿਕਤਾ, ਸਾਂਝੀਵਾਲਤਾ, ਸਾਦਗੀ ਅਤੇ ਨਿਸ਼ਕਾਮ ਸੇਵਾ ਬਾਰੇ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਪੰਜਾਬ ਦੀਆਂ ਗੌਰਵਮਈ ਪਰੰਪਰਾਵਾਂ ਦਾ ਅਟੁੱਟ ਹਿੱਸਾ ਰਹੀਆਂ ਹਨ।ਮੁਲਾਕਾਤ ਦੌਰਾਨ ਸਤਿਗੁਰੂ ਉਦੈ ਸਿੰਘ ਨੇ ਰਾਜਪਾਲ ਅਤੇ ਲੇਡੀ ਗਵਰਨਰ ਅਨੀਤਾ ਕਟਾਰੀਆ ਨੂੰ ਸਨਮਾਨਿਤ ਵੀ ਕੀਤਾ। ਇਹ ਮੌਕਾ ਆਪਸੀ ਸਤਿਕਾਰ, ਸਾਂਝ ਅਤੇ ਆਧਿਆਤਮਿਕ ਉਰਜਾ ਨਾਲ ਭਰਪੂਰ ਰਿਹਾ।ਇਸ ਮੌਕੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਆਰਟੀਆਈ ਕਮਿਸ਼ਨਰ ਹਰਪ੍ਰੀਤ ਸੰਧੂ ਵੀ ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























