• Latest
  • Trending
ਭਾਰਤ ਦੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਨ, ਸਟਾਰਟਅੱਪ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਤਮ ਨਿਰਭਰ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਭਾਰਤ ਦੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਨ, ਸਟਾਰਟਅੱਪ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਤਮ ਨਿਰਭਰ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

3 weeks ago
ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

1 hour ago
ਕੇਤਨ ਮੌਤ ਮਾਮਲੇ ‘ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ ‘ਚ ਦਿੱਤਾ ਧੱਕਾ

ਕੇਤਨ ਮੌਤ ਮਾਮਲੇ ‘ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ ‘ਚ ਦਿੱਤਾ ਧੱਕਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

2 hours ago
IND vs PAK FIH Pro League 2026:  ਭਾਰਤ ਦੀ ਸ਼ਾਨਦਾਰ ਜਿੱਤ

IND vs PAK FIH Pro League 2026: ਭਾਰਤ ਦੀ ਸ਼ਾਨਦਾਰ ਜਿੱਤ

3 hours ago
ਡੇਰਾ ਸੱਚਖੰਡ ਬੱਲਾਂ ਮੁਖੀ ਸੰਤ ਨਿਰੰਜਨ ਦਾਸ ‘ਪਦਮ ਸ਼੍ਰੀ’ ਅਵਾਰਡ ਨਾਲ ਸਨਮਾਨਿਤ

ਡੇਰਾ ਸੱਚਖੰਡ ਬੱਲਾਂ ਮੁਖੀ ਸੰਤ ਨਿਰੰਜਨ ਦਾਸ ‘ਪਦਮ ਸ਼੍ਰੀ’ ਅਵਾਰਡ ਨਾਲ ਸਨਮਾਨਿਤ

3 hours ago
ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

ਬਰਿੰਦਰ ਕੁਮਾਰ ਗੋਇਲ ਵੱਲੋਂ ਫ਼ਾਜ਼ਿਲਕਾ ਵਾਸੀਆਂ ਨੂੰ 46 ਕਰੋੜ ਦੇ ਸੱਤ ਸਿੰਚਾਈ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਸੌਗਾਤ

4 hours ago
ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗ਼ੈਰ-ਕਾਨੂੰਨੀ ਹਥਿਆਰ ਬਰਾਮਦ

ਐਂਟੀ-ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗ਼ੈਰ-ਕਾਨੂੰਨੀ ਹਥਿਆਰ ਬਰਾਮਦ

4 hours ago
ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ

ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ

4 hours ago
ਪੰਜਾਬ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੇ ਪਿੰਡ ਦੇਸ਼ ਵਿੱਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

4 hours ago
ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਵਿੱਚ 2 ਕਿਲੋਮੀਟਰ ਸੜਕ ਨਿਰਮਾਣ ਦੀ ਸ਼ੁਰੂਆਤ

ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਵਿੱਚ 2 ਕਿਲੋਮੀਟਰ ਸੜਕ ਨਿਰਮਾਣ ਦੀ ਸ਼ੁਰੂਆਤ

4 hours ago
ਨਗਰ ਕੌਂਸਲ ਸੁਨਾਮ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ; ਮਨਪ੍ਰੀਤ ਬਾਂਸਲ ਪ੍ਰਧਾਨ, ਯਾਦਵਿੰਦਰ ਸਿੰਘ ਨਿਰਮਾਣ ਸੀਨੀਅਰ ਮੀਤ ਪ੍ਰਧਾਨ ਅਤੇ ਮੀਨਾ ਰਾਣੀ ਮੀਤ ਪ੍ਰਧਾਨ ਚੁਣੇ

ਨਗਰ ਕੌਂਸਲ ਸੁਨਾਮ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ; ਮਨਪ੍ਰੀਤ ਬਾਂਸਲ ਪ੍ਰਧਾਨ, ਯਾਦਵਿੰਦਰ ਸਿੰਘ ਨਿਰਮਾਣ ਸੀਨੀਅਰ ਮੀਤ ਪ੍ਰਧਾਨ ਅਤੇ ਮੀਨਾ ਰਾਣੀ ਮੀਤ ਪ੍ਰਧਾਨ ਚੁਣੇ

4 hours ago
ਭਲਕੇ ਪੰਜਾਬ ਦੌਰੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਭਲਕੇ ਪੰਜਾਬ ਦੌਰੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

5 hours ago
Hindi News
English News
Wednesday, June 24, 2026
No Result
View All Result
33 °c
Chandigarh
35 ° Wed
36 ° Thu
36 ° Fri
37 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਰਤ ਦੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਨ, ਸਟਾਰਟਅੱਪ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਤਮ ਨਿਰਭਰ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ ਤੀਜੇ 'ਸੀਯੂ ਸਕਾਲਰਜ਼ ਸਮਿਟ 2026' ਦੀ ਮੇਜ਼ਬਾਨੀ, 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3,000 ਸੀਯੂਸੀਈਟੀ ਟੌਪਰਾਂ ਨੂੰ ਕੀਤਾ ਗਿਆ ਸਨਮਾਨਤ

June 3, 2026
in ਖਬਰਾਂ, ਪੰਜਾਬ
ਭਾਰਤ ਦੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਨ, ਸਟਾਰਟਅੱਪ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਤਮ ਨਿਰਭਰ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਭਾਰਤ ਦੇ ਨੌਜਵਾਨ ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਣਨ, ਸਟਾਰਟਅੱਪ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੀਆਂ ਸਕੀਮਾਂ ਨੌਜਵਾਨਾਂ ਨੂੰ ਬਣਾ ਰਹੀਆਂ ਆਤਮ ਨਿਰਭਰ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ ਤੀਜੇ ‘ਸੀਯੂ ਸਕਾਲਰਜ਼ ਸਮਿਟ 2026’ ਦੀ ਮੇਜ਼ਬਾਨੀ, 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3,000 ਸੀਯੂਸੀਈਟੀ ਟੌਪਰਾਂ ਨੂੰ ਕੀਤਾ ਗਿਆ ਸਨਮਾਨਤ

21ਵੀਂ ਸਦੀ ਵਿੱਚ ਭਾਰਤ ਨੂੰ ਮੁੜ ‘ਵਿਸ਼ਵ ਗੁਰੂ’ ਬਣਾਉਣ ਲਈ ਨੌਜਵਾਨ ਪ੍ਰਾਚੀਨ ਵਿਦਵਾਨਾਂ ਆਰੀਆਭੱਟ, ਚਰਕ, ਸੁਸ਼ਰੁਤ, ਪਾਣਿਨੀ ਅਤੇ ਚਾਣਕਿਆ ਦੀ ਵਿਰਾਸਤ ਨਾਲ ਦੁਬਾਰਾ ਜੁੜਨ: ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜੂਨ (ਸਤੀਸ਼ ਕੁਮਾਰ ਪੱਪੀ);- “ਤੁਸੀਂ ਸਿਰਫ਼ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨ ਨਾ ਬਣੋ, ਸਗੋਂ ਅਜਿਹੇ ਨੌਜਵਾਨ ਬਣੋ ਜੋ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇ। ਨੌਜਵਾਨਾਂ ਨੂੰ ਆਤਮ-ਨਿਰਭਰ ਅਤੇ ਸਮਰੱਥ ਬਣਾਉਣ ਲਈ ਦੇਸ਼ ਵਿੱਚ ਸਟਾਰਟਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਪੀਐਮ ਈ-ਵਿੱਦਿਆ, ਸਵੈਮ, ਨੈਸ਼ਨਲ ਡਿਜੀਟਲ ਲਾਈਬ੍ਰੇਰੀ, ਅਟਲ ਇਨੋਵੇਸ਼ਨ ਮਿਸ਼ਨ ਅਤੇ ਪੀਐਮ ਵਿੱਦਿਆ ਲਕਸ਼ਮੀ ਵਰਗੀਆਂ ਅਨੇਕਾਂ ਸਰਕਾਰੀ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਖ਼ੁਦ ਦੇ ਪੈਰਾਂ ‘ਤੇ ਖੜੀ ਹੋ ਸਕੇ।“ ਇਨ੍ਹਾਂ ਪ੍ਰੇਰਣਾਦਾਇਕ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ‘ਸੀਯੂ ਸਕਾਲਰਜ਼ ਸਮਿਟ 2026’ ਦੇ ਤੀਜੇ ਐਡੀਸ਼ਨ ਦਾ ਉਦਘਾਟਨ ਦੌਰਾਨ ਕੀਤਾ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬਤੌਰ ਮੁੱਖ ਮਹਿਮਾਨ ਇਸ ਵੱਕਾਰੀ ਸਮਿਟ ਦਾ ਉਦਘਾਟਨ ਕੀਤਾ। ਇਸ ਮੌਕੇ ਵਿਗਿਆਨੀ ਪ੍ਰੋਫੈਸਰ (ਡਾ.) ਵਾਈ.ਵੀ.ਐਨ. ਕ੍ਰਿਸ਼ਨਾਮੂਰਤੀ (ਸਾਬਕਾ ਡਾਇਰੈਕਟਰ – ਆਈਆਈਆਰਐਸ, ਐਨਆਰਐਸਸੀ, ਐਨਏਆਰਐਲ ਅਤੇ ਆਈਆਈਐਸਟੀ), ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਚੰਕੀ ਪਾਂਡੇ, ਬਾਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਕੀਕੂ ਸ਼ਾਰਦਾ, ਇੰਡੋ-ਕੈਨੇਡੀਅਨ ਅਦਾਕਾਰ ਅਤੇ ਪ੍ਰੋਡਿਊਸਰ ਰਜਤ ਬੇਦੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਲਿਮਟਿਡ (ਟੀਸੀਐਸ) ਦੇ ਹੈੱਡ ਆਪ੍ਰੇਸ਼ਨਜ਼ ਮੈਨੇਜਮੈਂਟ ਤੇ ਸੀਐਸਆਰ ਸੁਸ਼ੀਲ ਖੋਸਲਾ, ਗ੍ਰਾਂਟ ਥੋਰਨਟਨ ਭਾਰਤ ਐਲਐਲਪੀ ਦੇ ਚੀਫ਼ ਲਰਨਿੰਗ ਆਫੀਸਰ ਅੰਕਿਤ ਝਾਂਬ ਅਤੇ ਫਰੈਕਟਲ ਦੇ ਏਪੀਏਸੀ ਅਤੇ ਜੀਸੀਸੀ, ਉਤਪਾਦ, ਗ੍ਰੋਥ ਤੇ ਸਟ੍ਰੈਟੇਜੀ ਰਿਸ਼ੀ ਸੇਠ, ਫਿਲਿਪਸ ਇੰਡੀਆ ਦੇ ਸੀਐਫ਼ਓ ਦੇਵ ਤ੍ਰਿਪਾਠੀ ਅਤੇ ਅਮੈਰੀਕਨ ਐਕਸਪ੍ਰੈਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਟੈਲੇਂਟ ਐਕਵਾਜ਼ੀਸ਼ਨ ਡਾਇਰੈਕਟਰ ਡਾ. ਸਚਿਨ ਗੁਲਾਟੀ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ, ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐਸ ਬਾਵਾ ਸਮੇਤ ਉਦਯੋਗਿਕ ਅਤੇ ਅਕਾਦਮਿਕ ਜਗਤ ਦੀਆਂ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਕਾਬਲੀਅਤ ਅਤੇ ਹੁਨਰ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਚੰਡੀਗੜ੍ਹ ਯੂਨੀਵਰਸਿਟੀ ਦੀ ਨਿਵੇਕਲੀ ਕੋਸ਼ਿਸ਼ ਤਹਿਤ ‘ਸੀਯੂ ਸਕਾਲਰਜ਼ ਸਮਿਟ 2026’ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਐਡਮਿਸ਼ਨ-ਕਮ-ਸਕਾਲਰਸ਼ਿਪ ਐਂਟਰੈਂਸ ਟੈਸਟ ‘ਚੰਡੀਗੜ੍ਹ ਯੂਨੀਵਰਸਿਟੀ ਕੌਮਨ ਐਂਟਰੈਂਸ ਟੈਸਟ 2026’ ਦੇ ਟੌਪਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਹੋਈ।

ਇਸ ਸਮਿਟ ਵਿੱਚ ਦੇਸ਼-ਵਿਦੇਸ਼ ਦੀਆਂ ਨਾਮੀ ਕੰਪਨੀਆਂ ਦੇ ਸੀਈਓ, ਪ੍ਰੈਜ਼ੀਡੈਂਟ/ਵਾਈਸ ਪ੍ਰੈਜ਼ੀਡੈਂਟ, ਉਦਯੋਗ ਜਗਤ ਦੇ ਲੀਡਰ ਅਤੇ ਪ੍ਰਸਿੱਧ ਬਾਲੀਵੁੱਡ ਕਲਾਕਾਰਾਂ ਨੇ ਹਿੱਸਾ ਲਿਆ। ਇਨ੍ਹਾਂ ਦਿੱਗਜ ਹਸਤੀਆਂ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕੀਤੇ, ਤਾਂ ਜੋ ਤੇਜ਼ੀ ਨਾਲ ਬਦਲ ਰਹੀ ਇੰਡਸਟਰੀ ਦੇ ਮੁਤਾਬਕ ਵਿਦਿਆਰਥੀ ਆਪਣੇ ਆਪ ਨੂੰ ਭਵਿੱਖ ਦੀਆਂ ਨਵੀਆਂ ਅਤੇ ਬਦਲਦੀਆਂ ਨੌਕਰੀਆਂ ਲਈ ਤਿਆਰ ਕਰ ਸਕਣ। ਇਸ ਸਮਿਟ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ, ਬਿਹਾਰ, ਰਾਜਸਥਾਨ, ਜੰਮੂ ਕਸ਼ਮੀਰ, ਉੱਤਰਾਖੰਡ, ਮੱਧ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਨੌਰਥ ਈਸਟ ਯਾਨਿ ਉੱਤਰ ਪੂਰਬੀ ਸੂਬੇ, ਮਹਾਂਰਾਸ਼ਟਰ, ਓਡੀਸ਼ਾ, ਕੇਰਲਾ, ਆਂਧਰਾ ਪ੍ਰਦੇਸ਼ ਸਮੇਤ ਦੇਸ਼ ਦੇ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਚੁਣੇ ਗਏ ਵੱਖ-ਵੱਖ ਸਟ੍ਰੀਮਜ਼ ਦੇ ਲਗਭਗ 3,000 ਵਿਦਿਆਰਥੀ ਸ਼ਾਮਲ ਹੋਏ।

ਤੀਜੇ ਸੀਯੂ ਸਕਾਲਰਸ਼ਿਪ ਸਮਿਟ 2026 ਦੌਰਾਨ ਮਾਹੌਲ ਕਾਫ਼ੀ ਰੌਣਕ ਭਰਿਆ ਰਿਹਾ, ਜਿੱਥੇ ਪ੍ਰੇਰਣਾਦਾਇਕ ਬੁਲਾਰਿਆਂ, ਉਦਯੋਗ ਮਾਹਰਾਂ ਅਤੇ ਸੈਲੀਬ੍ਰਿਟੀਜ਼ ਨਾਲ ਬੇਹੱਦ ਦਿਲਚਸਪ ਅਤੇ ਸਿੱਖਿਆਦਾਇਕ ਇੰਟਰਐਕਟਿਵ ਸੈਸ਼ਲ ਕਰਵਾਏ ਗਏ। ਇਨ੍ਹਾਂ ਹਸਤੀਆਂ ਵਿੱਚ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਕੀਕੂ ਸ਼ਾਰਦਾ, ਹਿਤਾਚੀ ਸਿਸਟਮਜ਼ ਇੰਡੀਆ ਦੇ ਸੀਨੀਅਰ ਉੱਪ ਪ੍ਰਧਾਨ ਅਤੇ ਗਲੋਬਲ ਹੈੱਡ ਮਨਦੀਪ ਸਿੰਘ, ਕੈਲਟਨ ਟੈੱਕ ਸਾਲਿਊਸ਼ਨਜ਼ ਲਿਮਟਿਡ ਦੇ ਉੱਪ ਪ੍ਰਧਾਨ (ਟੈਕਨਾਲੋਜੀ) ਸੁਸ਼ੀਲ ਕੁਮਾਰ ਤ੍ਰਿਪਾਠੀ ਅਤੇ ਐਨਐਸਆਈਐਲ/ਇਸਰੋ ਦੇ ਜਨਰਲ ਮੈਨੇਜਰ (ਸੈਟੇਲਾਈਟ) ਡਾ. ਐਸ ਮੰਗੇਸ਼ ਵਰਗੇ ਵੱਡੇ ਨਾਮ ਸ਼ਾਮਲ ਸਨ।

ਆਪਣੇ ਮੁੱਖ ਭਾਸ਼ਣ ਦੌਰਾਨ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਿਆਂ ਪੰਜਾਬ ਦੇ ਰਾਜਪਾਲ ਕਟਾਰੀਆ ਨੇ ਕਿਹਾ, “ਭਾਰਤ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਸਿਰਫ਼ ਪੱਛਮੀ ਮੁਲਕਾਂ ਉੱਪਰ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਆਪਣੇ ਦੇਸ਼ ਦੀ ਅਮੀਰ ਅਤੇ ਡੂੰਘੀਆਂ ਜੜ੍ਹਾਂ ਵਾਲੀ ਗਿਆਨ ਵਿਰਾਸਤ ਨਾਲ ਵੀ ਦੁਬਾਰਾ ਜੁੜਨਾ ਚਾਹੀਦਾ ਹੈ। ਤੁਸੀਂ ਕੋਈ ਆਮ ਵਿਦਿਆਰਥੀ ਨਹੀਂ ਹੋ, ਤੁਸੀਂ ਮਹਾਨ ਆਰੀਆਭੱਟ, ਚਰਕ, ਸੁਸ਼ਰੁਤ, ਪਾਣਿਨੀ ਅਤੇ ਚਾਣਕਿਆ ਵਰਗੇ ਯੁੱਗ ਪੁਰਸ਼ਾਂ ਦੀ ਬੌਧਿਕ ਅਤੇ ਵਿਗਿਆਨਕ ਵਿਰਾਸਤ ਦੇ ਸਿੱਧੇ ਵਾਰਸ ਹੋ। ਤੁਹਾਡੇ ਅੰਦਰ ਵੀ ਉਹੀ ਚਮਕ, ਖੋਜ ਦੀ ਕੁਸ਼ਲਤਾ ਅਤੇ ਜਗਿਆਸਾ ਦੀ ਭਾਵਨਾ ਲੁਕੀ ਹੋਈ ਹੈ, ਜੋ 21ਵੀਂ ਸਦੀ ਵਿੱਚ ਭਾਰਤ ਨੂੰ ਇੱਕ ਵਾਰ ਫ਼ਿਰ ‘ਵਿਸ਼ਵ ਗੁਰੂ’ ਵਜੋਂ ਗਲੋਬਲ ਲੀਡਰਸ਼ਿਪ ਦੇ ਸਿਖ਼ਰ ਤੱਕ ਲੈਕੇ ਜਾਵੇਗੀ।”

ਚੰਡੀਗੜ੍ਹ ਯੂਨੀਵਰਸਿਟੀ ਦੀਆ ਸਕਾਲਰਸ਼ਿਪ ਸਕੀਮਾਂ ਦੀ ਦਿਲੋਂ ਸ਼ਲਾਘਾ ਕਰਦਿਆਂ ਰਾਜਪਾਲ ਕਟਾਰੀਆ ਨੇ ਅੱਗੇ ਕਿਹਾ, “ਇਸ ਸਾਲ ਵੀ ਯੂਨੀਵਰਸਿਟੀ ਵੱਲੋਂ ਕੁੱਲ 7,000 ਹੋਣਹਾਰ ਵਿਦਿਆਰਥੀਆਂ ਨੂੰ ਲਗਭਗ 200 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ, ਜਿਸ ਵਿੱਚੋਂ 2,800 ਸਾਡੀਆਂ ਧੀਆਂ ਹਨ। ਸਮਾਜ ਵਿੱਚ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਹੁਲਾਰਾ ਦੇਣ ਵੱਲ ਇਹ ਇੱਕ ਬਹੁਤ ਹੀ ਮਜ਼ਬੂਤ ਅਤੇ ਮਿਸਾਲੀ ਕਦਮ ਹੈ। ਯੂਨੀਵਰਸਿਟੀ ਹੁਣ ਤੱਕ ਸੀਯੂ- ਸੀਈਟੀ ਸਕਾਲਰਸ਼ਿਪ ਸਕੀਮ ਤਹਿਤ ਲਗਭਗ 50,000 ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਚੁੱਕੀ ਹੈ। ਪਿਛਲੇ 13 ਸਾਲਾਂ ਦੌਰਾਨ, ਚੰਡੀਗੜ੍ਹ ਯੂਨੀਵਰਸਿਟੀ ਨੇ ਵੱਖ-ਵੱਖ ਹੋਰ ਕੈਟਾਗਰੀਆਂ ਦੇ ਅਧੀਨ ਲਗਭਗ 2.5 ਲੱਖ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਹੈ, ਜਿਨ੍ਹਾਂ ਵਿੱਚੋਂ 82,000 ਤੋਂ ਵੱਧ ਸਾਡੀਆਂ ਧੀਆਂ ਹਨ। ਇਹ ਹੈਰਾਨੀਜਨਕ ਅੰਕੜਾ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਯੂਨੀਵਰਸਿਟੀ ਦੀ ਨੇਕ ਸੋਚ ਅਤੇ ਦ੍ਰਿੜ ਇਰਾਦਾ ਮਾਣਯੋਗ ਪ੍ਰਧਾਨ ਮੰਤਰੀ ਦੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਹਰੇ ਨੂੰ ਅਸਲ ਜ਼ਮੀਨੀ ਹਕੀਕਤ ਵਿੱਚ ਬਦਲ ਰਿਹਾ ਹੈ।”

ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਹੋਣਹਾਰ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਦੇ ਰਾਹ ਵਿੱਚ ਆਉਣ ਵਾਲੀਆਂ ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ। ਸੀਯੂ-ਸੀਈਟੀ ਰਾਹੀਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਇਹ ਸਕਾਲਰਸ਼ਿਪ ਸਿਰਫ਼ ਇੱਕ ਆਰਥਿਕ ਮਦਦ ਨਹੀਂ ਹੈ, ਸਗੋਂ ਇਹ ਉਹਨਾਂ ਦੀ ਯੋਗਤਾ ਦਾ ਸਨਮਾਨ ਹੈ। ਇਹ ਉਹਨਾਂ ਦੀ ਸਖ਼ਤ ਮਿਹਨਤ, ਉਹਨਾਂ ਦੇ ਮਾਪਿਆਂ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸੁਪਨਿਆਂ ਦਾ ਪ੍ਰਤੀਕ ਹੈ। ਸਕਾਲਰਸ਼ਿਪ ਮਿਲਣਾ ਇੱਕ ਵੱਡੀ ਪ੍ਰਾਪਤੀ ਜ਼ਰੂਰ ਹੈ, ਪਰ ਇਸ ਦਾ ਅਸਲ ਮਕਸਦ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਇਸ ਲਈ, ਚੰਡੀਗੜ੍ਹ ਯੂਨੀਵਰਸਿਟੀ ਸੀਯੂ-ਸੀਈਟੀ-2026 ਸਕਾਲਰਸ਼ਿਪ ਦਾ ਮੁੱਖ ਉਦੇਸ਼ ਹੋਣਹਾਰ ਅਤੇ ਆਰਥਿਕ ਤੌਰ ‘ਤੇ ਪੱਛੜੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵਿੱਤੀ ਤੰਗੀ ਦੇ ਵਿਸ਼ਵ ਪੱਧਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।”

ਇਸ ਸਮਿਟ ਦਾ ਇੱਕ ਸਭ ਤੋਂ ਖਾਸ ਅਤੇ ਮੁੱਖ ਆਕਰਸ਼ਣ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਸ਼ਾਲ ਕੈਂਪਸ ਦਾ ਗਾਈਡ ਟੂਰ (ਸਰਵੇਖਣ) ਰਿਹਾ। ਇਸ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਆਧੁਨਿਕ ਅਤੇ ਹਾਈ-ਟੈਕ ਲੈਬਾਰਟਰੀਆਂ, ਵਿਸ਼ਵ ਪੱਧਰੀ ਸਹੂਲਤਾਂ ਅਤੇ ਬਿਹਤਰੀਨ ਸਿੱਖਿਆ ਕੇਂਦਰਾਂ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ, ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

Tags: BREAKING NEWSBreaking news in PunjabiLatest Punjab news in PunjabiPUNJABpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
June 23, 2026
0

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ...

ਕੇਤਨ ਮੌਤ ਮਾਮਲੇ ‘ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ ‘ਚ ਦਿੱਤਾ ਧੱਕਾ

ਕੇਤਨ ਮੌਤ ਮਾਮਲੇ ‘ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ ‘ਚ ਦਿੱਤਾ ਧੱਕਾ

by Jaspreet Kaur
June 23, 2026
0

ਕੇਤਨ ਮੌਤ ਮਾਮਲੇ 'ਚ ਵੱਡਾ ਖੁਲਾਸਾ! ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ ਡੂੰਘੀ ਖੱਡ 'ਚ ਦਿੱਤਾ ਧੱਕਾ -...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
June 23, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਜੂਨ 2026 (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ...

IND vs PAK FIH Pro League 2026:  ਭਾਰਤ ਦੀ ਸ਼ਾਨਦਾਰ ਜਿੱਤ

IND vs PAK FIH Pro League 2026: ਭਾਰਤ ਦੀ ਸ਼ਾਨਦਾਰ ਜਿੱਤ

by Jaspreet Kaur
June 23, 2026
0

IND vs PAK FIH Pro League 2026: ਭਾਰਤ ਦੀ ਸ਼ਾਨਦਾਰ ਜਿੱਤ - ਪਾਕਿਸਤਾਨ ਨੂੰ 4-3 ਨਾਲ ਹਰਾਇਆ ਨਵੀ ਦਿੱਲੀ, 23...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
June 23, 2026
0

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੀਸ ਨਿਵਾਇਆ ਕਿਉਂਕਿ ਇਹ ਹਰ ਪੰਜਾਬੀ ਅਤੇ ਸਿੱਖ ਲਈ ਸਰਵਉੱਚ ਹੈ, ਪਰ ਕੁਝ ਲੋਕ...

Most Popular

Hukamnama Sri Darbar Sahib Today – 24 May 2026 | Ang 730 -731 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 24 May 2026 | Ang 730 -731 I ਅੱਜ ਦਾ ਹੁਕਮਨਾਮਾ

by Ankit
1 month ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | May | Date 24-05-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 