Punjab Flood: ਸੰਸਦ ਮੈਂਬਰ ਡਾ ਚੱਬੇਵਾਲ ਵੱਲੋਂ ਭੁਲੱਥ ਵਿਖੇ ਰਾਹਤ ਕਾਰਜਾਂ ਦਾ ਜਾਇਜ਼ਾ
ਮਨਸੂਰਵਾਲ , ਸੰਗੋਜਲਾ ਤੇ ਢਿਲਵਾਂ ਦਾ ਕੀਤਾ ਦੌਰਾ – ਧੁੱਸੀ ਬੰਨ੍ਹ ਦਾ ਵੀ ਕੀਤਾ ਨਿਰੀਖਣ

ਢਿਲਵਾਂ /ਨਡਾਲਾ , 4 ਸਤੰਬਰ (ਵਿਸ਼ਵ ਵਾਰਤਾ):- ਸੰਸਦ ਮੈਂਬਰ ਡਾ ਰਾਜ ਕੁਮਾਰ ਚੱਬੇਵਾਲ ਵੱਲੋਂ ਅੱਜ ਢਿਲਵਾਂ ਦੇ ਮੰਡ ਖੇਤਰ ਦਾ ਦੌਰਾ ਕਰਕੇ ਰਾਹਤ ਕਾਰਜਾਂ ਤੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ ਗਿਆ । ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵੀ ਹਾਜ਼ਰ ਸਨ ।
ਉਨ੍ਹਾਂ ਸੰਗੋਜਲਾ , ਮੰਡ ਕੂਕਾ , ਮਨਸੂਰਵਾਲ ਵਿਖੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਲੋਕਾਂ ਨਾਲ ਖੜੀ ਹੈ । ਉਨ੍ਹਾਂ ਕਿਹਾ ਕਿ ਸਪੈਸ਼ਲ ਗਿਰਦਾਵਰੀ ਤਹਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ।
ਡਾ ਚੱਬੇਵਾਲ ਨੇ ਧੁੱਸੀ ਬੰਨ ਦਾ ਵੀ ਦੌਰਾ ਕੀਤਾ । ਐਸ ਡੀ ਓ ਸੁਖਪਾਲ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਬਿਲਕੁਲ ਸੁਰੱਖਿਅਤ ਹੈ ।
ਡਾ ਚੱਬੇਵਾਲ ਨੇ ਰਾਹਤ ਕਾਰਜਾਂ ਦੀ ਵੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਰਾਸ਼ਨ , ਖਾਣ ਪੀਣ ਦੀ ਸਮੱਗਰੀ , ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ।
ਇਸ ਮੌਕੇ ਉਨ੍ਹਾਂ ਲੋੜਵੰਦਾਂ ਨੂੰ ਰਾਸ਼ਨ ਦੀ ਵੀ ਵੰਡ ਕੀਤੀ ।























