• Latest
  • Trending
Punjab: ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Punjab: ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

3 weeks ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

6 minutes ago
Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ

Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ

13 minutes ago
Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ

Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ

19 minutes ago
Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼

Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼

27 minutes ago
Punjab Weather: ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ !

Punjab Weather: ਸੂਬੇ ‘ਚ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਦੀ ਸੰਭਾਵਨਾ !

32 minutes ago
Hukamnama Sri Darbar Sahib Today – 13 October 2026 | Ang 731 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 13 October 2026 | Ang 731 I ਅੱਜ ਦਾ ਹੁਕਮਨਾਮਾ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਫੈਂਸੀ ਨੰਬਰਾਂ ਦਾ ਵਧਿਆ ਕਰੇਜ਼! 21.31 ਲੱਖ ਰੁਪਏ ‘ਚ ਵਿਕਿਆ 0001

ਫੈਂਸੀ ਨੰਬਰਾਂ ਦਾ ਵਧਿਆ ਕਰੇਜ਼! 21.31 ਲੱਖ ਰੁਪਏ ‘ਚ ਵਿਕਿਆ 0001

10 hours ago
ਛੇ ਰਾਜਾਂ ਨੂੰ ਮਿਲੇ ਨਵੇਂ Governor: ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

ਛੇ ਰਾਜਾਂ ਨੂੰ ਮਿਲੇ ਨਵੇਂ Governor: ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

11 hours ago
ਅੰਮ੍ਰਿਤਸਰ ਦੱਖਣੀ ਵਿੱਚ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਬਾਕਸਡ ਕ੍ਰਿਕਟ ਅਤੇ ਫੁੱਟਬਾਲ ਸਟੇਡੀਅਮ ਲੋਕ ਅਰਪਿਤ

ਅੰਮ੍ਰਿਤਸਰ ਦੱਖਣੀ ਵਿੱਚ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਬਾਕਸਡ ਕ੍ਰਿਕਟ ਅਤੇ ਫੁੱਟਬਾਲ ਸਟੇਡੀਅਮ ਲੋਕ ਅਰਪਿਤ

11 hours ago
ਅਸੀਂ ਆਲਮੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਆਲਮੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

11 hours ago
ਪੰਜਾਬ ਵਿੱਚ ਡੇਂਗੂ ਦੇ ਲਾਰਵੇ ‘ਤੇ ਡਰੋਨ ਰੱਖਣਗੇ ਪੈਣੀ ਨਜ਼ਰ

ਪੰਜਾਬ ਵਿੱਚ ਡੇਂਗੂ ਦੇ ਲਾਰਵੇ ‘ਤੇ ਡਰੋਨ ਰੱਖਣਗੇ ਪੈਣੀ ਨਜ਼ਰ

11 hours ago
Hindi News
English News
Tuesday, October 13, 2026
No Result
View All Result
22 °c
Chandigarh
26 ° Wed
25 ° Thu
25 ° Fri
26 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

September 22, 2026
in ਸਾਹਿਤਕ, ਖਬਰਾਂ, ਪੰਜਾਬ
Punjab: ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

Punjab: ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਬਟਾਲਾ ਵਿੱਚ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

– ਸਚਿੱਤਰ “ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ” ਨੂੰ ਲੋਕ ਅਰਪਣ ਕੀਤਾ

ਬਟਾਲਾ, 22 ਸਤੰਬਰ (ਵਿਸ਼ਵ ਵਾਰਤਾ): ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਪੰਜਾਬੀ ਲੇਖਕ ਹਰਭਜਨ ਸਿੰਘ ਬਾਜਵਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਬਟਾਲਾ ਦੇ ਕਾਹਨੂੰਵਾਨ ਰੋਡ ’ਤੇ ਸਥਿਤ ਗੁਰਦੁਆਰਾ ਸਿੰਘ ਸਭਾ ਧੁੱਪਸੜੀ ’ਚ ਹੋਇਆ। ਵੱਖ-ਵੱਖ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਸ. ਹਰਭਜਨ ਸਿੰਘ ਬਾਜਵਾ ਨਾਲ ਗੁਜ਼ਾਰੇ ਪਲਾਂ ਨੂੰ ਜਿੱਥੇ ਬਿਆਨਿਆ, ਉੱਥੇ ਸਾਹਿੱਤ ਤੇ ਫੋਟੋਗ੍ਰਾਫੀ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਨਿਹੰਗ ਸਿੰਘ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜੀ ਰੱਖਿਆ।

ਅੰਤਿਮ ਅਰਦਾਸ ਮੌਕੇ ਗਗਨਦੀਪ ਸਿੰਘ ਵਿਰਕ ਅਤੇ ਪ੍ਰੋਫੈਸਰ ਨਰੇਸ਼ ਕੁਮਾਰ ਵੱਲੋਂ ਸੰਪਾਦਤ ਕੀਤੀ ਕਿਤਾਬ ‘ਹਰਭਜਨ ਸਿੰਘ ਬਾਜਵਾ ਸਿਮਰਤੀ ਗ੍ਰੰਥ’ ਲੋਕ ਅਰਪਣ ਕਰਨ ਦੀ ਰਸਮ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਭਗਤ ਪੂਰਨ ਸਿੰਘ ਪਿੰਗਲਵਾੜਾ ਟਰੱਸਟ ਦੇ ਚੇਅਰਮੈਨ ਬੀਬੀ ਡਾ. ਇੰਦਰਜੀਤ ਕੌਰ, ਨਾਮਵਰ ਸ਼ਾਇਰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਨਾਵਲਕਾਰ ਜਰਨੈਲ ਸਿੰਘ ਮਾਹਲ,ਪ੍ਰਿੰਸੀਪਲ ਸਵਰਨ ਸਿੰਘ ਵਿਰਕ,ਡਾ. ਸੁਮੇਲ ਸਿੰਘ ਸਿੱਧੂ ਬਠਿੰਡਾ,ਸ਼ਾਇਰ ਡਾ. ਰਵਿੰਦਰ ਬਟਾਲਾ ਤੇ ਪੰਜਾਬੀ ਲੇਖਕ ਦੇਵਿੰਦਰ ਦੀਦਾਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਕੀਤੀ।

ਫੋਟੋ ਕਲਾਕਾਰ ਬਾਜਵਾ ਨੂੰ ਸ਼ਰਧਾਂਜਲੀ ਦੇਂਦਿਆ ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ. ਹਰਭਜਨ ਸਿੰਘ ਬਾਜਵਾ ਵੱਲੋਂ ਉਨ੍ਹਾਂ ਦੇ ਬਾਪ ਮਰਹੂਮ (ਜਥੇਦਾਰ ਜਗਦੇਵ ਸਿੰਘ ਖੁੱਡੀਆਂ) ਨਾਲ ਭਰਾਵਾਂ ਵਰਗੀ ਨਿਭਾਈ ਸਾਂਝ ਨੂੰ ਜਿੱਥੇ ਬਿਆਨਿਆ, ਉੱਥੇ ਬਾਜਵਾ ਵੱਲੋਂ ਉਨ੍ਹਾਂ ਦੇ ਬਚਪਨ ਸਮੇਂ ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਬਾਜਵਾ ਨੂੰ ਰੱਜੀ ਰੂਹ ਵਾਲਾ ਮਨੁੱਖ ਦੱਸਿਆ।

ਜਦੋਂ ਕਿ ਵਿਧਾਇਕ ਤੇ ਸਾਬਕਾ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸੰਖੇਪ ਸੰਬੋਧਨ ਦੌਰਾਨ ਪਿੱਛੋਂ ਪਾਕਿਸਤਾਨ ਤੋਂ ਇੱਕੋ ਪਿੰਡੋਂ ਕੋਟਲੀ ਬਾਜਵਾ (ਨਾਰੋਵਾਲ) ਤੋਂ ਆਏ ਇੱਕ ਹੀ ਪਰਿਵਾਰ ਦੀ ਅੰਸ਼-ਵੰਸ਼ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਉਹ ਵੱਡੀ ਤੋਂ ਵੱਡੀ ਤਾਕਤ ਨੂੰ ਵੀ ਵੰਗਾਰਨ ਦੀ ਸਮਰੱਥਾ ਰੱਖਦੇ ਸਨ।

ਪਿੰਗਲਵਾੜਾ ਦੀ ਚੇਅਰਮੈਨ ਬੀਬੀ ਡਾ. ਇੰਦਰਜੀਤ ਕੌਰ ਨੇ ਹਰਭਜਨ ਸਿੰਘ ਬਾਜਵਾ ਨੂੰ ਸਕੋ ਭਰਾ ਤੋਂ ਵੱਧ ਪਿਆਰ ਕਰਨ ਵਾਲਾ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਮੇਰੀ ਆਖਰੀ ਮੁਲਾਕਾਤ 15 ਅਗਸਤ 2026 ਨੂੰ ਉਨ੍ਹਾਂ ਦੇ ਘਰ ਵਿੱਚ ਹੋਈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਭਜਨ ਸਿੰਘ ਬਾਜਵਾ ਇਕੱਲਾ ਫੋਟੋਗ੍ਰਾਫਰ ਹੀ ਨਹੀਂ ਸੀ, ਸਗੋਂ ਉਹ ਸ਼ਾਇਰ, ਲੇਖਕ, ਰਾਹ ਦਸੇਰਾ ਅਤੇ ਕਈ ਕਲਾਵਾਂ ਦਾ ਸੁਮੇਲ ਸੀ। ਦਾਦੀਆਂ ਵਾਲੇ ਸ. ਜਰਨੈਲ ਸਿੰਘ ਮਾਹਲ ਨਾਵਲਕਾਰ ਨੇ ਉਨ੍ਹਾਂ ਨਾਲ ਉਮਰ ਲੰਮੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਬਾਜਵਾ ਨੇੜਉਸ ਤੋਂ ਜੇਲ੍ਹ ਜੀਵਨ ਬਾਰੇ ਨਾਵਲ ਪਛਤਾਵਾ ਲਿਖਵਾਇਆ।
ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਸੱਚੇ ਸੁੱਚੇ ਮਿੱਤਰ ਨੂੰ ਸ਼ਰਧਾਂਜਲੀ ਫੁੱਲ ਭੇਂਟ ਕਰਦਿਆਂ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ।

ਮੰਚ ਸੰਚਾਲਨ ਪੰਜਾਬੀ ਸ਼ਾਇਰ ਡਾ. ਰਵਿੰਦਰ ਨੇ ਕੀਤਾ। ਇਸੇ ਤਰ੍ਹਾਂ ਵੱਖ-ਵੱਖ ਅਖ਼ਬਾਰਾਂ ਦੇ ਸੰਪਾਦਕਾਂ , ਸਾਹਿੱਤਕ ਤੇ ਸਮਾਜਿਕ ਜਥੇਬੰਦੀਆਂ ਨੇ ਜਿੱਥੇ ਆਪਣੇ ਸ਼ੋਕ ਸੰਦੇਸ਼ ਭੇਜੇ, ਉੱਥੋਂ ਟੋਰਾਂਟੋ ਤੋਂ ਵਿਸ਼ਵ ਪੰਜਾਬੀ ਭਵਨ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਪੰਜਾਬੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਡਾ. ਵਰਿਆਮ ਸਿੰਘ ਸੰਧੂ,ਨਾਟਕਕਾਰ ਹੀਰਾ ਸਿੰਘ ਰੰਧਾਵਾ, ਖਾਲਸਾ ਕਾਲਜ ਅੰਮ੍ਰਿਤਸਰ, ਜੀ.ਐੱਨ.ਡੀ.ਯੂ. ਅੰਮ੍ਰਿਤਸਰ, ਪਟਿਆਲਾ ਯੂਨੀਵਰਸਿਟੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਦੇ ਭੇਜੇ ਸ਼ੋਕ ਸੰਦੇਸ਼ ਪੜ੍ਹੇ ਗਏ।

ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਵੀ ਆਪਣੇ ਸ਼ੋਕ ਸੰਦੇਸ਼ ਵਿੱਚ ਸਵ: ਹਰਭਜਨ ਸਿੰਘ ਬਾਜਵਾ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਅਰਪਨ ਕੀਤੇ।

ਇਸ ਮੌਕੇ ’ਤੇ ਡਾ. ਸਤਿਨਾਮ ਸਿੰਘ ਨਿੱਝਰ, ਪੰਜਾਬੀ ਲੇਖਕ ਮੱਖਣ ਸਿੰਘ ਕੋਹਾੜ, ਵਿਜੈ ਅਗਨੀਹੋਤਰੀ, ਡਾ. ਅਨੂਪ ਸਿੰਘ, ਡਾ. ਸੁਖਜਿੰਦਰ ਸਿੰਘ ਪੱਡਾ ਕੈਨੇਡਾ, ਮੁਖਤਾਰ ਗਿੱਲ, ਅਜੀਤ ਕਮਲ, ਕਵੀ ਤੇ ਫੋਟੋਕਾਰ ਰਵਿੰਦਰ ਰਵੀ ਲੁਧਿਆਣਾ, ਫੋਟੋ ਕਲਾਕਾਰ ਸੁਖਜੀਵਨ ਪਟਿਆਲਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਜੋਬਨ ਰੰਧਾਵਾ, ਫੋਟੋਗ੍ਰਾਫਰ ਐਸੋਸੀਏਸ਼ਨ ਪ੍ਰਧਾਨ ਸੁਖਜਿੰਦਰ ਸਿੰਘ ਧੁੱਪਸੜੀ, ਮੁੱਖ ਖੇਤੀਬਾੜੀ ਅਫਸਰ ਡਾ. ਸ਼ਹਿਬਾਜ ਸਿੰਘ ਚੀਮਾ, ਡੀ.ਪੀ.ਆਰ.ਓ. ਹਰਜਿੰਦਰ ਸਿੰਘ ਕਲਸੀ, ਸਾਬਕਾ ਰਾਜਸਭਾ ਮੈਂਬਰ ਸ. ਭੂਪਿੰਦਰ ਸਿੰਘ ਮਾਨ, ਸੁਰਜੀਤ ਸਪੋਰਟਸ ਬਟਾਲਾ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ, ਲੋਕਲ ਬਾਡੀਜ਼ ਦੇ ਸੇਵਾਮੁਕਤ ਚੀਫ ਇੰਜਨੀਅਰ ਸ. ਸੁਖਬੀਰ ਸਿੰਘ ਜਾਖੜ ਲੁਧਿਆਣਾ, ਸੁਰਤਿ ੈਗਜ਼ੀਨ ਦੇ ਸੰਪਾਦਕ ਡਾ. ਗੁਰਬੀਰ ਸਿੰਘ ਬਰਾੜ, ਅੱਖਰ ਦੇ ਸੰਪਾਦਕ ਡਾ. ਬਿਕਰਮਜੀਤ,ਗਾਇਕ ਸਵਿੰਦਰ ਸਿੰਘ ਭਾਗੋਵਾਲੀਆ, ਸੁਲੱਖਣ ਸਿੰਘ ਰਿਆੜ ਕਵੀਸ਼ਰ, ਨਿਰਮਲ ਸਿੰਘ ਨਿੰਮਾ ਗੁਰਦਾਸਪੁਰੀ ਗਾਇਕ, ਰਛਪਾਲ ਰਸੀਲਾ, ਰਮੇਸ਼ ਯਾਦਵ, ਰਾਜਪਾਲ ਬਾਠ, ਜੋਗਿੰਦਰ ਅੰਗਰੂਲਾ, ਡਾ. ਪਰਮਜੀਤ ਸਿੰਘ ਕਲਸੀ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ , ਨਾਵਲਕਾਰ ਜਰਨੈਲ ਸਿੰਘ ਮਾਹਲ ਸਮੇਤ ਹੋਰ ਹਾਜ਼ਰ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
October 13, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 13 ਅਕਤੂਬਰ...

Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ

Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ

by Ranjit Singh
October 13, 2026
0

Cricket; ਭਾਰਤ-ਸ਼੍ਰੀਲੰਕਾ ਵਨਡੇ ਲੜੀ: BCCI ਨੇ ਵੈਨਿਊ ਬਦਲਣ ਦੀਆਂ ਖ਼ਬਰਾਂ ਨਕਾਰੀਆਂ ਨਵੀਂ ਦਿੱਲੀ, 13 ਅਕਤੂਬਰ (ਵਿਸ਼ਵ ਵਾਰਤਾ): ਭਾਰਤੀ ਕ੍ਰਿਕਟ ਕੰਟਰੋਲ...

Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ

Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ

by Ranjit Singh
October 13, 2026
0

Entertainment: ‘ਕੌਫੀ ਵਿਦ ਕਰਨ’ ਦਾ ਆਖ਼ਰੀ ਸੀਜ਼ਨ ਕੱਲ੍ਹ ਤੋਂ - ਆਖ਼ਰੀ ਸੀਜ਼ਨ ਦੀ ਸ਼ੁਰੂਆਤ ਹੋਵੇਗੀ ਸਲਮਾਨ ਖ਼ਾਨ ਨਾਲ - 22...

Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼

Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼

by Ranjit Singh
October 13, 2026
0

Punjab: ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੌਗ ਬਣਾਉਣ ਨੂੰ ਲੈ ਕੇ ਵਿਵਾਦ, ਪਹਿਰੇਦਾਰਾਂ ’ਤੇ ਬਦਸਲੂਕੀ ਦੇ ਦੋਸ਼ ਅੰਮ੍ਰਿਤਸਰ, 13 ਅਕਤੂਬਰ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
October 13, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 13 ਅਕਤੂਬਰ...

Most Popular

ਲੁਧਿਆਣਾ ਦੀ ਸਾਈਕਲ ਸਨਅਤ ਲੰਬੇ ਬਿਜਲੀ ਕੱਟਾਂ ਕਾਰਨ ਪ੍ਰਭਾਵਿਤ

ਲੁਧਿਆਣਾ ਦੀ ਸਾਈਕਲ ਸਨਅਤ ਲੰਬੇ ਬਿਜਲੀ ਕੱਟਾਂ ਕਾਰਨ ਪ੍ਰਭਾਵਿਤ

by Navjot
4 weeks ago
0

ਲੁਧਿਆਣਾ ਦੀ ਸਾਈਕਲ ਸਨਅਤ ਲੰਬੇ ਬਿਜਲੀ ਕੱਟਾਂ ਕਾਰਨ ਪ੍ਰਭਾਵਿਤ ਲੁਧਿਆਣਾ, 13 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਲੁਧਿਆਣਾ ਵਿੱਚ ਸਾਈਕਲ ਸਨਅਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 