Punjab: ਪਿਓ ਵੱਲੋਂ ਧੀ ਨੂੰ ਨਹਿਰ ‘ਚ ਧੱਕਾ ਦੇਣ ਦੇ ਮਾਮਲੇ ‘ਚ ਨਵਾਂ ਮੋੜ, ਧੀ ਨਿਕਲੀ ਜਿਊਂਦੀ!
ਫਿਰੋਜ਼ਪੁਰ, 7 ਦਸੰਬਰ 2025 (ਵਿਸ਼ਵ ਵਾਰਤਾ): ਫਿਰੋਜ਼ਪੁਰ ਵਿੱਚ ਇੱਕ ਧੀ ਨੂੰ ਉਸਦੇ ਪਿਤਾ ਦੁਆਰਾ ਨਹਿਰ ਵਿੱਚ ਧੱਕਾ ਦਿੱਤੇ ਜਾਣ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਅੱਜ ਕਰੀਬ ਤਿੰਨ ਮਹੀਨਿਆਂ ਬਾਅਦ ਕੁੜੀ ਅਚਾਨਕ ਸਾਹਮਣੇ ਆਈ ਹੈ ਤੇ ਹੁਣ ਉਸ ਨੇ ਪਿਓ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ 68 ਦਿਨ ਪਹਿਲਾਂ ਪਿਤਾ ਨੇ ਕੁੜੀ ਦੇ ਹੱਥ ਚੁੰਨੀ ਨਾਲ ਬੰਨ੍ਹ ਕੇ ਰਾਤ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ। ਘਟਨਾ ਦੀ ਵੀਡੀਓ ਵੀ ਬਣਾਈ ਗਈ ਸੀ ਅਤੇ ਵਾਇਰਲ ਕੀਤੀ ਗਈ ਸੀ। ਬਾਅਦ ਵਿੱਚ ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਅੱਜ ਸਾਹਮਣੇ ਆਈ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਬਾਪ ਨੇ ਉਸਨੂੰ ਨਹਿਰ ਵਿਚ ਧੱਕਾ ਦਿੱਤਾ ਤਾਂ ਉਹ ਨਹਿਰ ਵਿਚ ਰੁੜਨ ਲੱਗੀ ਤਾਂ ਕੁਝ ਦੂਰ ਰੁੜੇ ਜਾਣ ਤੋਂ ਬਾਅਦ ਕਿਸਮਤ ਨਾਲ ਇੱਕ ਹੱਥ ਤੋਂ ਚੁੰਨੀ ਖੁੱਲ ਗਈ। ਇਸ ਦੌਰਾਨ ਉਸਦਾ ਸਿਰ ਨਹਿਰ ਦੇ ਅੰਦਰ ਇੱਕ ਸਰੀਏ ਨਾਲ ਟਕਰਾ ਗਿਆ। ਉਸਨੇ ਇਸਨੂੰ ਜ਼ੋਰ ਨਾਲ ਫੜ ਲਿਆ। ਅਤੇ ਉਹ ਨਹਿਰ ਵਿਚੋਂ ਬਾਹਰ ਆ ਗਈ। ਕੁੜੀ ਨੇ ਦੋਸ਼ ਲਗਾਇਆ ਕਿ ਉਸਨੂੰ ਧੱਕਾ ਦੇਣ ਲਈ ਉਸਦੇ ਪਿਤਾ ਨਹੀਂ ਉਸਦੀ ਮਾਂ ਜ਼ਿਆਦਾ ਜ਼ਿੰਮੇਵਾਰ ਸਨ। ਉਸਦਾ ਕਹਿਣਾ ਹੈ ਕਿ ਮਾਂ ਨੇ ਪਿਤਾ ਨੂੰ ਭੜਕਾਇਆ। ਕੁੜੀ ਨੇ ਪਿਓ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣ ਦੀ ਵੀ ਗੱਲ ਕਹੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























