Punjab ਸਿੱਖਿਆ ਕ੍ਰਾਂਤੀ: 80.60 ਲੱਖ ਰੁਪੈ ਦੀ ਲਾਗਤ ਨਾਲ 14 ਸਰਕਾਰੀ ਸਕੂਲਾਂ ਅੰਦਰ ਵਿਕਾਸ ਕੰਮਾਂ ਦੇ ਉਦਘਾਟਨ

ਕਪੂਰਥਲਾ, 18 ਅਪ੍ਰੈਲ (ਵਿਸ਼ਵ ਵਾਰਤਾ):- Punjab Government ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਅੰਦਰ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰੀਨ ਬਣਾਉਣ ਦੀ ਲੜੀ ਤਹਿਤ 80.60 ਲੱਖ ਰੁਪੈ ਦੀ ਲਾਗਤ ਨਾਲ 14 ਸਰਕਾਰੀ ਸਕੂਲਾਂ ਅੰਦਰ ਵਿਕਾਸ ਕੰਮਾਂ ਦਾ ਉਦਘਾਟਨ ਕੱਲ੍ਹ 19 ਅਪ੍ਰੈਲ ਨੂੰ ਕੀਤੇ ਜਾਣਗੇ ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ 255 ਸੀਨੀਅਰ ਸੈਕੰਡਰੀ ਤੇ 543 ਪ੍ਰਾਇਮਰੀ ਸਕੂਲਾਂ ਅੰਦਰ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਕਾਸ ਕੰਮ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 7 ਅਪ੍ਰੈਲ ਨੂੰ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 75 ਸਰਕਾਰੀ ਸਕੂਲਾਂ ਅੰਦਰ ਐਡੀਸ਼ਨਲ ਕਲਾਸ ਰੂਮ , ਸਾਇੰਸ ਲੈਬਾਂ , ਚਾਰਦੀਵਾਰੀ ਆਦਿ ਦਾ ਲੋਕ ਅਰਪਣ ਕੀਤਾ ਗਿਆ ਹੈ ।
ਸ੍ਰੀ ਪੰਚਾਲ ਨੇ ਦੱਸਿਆ ਕਿ ਕੱਲ੍ਹ ਸਰਕਾਰੀ ਸਕੂਲ ਕੋਟ ਕਰਾਰ ਖਾਂ , ਵਡਾਲਾ ਕਲਾਂ , ਧਾਲੀਵਾਲ ਦੋਨਾ , ਧਾਲੀਵਾਲ , ਮਨਸੂਰਵਾਲ ਦੋਨਾ , ਮਨਸੂਰਵਾਲ ਦਿਹਾਤੀ , ਮੌਲੀ , ਜਗਤਪੁਰ ਜੱਟਾਂ , ਭਾਣੋਕੀ , ਸੈਦੋ ਭੁਲਾਣਾ , ਭੁਲਾਣਾ , ਜਲਾਲ ਭੁਲਾਣਾ ਤੇ ਖੈੜਾ ਦੋਨਾ ਦੇ ਸਰਕਾਰੀ ਸਕੂਲਾਂ ਅੰਦਰ ਵਿਕਾਸ ਕੰਮਾਂ ਦੇ ਉਦਘਾਟਨ ਹੋਣਗੇ । ਇਨ੍ਹਾਂ ਵਿੱਚ ਮੁੱਖ ਤੌਰ ਤੇ ਸਾਇੰਸ ਲੈਬਾਂ , ਐਡੀਸ਼ਨਲ ਕਲਾਸ ਰੂਮ , ਸਪੋਰਟਸ ਟਰੈਕ ਆਦਿ ਸ਼ਾਮਿਲ ਹਨ ।























