Punjab : ਡਾ. ਐਸ. ਪੀ ਸਿੰਘ ਨੂੰ ਸਦਮਾ, ਪਤਨੀ ਸੁਰਗਵਾਸ
ਲੁਧਿਆਣਾ, 16 ਮਈ (ਵਿਸ਼ਵ ਵਾਰਤਾ): ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਜੀ ਜੀ ਐੱਨ ਖਾਲਸਾ ਕਾਲਜ ਸੰਸਥਾਵਾਂ ਲੁਧਿਆਣਾ ਦੇ ਪ੍ਰਧਾਨ ਡਾ. ਐਸ. ਪੀ ਸਿੰਘ ਦੀ ਜੀਵਨ ਸਾਥਣ ਪ੍ਰੋ. ਜਗਜੀਤ ਕੌਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਡੀ ਐੱਮ ਸੀ ਦੇ ਹੀਰੋ ਹਾਰਟ ਸੈਂਟਰ ਵਿੱਚ ਆਖਰੀ ਸਾਹ ਲਏ।

ਪੰਜਾਬੀ ਕਵੀ ਗੁਰਭਜਨ ਗਿੱਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾ. ਐਸ. ਪੀ ਸਿੰਘ ਦੀ ਜੀਵਨ ਸਾਥਣ ਪ੍ਰੋ. ਜਗਜੀਤ ਕੌਰ ਜੀ ਦਾ ਅੱਜ ਸਵੇਰੇ ਡੀ ਐੱਮ ਸੀ ਦੇ ਹੀਰੋ ਹਾਰਟ ਸੈਂਟਰ ਵਿੱਚ ਦੇਹਾਂਤ ਹੋ ਗਿਆ ਹੈ। ਬੇਹੱਦ ਦੁਖਦਾਈ ਵਿਛੋੜਾ ਹੈ। ਲੱਗਭਗ ਅੱਧੀ ਸਦੀ ਮੇਰੇ ਵਰਗੇ ਅਨੇਕਾਂ ਲੋਕਾਂ ਨੇ ਉਨ੍ਹਾਂ ਦੀ ਛਾਂ ਮਾਣੀ ਹੈ। ਨੇਕ ਰੂਹ ਦੀ ਯਾਦ ਵਿੱਚ ਸਿਰ ਝੁਕਾਉਂਦੇ ਹਾਂ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























