Punjab: ਡਾ. ਪੰਡਿਤਰਾਓ ਧਰੇਨਵਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਲਿਖਿਆ ਪੱਤਰ, ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਲਿਆ ਸਕਦੀ ਹੈ ਸ਼ਾਂਤੀ
ਚੰਡੀਗੜ੍ਹ, 12 ਅਪ੍ਰੈਲ 2026 (ਵਿਸ਼ਵ ਵਾਰਤਾ) – ਡਾ. ਪੰਡਿਤਰਾਓ ਧਰੇਨਵਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ‘ਚ ਉਨ੍ਹਾਂ ਨੇ ਟਰੰਪ ਨੂੰ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੁਨੀਆ ਵਿੱਚ ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਸ਼ਾਂਤੀ, ਭਾਈਚਾਰਾ ਤੇ ਵਿਸ਼ਵ ਕਲਿਆਣ ਨੂੰ ਮਜ਼ਬੂਤ ਕਰਦੀ ਹੈ। ਅਰਦਾਸ ਕਰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ/ਕਿਰਪਾ ਦੁਨੀਆ ‘ਤੇ ਜ਼ਰੂਰ ਬਣਿਆ ਰਹੇ, ਅਤੇ ਤੁਹਾਡਾ ਆਗਮਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਭਾਰਤ ਵਿਖੇ ਜ਼ਰੂਰ ਹੋਵੇ।
ਡਾ. ਪੰਡਿਤਰਾਓ ਧਰੇਨਵਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਪੱਤਰ ਲਿਖਦਿਆਂ ਕਿਹਾ ਕਿ, “ਦੁਨੀਆ ਵਿੱਚ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਲਈ ਤੁਹਾਡੇ ਵੱਲੋਂ ਕੀਤੇ ਗਏ ਯਤਨ ਵਰਣਨਯੋਗ ਹਨ। ਪਰ ਅਮਰੀਕਾ ਤੇ ਈਰਾਨ ਵਿਚਕਾਰ ਪਾਕਿਸਤਾਨ ਵਿੱਚ ਚੱਲੀ ਸ਼ਾਂਤੀ ਵਾਰਤਾ ਦਾ ਬੇਸਿੱਟਾ ਖਤਮ ਹੋਣਾ ਵਿਸ਼ਵ ਸ਼ਾਂਤੀ ਲਈ ਖ਼ਤਰਾ ਸਾਬਤ ਹੋ ਸਕਦਾ ਹੈ।
ਪਰ ਇਸ ਖ਼ਤਰੇ ਨੂੰ ਖਤਮ ਕਰਕੇ ਦੁਨੀਆ ਵਿੱਚ ਸ਼ਾਂਤੀ ਲਿਆਉਣ ਲਈ ਇੱਕ ਰਸਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੁਨੀਆ ਵਿੱਚ ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਧਾਰਾ ਸ਼ਾਂਤੀ, ਭਾਈਚਾਰਾ ਤੇ ਵਿਸ਼ਵ ਕਲਿਆਣ ਨੂੰ ਮਜ਼ਬੂਤ ਕਰਦੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ੨੪ ਘੰਟੇ ਚੱਲਦੀ ਹੈ, ਜਿਸ ਦੇ ਚਾਰੇ ਦਿਸ਼ਾਵਾਂ ਵਿੱਚ ਬਣੇ ਚਾਰ ਦਰਵਾਜ਼ਿਆਂ ਰਾਹੀਂ ਹਰ ਧਰਮ ਦੇ ਲੋਕ ਪਹੁੰਚ ਕੇ ਸ਼ਾਂਤੀ ਦਾ ਸੰਦੇਸ਼ ਲੈ ਜਾਂਦੇ ਹਨ।
ਇਸ ਲਈ ਤੁਸੀਂ ਵੀ ਈਰਾਨ ਦੇ ਪ੍ਰਤੀਨਿਧੀਆਂ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਭਾਰਤ ਆਓ ਤੇ ਸ਼ਾਂਤੀ ਦੀ ਅਰਦਾਸ ਕਰੋ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਤੁਹਾਡੇ ‘ਤੇ ਤੇ ਈਰਾਨ ਦੇ ਪ੍ਰਤੀਨਿਧੀਆਂ ‘ਤੇ ਜ਼ਰੂਰ ਹੋਵੇਗੀ, ਅਤੇ ਦੋਹਾਂ ਦੇ ਮਨਾਂ ਵਿੱਚ ਸ਼ਾਂਤੀ, ਭਾਈਚਾਰਾ ਤੇ ਵਿਸ਼ਵ ਕਲਿਆਣ ਦੀ ਭਾਵਨਾ ਪੈਦਾ ਹੋ ਕੇ ਸ਼ਾਂਤੀ ਸਮਝੌਤਾ ਜ਼ਰੂਰ ਬਣੇਗਾ।
ਡੋਨਾਲਡ ਸਾਹਿਬ, ਯਾਦ ਰੱਖਣਾ, ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਥਾਂ ਉਸ ਪਰਮਾਤਮਾ ਦੀ ਉਸਤਤ ਅਲੱਗ-ਅਲੱਗ ਧੁਨ ਨਾਲ ਕੀਤੀ ਜਾਂਦੀ ਹੈ, ਪਰ ਇੱਕ ਪਰਮਾਤਮਾ ਦਾ ਹੀ ਰਾਗ ਨਿੱਕਲਦਾ ਹੈ। ਇਸ ਲਈ ਤੁਸੀਂ ਜ਼ਰੂਰ ਆਓ ਤੇ ਸ਼ਾਂਤੀ ਵਾਰਤਾਲਾਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜ਼ਾਰੀ ਰੱਖੋ ਜੀ। ਜ਼ਰੂਰ ਜੰਗ ਦੀ ਭਾਵਨਾ ਖਤਮ ਹੋ ਕੇ ਨਾ ਸਿਰਫ਼ ਈਰਾਨ ਤੇ ਅਮਰੀਕਾ ਵਿਚਕਾਰ ਸ਼ਾਂਤੀ ਸਮਝੌਤਾ ਹੋਵੇਗਾ, ਬਲਕਿ ਇਜ਼ਰਾਈਲ ਵੀ ਇਸ ਸ਼ਾਂਤੀ ਸਮਝੌਤੇ ਦਾ ਹਿੱਸਾ ਬਣੇਗਾ।
ਅਰਦਾਸ ਕਰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ/ਕਿਰਪਾ ਦੁਨੀਆ ‘ਤੇ ਜ਼ਰੂਰ ਬਣਿਆ ਰਹੇ, ਅਤੇ ਤੁਹਾਡਾ ਆਗਮਨ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਭਾਰਤ ਵਿਖੇ ਜ਼ਰੂਰ ਹੋਵੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























