Punjab DGP ਨੇ ਭਾਰਤੀ ਪੁਲਿਸ ਸੇਵਾ ‘ਚ ਯੋਗਤਾ ਪੁਰਵਕ ਤਰੱਕੀ ਪ੍ਰਾਪਤ ਕਰਨ ਵਾਲੇ PPS ਅਧਿਕਾਰੀਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ, 13 ਅਗਸਤ 2025 (ਵਿਸ਼ਵ ਵਾਰਤਾ): ਗ੍ਰਹਿ ਮੰਤਰਾਲੇ ਨੇ ਨੌਂ ਪੰਜਾਬ ਪੁਲਿਸ ਸੇਵਾ (ਪੀਪੀਐਸ) ਅਧਿਕਾਰੀਆਂ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਿੱਚ ਤਰੱਕੀ ਦਿੱਤੀ ਹੈ। ਪੰਜਾਬ ਡੀਜੀਪੀ (Punjab DGP) ਗੌਰਵ ਯਾਦਵ ਨੇ ਭਾਰਤੀ ਪੁਲਿਸ ਸੇਵਾ ਵਿੱਚ ਯੋਗਤਾ ਪੁਰਵਕ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ

ਉਨ੍ਹਾਂ ਕਿਹਾ ਕਿ “ਪੰਜਾਬ ਰਾਜ ਪੁਲਿਸ ਸੇਵਾ (PPS) ਦੇ ਨੌਂ ਅਧਿਕਾਰੀਆਂ ਨੂੰ ਭਾਰਤੀ ਪੁਲਿਸ ਸੇਵਾ (IPS) ਵਿੱਚ ਯੋਗਤਾ ਪੁਰਵਕ ਤਰੱਕੀ ਪ੍ਰਾਪਤ ਕਰਨ ‘ਤੇ ਦਿਲੋਂ ਵਧਾਈਆਂ। ਤੁਹਾਡਾ ਸਮਰਪਣ, ਇਮਾਨਦਾਰੀ ਅਤੇ ਅਟੁੱਟ ਸੇਵਾ ਪੂਰੇ ਪੰਜਾਬ ਪੁਲਿਸ ਪਰਿਵਾਰ ਲਈ ਪ੍ਰੇਰਨਾ ਸਰੋਤ ਹੈ। ਇਹ ਪ੍ਰਾਪਤੀ ਤੁਹਾਡੇ ਸ਼ਾਨਦਾਰ ਕਰੀਅਰ ਵਿੱਚ ਇੱਕ ਮਾਣਯੋਗ ਉਪਲਬਧੀ ਹੈ।ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਨਮਾਨ ਨਾਲ ਅਗਵਾਈ ਕਰਦੇ ਹੋਏ , ਕਾਨੂੰਨ ਦੀ ਪਾਲਣਾ ਨੂੰ ਯਕੀਨੀ ਬਣਾਉਗੇ ਅਤੇ ਸਾਡੇ ਭਾਈਚਾਰਿਆਂ ਦੀ ਰੱਖਿਆ, ਸੁਰੱਖਿਆ ਅਤੇ ਤੰਦਰੁਸਤੀ ਲਈ ਅਣਥੱਕ ਕੰਮ ਕਰਦੇ ਰਹੋਗੇ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























