Punjab: ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਕਾਂਗਰਸੀ ਹਲਕਿਆਂ ‘ਚ ਮੱਚੀ ਹਲਚਲ
– ਮੁੱਖ ਮੰਤਰੀ ਲਈ ਉਮੀਦਵਾਰ ਅੱਜੋਨ ਚਰਨਜੀਤ ਚੰਨੀ ‘ਚ ਚੜ੍ਹਤ ਕਾਇਮ
– ਜੋ ਰਾਜਾ ਵੜਿੰਗ ਕਹਿ ਰਹੇ ਹਨ, ਪਾਰਟੀ ਪੱਧਰ ‘ਤੇ ਪੂਰੀ ਤਰ੍ਹਾਂ ਲਾਗੂ ਕਰਨਾ ਮੁਸ਼ਕਿਲ – ਸੁਖਜਿੰਦਰ ਰੰਧਾਵਾ
ਚੰਡੀਗੜ੍ਹ, 3 ਜਨਵਰੀ 2026 (ਵਿਸ਼ਵ ਵਾਰਤਾ) – ਪੰਜਾਬ (Punjab) ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਨੇ ਹਲਚਲ ਮਚਾ ਦਿੱਤੀ ਹੈ, ਕਿ ਇਸ ਵਾਰ 117 ਸੀਟਾਂ ਵਿੱਚੋਂ, 80 ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਮੁੱਖ ਮੰਤਰੀ ਉਮੀਦਵਾਰ ਉਸ ਨੂੰ ਨਹੀਂ ਚੁਣਿਆ ਜਾਵੇਗਾ ਜੋ ਆਪਣੇ ਆਪ ਨੂੰ ਇਸ ਅਹੁਦੇ ਲਈ ਪੇਸ਼ ਕਰਦਾ ਹੈ। ਵੜਿੰਗ ਦੇ ਇਨ੍ਹਾਂ ਬਿਆਨਾਂ ਨੇ ਪੂਰੀ ਪੰਜਾਬ ਕਾਂਗਰਸ ਇਕਾਈ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।
ਪਰ ਇਸ ਦੇ ਨਾਲ ਹੀ ਇਨ੍ਹਾਂ ਬਿਆਨਾਂ ਤੋਂ ਬਾਅਦ ਕਿ ਤਰ੍ਹਾਂ ਦੇ ਪ੍ਰਸ਼ਨ ਵੀ ਉੱਠ ਰਹੇ ਹਨ ਕਿ ਜੋ ਰਾਜਾ ਵੜਿੰਗ ਕਹਿ ਰਹੇ ਹਨ, ਕਿ ਇਸੇ ਤਰ੍ਹਾਂ ਹੀ ਪਾਰਟੀ ਦੇ ਅੰਦਰ ਹੋ ਸਕਦਾ ਹੈ ?
– ਕੀ ਪੰਜਾਬ ਕਾਂਗਰਸ ਵਿਧਾਨਸਭਾ ਚੋਣਾਂ ‘ਚ ਉਤਾਰੇਗੀ ਨਵੇਂ ਚਿਹਰੇ ?
– ਕੀ 70 ਨਵੇਂ ਚਿਹਰਿਆਂ ‘ਤੇ ਪੰਜਾਬ ਕਾਂਗਰਸ ਅੰਦਰ ਸਹਿਮਤੀ ਬਣ ਸਕੇਗੀ ?
– ਕੀ ਕਾਂਗਰਸ ਹਾਈਕਮਾਂਡ ਰਾਜਾ ਵੜਿੰਗ ਦੇ ਨਾਲ ਸਹਿਮਤ ਹੋਵੇਗੀ ?

ਅਜਿਹੇ ਹੋ ਹੋਰ ਕਈ ਤਰ੍ਹਾਂ ਦੇ ਸਵਾਲ ਹਨ ਜੋ ਪੈਦਾ ਹੋ ਰਹੇ ਹਨ। ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਕਾਂਗਰਸੀ ਹਲਕਿਆਂ ‘ਚ ਪੈਦਾ ਹੋਈ ਹਲਚਲ ਤੋਂ ਬਾਅਦ ਕਾਂਗਰਸ ਦੇ ਮੌਜੂਦਾ MP ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਰੰਧਾਵਾ ਨੇ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ ਕਿ ਰਾਜਾ ਵੜਿੰਗ ਜੋ ਕਹਿ ਰਹੇ ਹਨ, ਉਸ ਨੂੰ ਪਾਰਟੀ ਪੱਧਰ ‘ਤੇ ਲਾਗੂ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ,ਇੱਕ ਪ੍ਰਧਾਨ ਦੇ ਨਾਤੇ ਹਰ ਕੋਈ ਚਾਹੁੰਦਾ ਹੈ ਕਿ, ਪਾਰਟੀ ਅੰਦਰ ਇਹ ਬਦਲਾਅ ਕੀਤੇ ਜਾਣ ਜੋ ਪਾਰਟੀ ਲਈ ਸਹੀ ਹੋਣ, ਪਰ ਉਨ੍ਹਾਂ ਨੂੰ ਇੱਕ ਸੰਗਠਨ ‘ਚ ਲਾਗੂ ਕਰਨਾ ਮੁਸ਼ਕਿਲ ਹੁੰਦਾ ਹੈ।
ਰਾਜਸਥਾਨ ਕਾਂਗਰਸ ਦੇ ਇੰਚਾਰਜ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕਰ ਚੁੱਕਾਂ ਹਾਂ, ਮੈਂ ਵੀ ਇਹੀ ਚਾਹੁੰਦਾ ਸੀ ਕਿ ਇਸ ਵਾਰ ਰਾਜਸਥਾਨ ਵਿਧਾਨ ਸਭਾ ਟਿਕਟਾਂ ਨਵੇਂ ਚਿਹਰਿਆਂ ਨੂੰ ਦਿੱਤੀਆਂ ਜਾਣ, ਪਰ ਮੈਂ ਇੰਚਾਰਜ ਹੋਣ ਦੇ ਬਾਵਜੂਦ ਸਿਰਫ 8 ਸੀਟਾਂ ਦੇ ਉਮੀਦਵਾਰ ਹੀ ਬਦਲ ਸਕਿਆ।

ਹਾਲਾਂਕਿ ਵੜਿੰਗ ਦੇ ਦੂਜੇ ਮੁੱਖ ਮੰਤਰੀ ਵਾਲੇ ਬਿਆਨ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਟੱਕਰ ਦੇ ਰਹੇ ਹਨ। ਪਰ ਉੱਥੇ ਹੀ ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦੇ ਐਲਾਨ ਤੋਂ ਬਾਅਦ ਪਾਰਟੀ ਉਨ੍ਹਾਂ ਨੂੰ ਸਾਈਡ-ਲਾਈਨ ਕਰ ਚੁੱਕੀ ਹੈ, ਉਨ੍ਹਾਂ ‘ਤੇ ਪਾਰਟੀ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਜਾ ਰਿਹਾ। ਪਰ ਦੂਜੇ ਪਾਸੇ ਚੰਨੀ ਪੰਜਾਬ ਕਾਂਗਰਸ ਨੂੰ ਇੱਕ ਧਾਗੇ ‘ਚ ਪ੍ਰੋਣ ਲੱਗੇ ਹੋਏ ਹਨ ਅਤੇ ਕਾਫੀ ਹੱਦ ਤੱਕ ਇਸ ‘ਚ ਕਾਮਯਾਬ ਵੀ ਹੁੰਦੇ ਦਿਸ ਰਹੇ ਹਨ।

ਜਿਵੇਂ ਕਿ ਹੁਣ 2027 (Punjab) ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਹੀ ਚੰਨੀ ਸਰਗਰਮ ਹੋ ਰਹੇ ਹਨ। ਇਸ ਵੇਲੇ ਪੰਜਾਬ ਕਾਂਗਰਸ ‘ਚ ਕਈ ਧੜੇ ਬਣੇ ਹੋਏ ਹਨ, ਪਰ ਚੰਨੀ ਉਨ੍ਹਾਂ ਨੂੰ ਇਕੱਠੇ ਕਰਨ ‘ਚ ਜੁਟੇ ਹੋਏ ਹਨ ਅਤੇ ਏਕਤਾ ਦਾ ਸੁਨੇਹਾ ਦੇ ਰਹੇ ਹਨ, ਹਾਲ ‘ਚ ਹੀ ਉਹ ਆਪਣੇ ਮੋਰਿੰਡਾ ਸਥਿਤ ਘਰ ਵਿਚ ਕਾਂਗਰਸ ਦੇ ਵੱਡੇ ਆਗੂਆਂ ਦੇ ਇਕੱਠ ਨੂੰ ਆਪਣੇ ਘਰ ‘ਚ ਬੇਟੇ ਦੇ ਜਨਮ ਦਿਨ ਦੇ ਸਬੰਧ ਵਿਚ ਘਰ ਵਿਚ ਧਾਰਮਿਕ ਪ੍ਰੋਗਰਾਮ ਦੌਰਾਨ ਜੁਟਾ ਚੁੱਕੇ ਹਨ, ਜਿਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਦੇ ਵੱਡੀ ਗਿਣਤੀ ਵਿਚ ਨੇਤਾ ਉਸ ਸਮਾਗਮ ਵਿਚ ਮੌਜੂਦ ਸਨ।
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਚੰਨੀ ਨੇ ਸਿਆਸੀ ਸ਼ਕਤੀ ਪ੍ਰਦਰਸ਼ਨ ਕਰ ਕੇ ਕਾਂਗਰਸ ਹਾਈਕਮਾਨ ਨੂੰ ਇਹ ਸੰਕੇਤ ਦੇਣ ਦਾ ਯਤਨ ਕੀਤਾ ਸੀ ਕਿ ਉਨ੍ਹਾਂ ਦੇ ਨਾਂ ’ਤੇ ਕਾਂਗਰਸ (Punjab) ਵਿਚ ਧੜੇਬਾਜ਼ੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਨਤੀਜਿਆਂ ‘ਚ (Punjab) ਕਾਂਗਰਸ ਪਾਰਟੀ ਨੇ ਚੰਨੀ ਦੇ ਹਲਕੇ ਵਿੱਚਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ।
ਉੱਥੇ ਹੀ ਜਦੋਂ 2022 ‘ਚ ਜਦੋਂ ਚੰਨੀ ਨੂੰ ਕਾਂਗਰਸ ਦੇ ਪੰਜਾਬ ‘ਚ ਸਰਕਾਰ ਦੇ ਕਾਰਜਕਾਲ ਦੇ ਆਖਰੀ ਮਹੀਨਿਆਂ ‘ਚ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਚੰਨੀ ਨੇ ਪੰਜਾਬ ਦੇ ਲੋਕ ਹਿੱਤ ‘ਚ ਕਈ ਫੈਸਲੇ ਲੈ ਸਨ ਅਤੇ ਚੰਨੀ ਦੀ ਲੋਕ-ਪ੍ਰਿਅਤਾ ਅਜੇ ਵੀ ਲੋਕਾਂ ‘ਚ ਕਾਂਗਰਸ ‘ਚ ਦੇ ਦੂਜੇ ਲੀਡਰਾਂ ਨਾਲੋਂ ਜ਼ਿਆਦਾ ਹੈ। 2022 ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਾਰਟੀ ਵੱਲੋਂ ਜਾਰੀ ਕੀਤਾ ਸਲੋਗਨ ਅਜੇ ਵੀ ਲੋਕਾਂ ਦੇ ਮੂੰਹ ‘ਤੇ ਚੜ੍ਹਿਆ ਹੋਇਆ ਹੈ. “ਘਰ-ਘਰ ‘ਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























