Punjab CM ਭਗਵੰਤ ਮਾਨ ਅੱਜ ਮੋਹਾਲੀ ਦੌਰੇ ‘ਤੇ
– ਪਿੰਡ ਸਨੇਟਾ ਵਿੱਚ ਕਰਨਗੇ ‘ਲੋਕ ਮਿਲਣੀ’
ਚੰਡੀਗੜ੍ਹ, 2 ਮਈ 2026 (ਵਿਸ਼ਵ ਵਾਰਤਾ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ ਮੋਹਾਲੀ ਦਾ ਦੌਰਾ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਸੀਐਮ ਮਾਨ ਸ਼ਾਮ ਨੂੰ ਮੋਹਾਲੀ ਦੇ ਪਿੰਡ ਸਨੇਟਾ ਵਿੱਚ ‘ਲੋਕ ਮਿਲਣੀ’ ਕਰਨਗੇ ਇਸ ਦੌਰਾਨ ਮੁੱਖ ਮੰਤਰੀ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਵੀ ਕਰਨਗੇ।
ਦੱਸ ਦਈਏ ਕਿ 4500 ਦੀ ਕੁੱਲ ਆਬਾਦੀ ਵਾਲੇ ਇਸ ਪਿੰਡ ਵਿੱਚ 2022 ਤੋਂ ਲੈ ਕੇ ਹੁਣ ਤੱਕ 5.41 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਮੁਕੰਮਲ ਕੀਤੇ ਜਾ ਚੁੱਕੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























