Punjab: CM ਮਾਨ ਅੱਜ ਸਰਹਿੰਦ ‘ਚ ਇੱਕ ਰੈਲੀ ਨੂੰ ਕਰਨਗੇ ਸੰਬੋਧਨ
ਚੰਡੀਗੜ੍ਹ, 28 ਮਾਰਚ 2026 (ਵਿਸ਼ਵ ਵਾਰਤਾ) – ਅੱਜ 28 ਮਾਰਚ ਦਿਨ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਹਿੰਦ ਵਿਖੇ ਪਹੁੰਚ ਰਹੇ ਹਨ। ਜਿੱਥੇ ਉਹ ਸਰਹਿੰਦ ਅਨਾਜ ਮੰਡੀ ‘ਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇਸ ਰੈਲੀ ‘ਚ ਸ਼ਾਮਿਲ ਹੋਣਗੇ। ਜ਼ਿਕਰਯੋਗ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੀ ਰਾਤ ਹੀ ਗੁਜਰਾਤ ਦੇ ਦੌਰੇ ਤੋਂ ਪੰਜਾਬ ਪਰਤੇ ਹਨ।
ਦੱਸ ਦਈਏ ਕਿ ਇਸ ਰੈਲੀ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 28 ਮਾਰਚ (ਸ਼ਨੀਵਾਰ) ਨੂੰ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਹ ਪ੍ਰੈਸ ਕਾਨਫਰੰਸ ਅੱਜ ਸਵੇਰੇ 11:00 ਵਜੇ ਮੁੱਖ ਮੰਤਰੀ ਨਿਵਾਸ, ਸੈਕਟਰ 2, ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਇੱਕ ਮਹੱਤਵਪੂਰਨ ਮੁੱਦੇ ‘ਤੇ ਮੀਡੀਆ ਨੂੰ ਸੰਬੋਧਨ ਕਰਨਗੇ। ਹਾਲਾਂਕਿ ਇਸ ਮੁੱਦੇ ਬਾਰੇ ਮੁੱਖ ਮੰਤਰੀ ਦਫਤਰ ਵੱਲੋਂ ਕੋਈ ਜਾਣਕਰੀ ਸਾਂਝੀ ਨਹੀਂ ਕੀਤੀ ਗਈ ਹੈ।






















