Punjab : ਬਲਦਾਂ ਦੀਆਂ ਦੌੜਾਂ ਦੀ ਮੁੜ ਤੋਂ ਸ਼ੁਰੂਆਤ; CM ਮਾਨ ਨੇ ਕਿਹਾ- ਵਿਰਾਸਤ ਨੂੰ ਸੰਭਾਲ ਰਹੀ ਸਰਕਾਰ
– ਕੁੱਤਿਆਂ ਦੀ ਦੌੜ ਅਤੇ ਕਬੂਤਰਬਾਜ਼ੀ ਦੀ ਵੀ ਮਿਲੀ ਇਜਾਜ਼ਤ

ਲੁਧਿਆਣਾ, 29 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪੁੱਜੇ ਹਨ। ਇਹ ਸਮਾਰੋਹ ਮਹਿਮਾ ਸਿੰਘ ਵਾਲਾ ਪਿੰਡ ਵਿੱਚ ਬੈਲ ਗੱਡੀਆਂ ਦੀ ਦੌੜ ਦੀ ਬਹਾਲੀ ਦੇ ਸੰਬੰਧ ‘ਚ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਮੇਤ ਕਈ ਆਗੂ ਅਤੇ ਅਧਿਕਾਰੀ ਪਹੁੰਚੇ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਿਲਾ ਰਾਏਪੁਰ ਦੀਆਂ ਖੇਡਾਂ 1933 ਤੋਂ ਚੱਲ ਰਹੀਆਂ ਹਨ, ਅਸੀਂ ਕੌਣ ਹੁੰਦੇ ਹਾਂ ਇਨ੍ਹਾਂ ਨੂੰ ਰੋਕਣ ਵਾਲੇ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਕਾਲੇ – ਚਿੱਟੇ ਟੀਵੀ ‘ਤੇ ਬੈਲ ਗੱਡੀਆਂ ਦੀਆਂ ਦੌੜਾਂ ਦੇਖੀਆਂ ਹਨ, ਉਹ ਇਨ੍ਹਾਂ ਖੇਡਾਂ ਦੀ ਵਾਪਸੀ ਦੀ ਖੁਸ਼ੀ ਨੂੰ ਸਮਝ ਸਕਦਾ ਹੈ।
ਦੱਸ ਦਈਏ ਕਿ ਬੀਤੇ ਦਿਨ ਹੋਏ ਪੰਜਾਬ ਵਿਧਾਨ ਸਭਾ ਦਾ ਇਜਲਾਸ ਦੇ ਖ਼ਤਮ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ‘ਚ ਬਲਦਾਂ ਦੀ ਦੌੜ ‘ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਲਦ ਦੌੜਾਂ ਦੀ ਸਾਡੇ ਸੱਭਿਆਚਾਰ ‘ਚ ਅਹਿਮ ਥਾਂ ਹੈ ਅਤੇ ਬਲਦਾਂ ‘ਤੇ ਕੋਈ ਜ਼ੁਲਮ ਨਹੀਂ ਹੋਵੇਗਾ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























