Punjab : CM ਦੀ ਯੋਗਸ਼ਾਲਾ ਰਾਹੀਂ ਅਬੋਹਰ ਦੀ ਵਸਨੀਕ ਭੁਪਿੰਦਰ ਕੌਰ ਨੂੰ ਪੁਰਾਣੀ ਅਸਥਮਾ (ਸਾਹ) ਦੀ ਬਿਮਾਰੀ ਤੋਂ ਮਿਲੀ ਰਾਹਤ
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਧੰਨਵਾਦ

ਫਾਜਿਲਕਾ 12 ਜੁਲਾਈ 2025 (ਵਿਸ਼ਵ ਵਾਰਤਾ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ (Punjab) ਵਿੱਚ ਚਲਾਈ ਜਾ ਰਹੀ ਸੀ.ਐੱਮ ਦੀ ਯੋਗਸ਼ਾਲਾ ਲੋਕਾਂ ਲਈ ਕਾਫੀ ਕਾਰਗਰ ਸਾਬਤ ਹੋ ਰਹੀ ਹੈ। ਯੋਗ ਟ੍ਰੇਨਰ ਫਾਜ਼ਿਲਕਾ ਨਵਿੰਦਰ ਕੁਮਾਰ ਨੇ ਕਿਹਾ ਕਿ ਉਹ ਯੋਗਾ ਟ੍ਰੇਨਰ ਵਜੋਂ ਆਪਣੀਆਂ ਸੇਵਾਵਾਂ ਅਬੋਹਰ ਵਿਖੇ ਦੇ ਰਿਹਾ ਹੈ। ਜਿੱਥੇ ਯੋਗਾਂ ਕਰਵਾਉਂਦਿਆਂ ਉਨ੍ਹਾਂ ਇਹ ਮਹਿਸੂਸ ਕੀਤਾ ਹੈ ਕਿ ਯੋਗ ਨਾਲ ਅਬੋਹਰ ਸਹਿਰ ਦੇ ਲੋਕਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਆਇਆ ਹੈ ਤੇ ਉੱਥੇ ਹੀ ਉਹ ਸਰੀਰਕ ਤੇ ਮਾਨਸਿਕ ਪੱਖੋਂ ਵੀ ਤੰਦਰੁਸਤ ਹੋਏ ਹਨ। ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਜਿੱਥੇ ਲੋਕ ਤੰਦਰੁਸਤ ਤੋ ਰੋਗ ਮੁਕਤ ਹੋ ਰਹੇ ਹਨ ਉੱਥੇ ਹੀ ਅਨੇਕਾਂ ਨੌਜਵਾਨ ਯੋਗ ਟੇ੍ਨਰਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ।
ਇਸ ਮੌਕੇ ਅਬੋਹਰ ਦੀ ਵਸਨੀਕ ਭੁਪਿੰਦਰ ਕੌਰ ਨੇ ਦੱਸਿਆ ਕਿ ਉਹ 30-35 ਸਾਲ ਤੋਂ ਅਸਥਮਾ (ਸਾਹ) ਦੀ ਬਿਮਾਰੀ ਨਾਲ ਪੀੜਤ ਸਨ ਜਿਸ ਦਾ ਉਨ੍ਹਾਂ ਅਬੋਹਰ, ਗੰਗਾਨਗਰ, ਗਿੱਦੜਬਾਹਾ, ਫਿਰੋਜ਼ਪੁਰ ਤੇ ਜੈਪੁਰ ਤੋਂ ਇਲਾਜ ਕਰਵਾ ਰਹੇ ਸਨ ਤੇ ਅਨੇਕਾਂ ਹੀ ਪੈਸੇ ਖਰਚਣ ਤੇ ਸਮਾਂ ਬਰਬਾਦ ਕਰਨ ਤੇ ਵੀ ਉਨ੍ਹਾਂ ਨੂੰ ਬਿਮਾਰੀ ਵਿੱਚ ਰਾਹਤ ਨਹੀਂ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਫਿਰ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ.ਐੱਮ ਦੀ ਯੋਗਸ਼ਾਲਾ ਬਾਰੇ ਸੁਣਿਆ ਤੇ ਉਹ ਤੁਰੰਤ ਹੀ ਉੱਥੇ ਪਹੁੰਚੇ ਜਿੱਥੇ ਉਨ੍ਹਾਂ ਆਪਣੀਆਂ ਯੋਗਾਂ ਕਲਾਸਾਂ ਸ਼ੁਰੂ ਕੀਤੀਆਂ।
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ 30-35 ਸਾਲ ਦੀ ਪੁਰਾਣੀ ਬਿਮਾਰੀ ਅਸਥਮਾ ਜੋ ਕਿ ਕਾਫੀ ਹੱਦ ਤੱਕ ਠੀਕ ਹੋ ਗਈ ਹੈ। ਜਿਸ ਲਈ ਉਹ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਹ ਯੋਗ ਕਲਾਸਾਂ ਪੰਜਾਬ ਸਰਕਾਰ ਵੱਲੋਂ ਅਗਾਂਹ ਵੀ ਚਾਲੂ ਰੱਖੀਆਂ ਜਾਣ ਤਾਂ ਜੋ ਜ਼ਿਲ੍ਹਾ ਵਾਸੀ ਤੇ ਪੰਜਾਬ ਵਾਸੀ ਯੋਗ ਦਾ ਸਹਾਰਾ ਲੈਣ ਆਪਣੀਆਂ ਬਿਮਾਰੀਆਂ ਦਾ ਛੁਟਕਾਰਾ ਪਾ ਕੇ ਇਕ ਤੰਦਰੁਸਤੀ ਵਾਲਾ ਜੀਵਨ -ਬਤੀਤ ਕਰ ਸਕਣ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਸੀ.ਐਮ.”ਯੋਗਸ਼ਾਲਾ’ ਸਕੀਮ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ। ਇਸਦਾ ਉਦੇਸ਼ ਯੋਗਾ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਕਰਨਾ ਅਤੇ ਇਸਨੂੰ ਆਮ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਹੈ।ਜੇਕਰ ਕੋਈ ਵਿਅਕਤੀ ਆਪਣੇ ਇਲਾਕੇ ਵਿੱਚ ਯੋਗਾ ਕਲਾਸਾਂ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਸਰਕਾਰੀ ਹੈਲਪਲਾਈਨ 76694-00500 ‘ਤੇ ਸੰਪਰਕ ਕਰ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























