Punjab ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖੀ ‘ਗੁਰੂ ਨਾਨਕ ਜਹਾਜ਼’ ਫਿਲਮ
- ਫਿਲਮ ਦੀ ਪੂਰੀ ਟੀਮ ਨੂੰ ਦਿੱਤੀ ਵਧਾਈ
ਚੰਡੀਗੜ੍ਹ, 6 ਮਈ (ਵਿਸ਼ਵ ਵਾਰਤਾ): ਪੰਜਾਬੀ ਇਤਿਹਾਸਕ ਫਿਲਮ ‘ਗੁਰੂ ਨਾਨਕ ਜਹਾਜ਼’ ਸਿਨੇਮਾਘਰਾਂ ’ਚ 1 ਮਈ ਨੂੰ ਰਿਲੀਜ਼ ਹੋ ਚੁੱਕੀ ਹੈ ਤੇ ਫਿਲਮ ਨੂੰ ਹਰ ਪੱਖੋਂ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਪਰਿਵਾਰਾਂ ਸਮੇਤ ਖਾਸ ਕਰ ਕੇ ਬੱਚਿਆਂ ਨਾਲ ਮਿਲਕੇ ਦੇਖਣ ਵਾਲੀ ਫਿਲਮ ਬਣ ਗਈ ਹੈ। ਫਿਲਮ ਨੂੰ ਡਾਇਰੈਕਟ ਸ਼ਰਨ ਆਰਟ ਵਾਲੇ ਸ਼ਰਨਦੀਪ ਸਿੰਘ ਨੇ ਕੀਤਾ ਹੈ ਤੇ ਕਹਾਣੀ ਹਰਨਵ ਵੀਰ ਸਿੰਘ ਤੇ ਸ਼ਰਨ ਆਰਟ ਨੇ ਲਿਖੀ ਹੈ ਤੇ ਨਿਰਮਾਤਾ ਮਨਪ੍ਰੀਤ ਜੌਹਲ ਹਨ, ਜਿਸ ਨੂੰ ਸਹਿ-ਨਿਰਮਤ ਕਰਮਜੀਤ ਸਿੰਘ ਜੌਹਲ ਨੇ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ‘ਗੁਰੂ ਨਾਨਕ ਜਹਾਜ਼’ ਫਿਲਮ ਦੇਖਣ ਪੁੱਜੇ ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਪੂਰੀ ਟੀਮ ਨੂੰ ਫਿਲਮ ਲਈ ਵਧਾਈ ਦਿੱਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਫਿਲਮ ‘ਗੁਰੂ ਨਾਨਕ ਜਹਾਜ਼’ ਸਭ ਨੂੰ ਆਪਣੇ ਪਰਿਵਾਰ ਨਾਲ ਜਰੂਰ ਦੇਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀ ਸਿਨੇਮਾ ਵੀ ਹਾਲੀਵੁੱਡ ਅਤੇ ਬਾੱਲੀਵੁਡ ਨੂੰ ਖੂਬ ਟੱਕਰ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਰਨ ਆਰਟ ਦੀ ਦਿਸ਼ਾ-ਨਿਰਦੇਸ਼ ਅਤੇ ਮਨਪ੍ਰੀਤ ਜੌਹਲ ਦੀ ਪ੍ਰੋਡਕਸ਼ਨ ਹੇਠ ਤੇ ਵਿਹਲੀ ਜਨਤਾ ਫਿਲਮਜ਼ ਦੇ ਬੈਨਰ ਹੇਠ ਬਣੀ ਇਹ ਫਿਲਮ 1914 ਦੇ ਦਹਾਕੇ ‘ਚ ਘਟਿਤ ਹੋਈ ਕਾਮਾਗਾਟਾ ਮਾਰੂ ਟ੍ਰੈਜਡੀ ਨੂੰ ਪ੍ਰਤੀਬਿੰਬ ਕੀਤੀ ਗਈ ਹੈ ਇਸ ਫਿਲਮ ‘ਚ ਤਰਸੇਮ ਜੱਸੜ, ਮੇਵਾ ਸਿੰਘ ਲੋਪੋਕੇ ਅਤੇ ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























