Punjab: CM ਭਗਵੰਤ ਮਾਨ ਅੱਜ ਨੰਗਲ ‘ਚ ਰੈਲੀ ਨੂੰ ਕਰਨਗੇ ਸੰਬੋਧਨ
ਨੰਗਲ, 31 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਨੰਗਲ ਦੇ ਦੌਰੇ ‘ਤੇ ਹੋਣਗੇ, ਜਿੱਥੇ ਉਹ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਨੰਗਲ ਦੇ ਵਾਸੀਆਂ ਲਈ 70 ਕਰੋੜ ਦੀਆਂ ਸੌਗਾਤਾਂ ਦਾ ਐਲਾਨ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਰੈਲੀ ਸਥਾਨਕ ਐੱਨ ਐਫ ਐਲ ਗਰਾਊਂਡ ਵਿੱਚ ਹੋਵੇਗੀ। ਸਮਾਗਮ ਵਾਲੀ ਥਾਂ ‘ਤੇ ਵਾਟਰ ਪਰੂਫ ਟੈਟ ਲਾਏ ਹਨ, ਕਿਉਂਕਿ ਜੇ ਇਸ ਦੌਰਾਨ ਮੀਂਹ ਆਉਂਦਾ ਹੈ ਆਮ ਲੋਕਾਂ ਨੂੰ ਰੈਲੀ ਦੌਰਾਨ ਕੋਈ ਪ੍ਰੇਸ਼ਾਨੀ ਨਾ ਹੋਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























