Punjab: ਡੀ.ਏ.ਵੀ ਕਾਲਜ ਵਿਖੇ ਸਿਵਿਲ ਡਿਫੈਂਸ ਟ੍ਰੇਨਿੰਗ: ਐਮਰਜੈਂਸੀ ਦੀ ਸਥਿਤੀ ਨਾਲ ਨਿਜਿੱਠਣ ਲਈ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ
– ਫਾਇਰ ਐਕਸਟਿੰਗਸ਼ਰ, ਐਮਰਜੈਂਸੀ ਸਾਇਰਨ ਤੇ ਹੋਰ ਉਪਕਰਨਾਂ ਬਾਰੇ ਦਿੱਤੀ ਜਾਣਕਾਰੀ
ਚੰਡੀਗੜ੍ਹ, 30 ਜਨਵਰੀ (ਵਿਸ਼ਵ ਵਾਰਤਾ): ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ, ਡੀ ਜੀ ਪੀ ਪੰਜਾਬ ਹੋਮ ਗਾਰਡਜ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਡੀ.ਏ.ਵੀ ਕਾਲਜ ਅਬੋਹਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ, ਜਿਸ ਵਿੱਚ ਕੈਂਪਸ ਦੇ ਵਿਦਿਆਰਥੀਆਂ,ਹੋਰ ਕਾਲਜਾਂ, ਅਤੇ ਐਨ ਜੀ ਓਜ਼ ਦੇ ਲੱਗਪਗ 360 ਵਲੰਟੀਅਰਜ਼ ਸਮੂਲੀਅਤ ਕਰ ਰਹੇ ਹਨ। ਸਿਵਲ ਡਿਫੈਂਸ ਸਰਵਿਸਿਜ਼ ਸਵੈ-ਸੇਵਕ-ਅਧਾਰਤ ਸੰਗਠਨ ਹਨ ਜੋ ਜੰਗ, ਕੁਦਰਤੀ ਆਫ਼ਤਾਂ, ਜਾਂ ਹਾਦਸਿਆਂ ਵਰਗੀਆਂ ਐਮਰਜੈਂਸੀ ਦੌਰਾਨ ਨਾਗਰਿਕਾਂ ਦੀ ਰੱਖਿਆ ਕਰਦੇ ਹਨ, ਜਾਨਾਂ ਬਚਾਉਣ, ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ, ਅਤੇ ਮੋਰਚੇ ਦੀਆਂ ਸੇਵਾਵਾਂ ਨੂੰ ਸਹਾਇਤਾ, ਮੁੱਢਲੀ ਸਹਾਇਤਾ, ਸੰਚਾਰ ਅਤੇ ਸਹਾਇਤਾ ਪ੍ਰਦਾਨ ਕਰਕੇ ਮਨੋਬਲ ਬਣਾਈ ਰੱਖਣ ‘ਤੇ ਕੇਂਦ੍ਰਤ ਕਰਦੇ ਹਨ, ਜੋ ਕਿ ਜੰਗ ਸਮੇਂ ਦੇ ਹਵਾਈ ਹਮਲੇ ਦੀਆਂ ਸਾਵਧਾਨੀਆਂ ਤੋਂ ਲੈ ਕੇ ਆਧੁਨਿਕ ਆਫ਼ਤ ਪ੍ਰਬੰਧਨ ਤੱਕ ਫੈਲਦੀਆਂ ਹਨ।
ਇਸ ਟ੍ਰੇਨਿੰਗ ਕੈਂਪ ਵਿੱਚ ਦਫਤਰ ਜਿਲਾ ਫਾਇਰ ਅਫਸਰ ਫਾਜਿਲਕਾ ਵੱਲੋਂ ਵਿਦਿਆਰਥੀਆਂ ਨੂੰ ਅੱਗ ਲੱਗਣ ਤੋਂ ਬਚਾਅ ਅਤੇ ਅੱਗ ਬੁਝਾਉਣ ਸਬੰਧੀ ਫਾਇਰ ਐਕਸਟਿੰਗਸ਼ਰ ਦੀ ਵਰਤੋਂ ਕਰਨ ਬਾਰੇ ਪ੍ਰੈਕਟੀਕਲ ਸਿਖਲਾਈ ਕਰਵਾਈ ਗਈ। ਇਸਤੋਂ ਇਲਾਵਾ ਸਿਵਲ ਡਿਫੈਂਸ ਦਫਤਰ ਫਿਰੋਜਪੁਰ ਦੇ ਮਾਸਟਰ ਟ੍ਰੇਨਰਜ ਵੱਲੋਂ ਐਮਰਜੈਂਸੀ ਸਾਇਰਨ ਦੀਆਂ ਕਿਸਮਾਂ ਅਤੇ ਹੈਂਡ ਸਾਇਰਨ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।
ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਪਰਮਿੰਦਰ ਸਿੰਘ ਬਾਠ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਬਾਰੇ ਅਤੇ ਸਿਵਿਲ ਡਿਫੈਂਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟ੍ਰੇਨਰ ਮਨਜੀਤ ਸਿੰਘ, ਅਤੇ ਸੰਦੀਪ ਕੰਬੋਜ ਆਦਿ ਹਾਜ਼ਰ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























