• Latest
  • Trending
Punjab: ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ

Punjab: ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ

9 months ago
Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

14 minutes ago
PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

36 minutes ago
Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

46 minutes ago
Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

1 hour ago
Venezuela Earthquake: ਵੈਨੇਜ਼ੁਏਲਾ ‘ਚ ਫੇਰ ਆਇਆ ਭੂਚਾਲ, ਮੌਤਾਂ ਦੀ ਗਿਣਤੀ 900 ਤੋਂ ਪਾਰ

Venezuela Earthquake: ਵੈਨੇਜ਼ੁਏਲਾ ‘ਚ ਫੇਰ ਆਇਆ ਭੂਚਾਲ, ਮੌਤਾਂ ਦੀ ਗਿਣਤੀ 900 ਤੋਂ ਪਾਰ

2 hours ago
Punjab Weather: ਪੰਜਾਬ ‘ਚ ਅੱਜ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ

Punjab Weather: ਪੰਜਾਬ ‘ਚ ਅੱਜ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
Punjab CM ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ

3 hours ago
Women’s T20 World Cup ਵਿੱਚ ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

Women’s T20 World Cup ਵਿੱਚ ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

3 hours ago
PM Modi ਅੱਜ ਤੋਂ Seychelles ਦੇ ਤਿੰਨ ਦਿਨ ਦੇ ਸਰਕਾਰੀ ਦੌਰੇ ‘ਤੇ ਹੋਣਗੇ

PM Modi ਅੱਜ ਤੋਂ Seychelles ਦੇ ਤਿੰਨ ਦਿਨ ਦੇ ਸਰਕਾਰੀ ਦੌਰੇ ‘ਤੇ ਹੋਣਗੇ

3 hours ago
Big News: ਅਮਰੀਕਾ ਨੇ ਈਰਾਨ ‘ਤੇ ਫੇਰ ਕੀਤਾ ਹਮਲਾ, ਮਿਜ਼ਾਈਲ-ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

Big News: ਅਮਰੀਕਾ ਨੇ ਈਰਾਨ ‘ਤੇ ਫੇਰ ਕੀਤਾ ਹਮਲਾ, ਮਿਜ਼ਾਈਲ-ਡਰੋਨ ਸਾਈਟਾਂ ਨੂੰ ਬਣਾਇਆ ਨਿਸ਼ਾਨਾ

4 hours ago
Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 27 June 2026 | Ang 796 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, June 27, 2026
No Result
View All Result
40 °c
Chandigarh
37 ° Sun
36 ° Mon
39 ° Tue
39 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ

ਨੌਜਵਾਨਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ

October 11, 2025
in ਖਬਰਾਂ, ਪੰਜਾਬ
Punjab: ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ
Punjab: ਮੁੱਖ ਮੰਤਰੀ ਵੱਲੋਂ ਯੁਵਕ ਮੇਲਿਆਂ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਵਕਾਲਤ
ਨੌਜਵਾਨਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
ਬਰਨਾਲਾ ਨੂੰ ਪੰਜਾਬ ਦੀ ਸਾਹਿਤਕ ਰਾਜਧਾਨੀ ਦੱਸਿਆ

ਬਰਨਾਲਾ, 11 ਅਕਤੂਬਰ (ਵਿਸ਼ਵ ਵਾਰਤਾ):- Punjab ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਦੇਸ਼ ਅਤੇ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਬਰਾਬਰ ਦੇ ਭਾਈਵਾਲ ਬਣਾਇਆ ਜਾ ਸਕੇ।

ਐਸ.ਡੀ. ਕਾਲਜ, ਬਰਨਾਲਾ ਵਿਖੇ ਕਰਵਾਏ ਗਏ ਖੇਤਰੀ ਯੁਵਕ ਮੇਲੇ ਵਿੱਚ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਇਨਕਲਾਬੀ ਨਾਇਕਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨ ਨਾਇਕਾਂ ਦੇ ਆਦਰਸ਼ ਅਤੇ ਕੁਰਬਾਨੀਆਂ ਅੱਜ ਦੇ ਨੌਜਵਾਨਾਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਵਾਸਤੇ ਪ੍ਰੇਰਿਤ ਕਰਨ ਲਈ ਮਾਰਗਦਰਸ਼ਕ ਵਜੋਂ ਕੰਮ ਕਰਦੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਬੇਮਿਸਾਲ ਕਦਮ ਚੁੱਕੇ ਗਏ ਹਨ, ਉਥੇ ਦੂਜੇ ਪਾਸੇ ਉਨ੍ਹਾਂ ਦੀ ਬੇਅੰਤ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਹਵਾਈ ਅੱਡਿਆਂ ‘ਤੇ ਰਨਵੇਅ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ‘ਚ ਸਹਾਈ ਹੁੰਦੇ ਹਨ, ਉਸੇ ਤਰ੍ਹਾਂ ਸੂਬਾ ਸਰਕਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਰਹੀ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਆਪਣੀ ਜਗ੍ਹਾ ਅਤੇ ਪਛਾਣ ਬਣਾਉਣ ਲਈ ਹਰ ਸੰਭਵ ਯਤਨ ਕਰਨ ਅਤੇ ਆਸਮਾਨ ਨੂੰ ਛੂਹਣ ਦਾ ਇਰਾਦਾ ਰੱਖਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੱਤ ‘ਤੇ ਮਾਣ ਨਾ ਕਰਨ ਸਗੋਂ ਨਿਮਰ ਰਹਿੰਦਿਆਂ ਹੋਰ ਸਫ਼ਲ ਬਣਨ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਆਤਮਵਿਸ਼ਵਾਸ ਅਤੇ ਸਕਾਰਾਤਮਕ ਪਹੁੰਚ ਹਰ ਕਿਸੇ ਦੀ ਸ਼ਖਸੀਅਤ ਦੇ ਆਮ ਗੁਣ ਹੋਣੇ ਚਾਹੀਦੇ ਹਨ ਪਰ ਇਸ ਵਿੱਚ ਕੋਈ ਮਾਣ ਜਾਂ ਘਮੰਡ ਨਹੀਂ ਹੋਣਾ ਚਾਹੀਦਾ।

ਮੁੱਖ ਮੰਤਰੀ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੀ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੁਵਕ ਮੇਲਿਆਂ ਨੇ ਉਨ੍ਹਾਂ ਨੂੰ ਇੱਕ ਕਲਾਕਾਰ ਵਜੋਂ ਅਤੇ ਹੁਣ ਇੱਕ ਸਿਆਸਤਦਾਨ ਵਜੋਂ ਜ਼ਿੰਦਗੀ ਵਿੱਚ ਮੁਕਾਮ ਹਾਸਲ ਕਰਨ ਵਿੱਚ ਮਦਦ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਆਪਣੇ ਸਰਬਪੱਖੀ ਵਿਕਾਸ ਲਈ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਯੁਵਕ ਮੇਲਿਆਂ ਵਿੱਚ ਪ੍ਰਦਰਸ਼ਨ ਕੀਤਾ ਅਤੇ ਆਪਣੇ ਕਾਲਜ ਲਈ ਟਰਾਫੀਆਂ ਜਿੱਤੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿੱਤਣਾ ਉਨ੍ਹਾਂ ਦਾ ਇੱਕੋ-ਇੱਕ ਜਨੂੰਨ ਸੀ ਅਤੇ ਉਨ੍ਹਾਂ ਵਿੱਚ ਹਮੇਸ਼ਾ ਜਿੱਤਣ ਦੀ ਸਕਾਰਾਤਮਕ ਸੋਚ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਅਤੇ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਣ ਲਈ ਕਿਹਾ ਕਿਉਂਕਿ ਇਹੀ ਸਫ਼ਲਤਾ ਦੀ ਇੱਕੋ-ਇੱਕ ਕੁੰਜੀ ਹੈ।

ਬਰਨਾਲਾ ਦੀ ਅਮੀਰ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਿਲ੍ਹਾ ਭੂਗੋਲਿਕ ਤੌਰ ‘ਤੇ ਛੋਟਾ ਹੋ ਸਕਦਾ ਹੈ ਪਰ ਇਸ ਨੇ ਵੱਡੇ ਪੱਧਰ ‘ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ ਅਤੇ ਬਲਵੰਤ ਗਾਰਗੀ, ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ, ਮੇਘ ਰਾਜ ਮਿੱਤਰ ਅਤੇ ਹੋਰ ਉੱਘੀਆਂ ਸਾਹਿਤਕ ਸ਼ਖਸੀਅਤਾਂ ਇਸ ਜ਼ਿਲ੍ਹੇ ਨਾਲ ਸਬੰਧਤ ਹਨ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਕਾਰਨ ਹੀ ਬਰਨਾਲਾ ਨੂੰ ਲੰਬੇ ਸਮੇਂ ਤੋਂ “ਪੰਜਾਬ ਦੀ ਸਾਹਿਤਕ ਰਾਜਧਾਨੀ” ਵਜੋਂ ਜਾਣਿਆ ਜਾਂਦਾ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਅਨੇਕਾਂ ਵਿਦਿਆਰਥੀਆਂ, ਜਿਨ੍ਹਾਂ ਨੇ ਵਿਸ਼ਵ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਛਾਣ ਬਣਾਈ ਹੈ, ਨੂੰ ਨਿਖਾਰਨ ਵਿੱਚ ਐਸ.ਡੀ. ਕਾਲਜ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਜੀਵਨ ਅਤੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਲਈ ਇਸ ਸੰਸਥਾ ਦੀ ਮਹੱਤਵਪੂਰਨ ਭੂਮਿਕਾ ਨੂੰ ਯਾਦ ਕੀਤਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਇਹ ਕਾਲਜ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦਿਆਂ ਇਸੇ ਤਰੀਕੇ ਸਮਾਜ ਦੀ ਸੇਵਾ ਕਰਦਾ ਰਹੇਗਾ।

Tags: BREAKING NEWSChandigarhPUNJABPUNJAB CMPunjab GovernmentWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

by Ranjit Singh
June 27, 2026
0

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ 'VB - G RAM G' ਯੋਜਨਾ ਦਾ ਨੌਟੀਫਿਕੇਸ਼ਨ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਪੰਜਾਬ...

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ

by Ranjit Singh
June 27, 2026
0

PM Modi ਸੇਸ਼ੇਲਸ ਦੌਰੇ ਲਈ ਹੋਏ ਰਵਾਨਾ - ਗੋਲਡਨ ਜੁਬਲੀ ਸਮਾਰੋਹਾਂ 'ਚ ਕਰਨਗੇ ਸ਼ਿਰਕਤ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਭਾਰਤ...

Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

Amritsar ‘ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ

by Ranjit Singh
June 27, 2026
0

Amritsar 'ਚ ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਪੰਜਾਬ ਸਰਕਾਰ...

Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

Punjab: ਆਪ ਨੇ ਸੱਦੀ ਆਪਣੇ ਸਾਰੇ ‘ਮੰਤਰੀਆਂ ਅਤੇ ਵਿਧਾਇਕਾਂ’ ਦੀ ਮੀਟਿੰਗ

by Ranjit Singh
June 27, 2026
0

Punjab: ਆਪ ਨੇ ਸੱਦੀ ਆਪਣੇ ਸਾਰੇ 'ਮੰਤਰੀਆਂ ਅਤੇ ਵਿਧਾਇਕਾਂ' ਦੀ ਮੀਟਿੰਗ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਸ੍ਰੀ ਅਕਾਲ ਤਖ਼ਤ ਸਾਹਿਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ ‘VB – G RAM G’ ਯੋਜਨਾ ਦਾ ਨੌਟੀਫਿਕੇਸ਼ਨ

by Ranjit Singh
June 27, 2026
0

Breaking: ਪੰਜਾਬ ਸਰਕਾਰ ਨੇ ਜਾਰੀ ਕੀਤਾ 'VB - G RAM G' ਯੋਜਨਾ ਦਾ ਨੌਟੀਫਿਕੇਸ਼ਨ ਚੰਡੀਗੜ੍ਹ, 27 ਜੂਨ (ਵਿਸ਼ਵ ਵਾਰਤਾ): ਪੰਜਾਬ...

Most Popular

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ ‘ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ?

by Ranjit Singh
4 weeks ago
0

IPL 2026 Final: ਮੈਚ ਸਿਰੇ ਨਾ ਚੜ੍ਹਨ ਦੀ ਹਾਲਤ 'ਚ ਕਿਸ ਟੀਮ ਨੂੰ ਮਿਲੇਗੀ ਟਰਾਫੀ ? ਅਹਿਮਦਾਬਾਦ, 31 ਮਈ (ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 