PUNJAB : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ; ਲਏ ਜਾ ਸਕਦੇ ਹਨ ਵੱਡੇ ਫੈਸਲੇ

ਚੰਡੀਗੜ੍ਹ, 7 ਜੁਲਾਈ(ਵਿਸ਼ਵ ਵਾਰਤਾ) PUNJAB : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਸੱਦੀ ਹੈ। ਇਹ ਮੀਟਿੰਗ ਅੱਜ 7 ਜੁਲਾਈ (ਸੋਮਵਾਰ) ਸ਼ਾਮ 6 ਵਜੇ ਮੁੱਖ ਮੰਤਰੀ ਰਿਹਾਇਸ਼, ਕੋਠੀ ਨੰ: 45,ਸੈਕਟਰ-2 ਚੰਡੀਗੜ੍ਹ ਵਿਖੇ ਹੋਵੇਗੀ। ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਦੱਸ ਦਈਏ ਕਿ ਪਹਿਲਾਂ ਇਹ ਮੀਟਿੰਗ ਸਵੇਰੇ 10:30 ਵਜੇ ਰੱਖੀ ਗਈ ਸੀ। ਪਰ ਫਿਰ ਕੈਬਨਿਟ ਮੀਟਿੰਗ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ। ਹੁਣ ਇਹ ਮੀਟਿੰਗ ਅੱਜ ਸ਼ਾਮ 6 ਵਜੇ ਹੋਵੇਗੀ, ਮੀਟਿੰਗ ਦੇ ਸਮਾਂ ਤਬਦੀਲੀ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























