• Latest
  • Trending
PUNJAB : ਏਤੀ ਮਾਰ ਪਈ ਕਰਲਾਣੇ  ਤੈਂ ਕੀ ਦਰਦ ਨਾ ਆਇਆ ? – ਬੁੱਧ ਸਿੰਘ ਨੀਲੋਂ

PUNJAB : ਏਤੀ ਮਾਰ ਪਈ ਕਰਲਾਣੇ  ਤੈਂ ਕੀ ਦਰਦ ਨਾ ਆਇਆ ? – ਬੁੱਧ ਸਿੰਘ ਨੀਲੋਂ

1 year ago
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

30 minutes ago
ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

37 minutes ago
ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

42 minutes ago
ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

42 minutes ago
 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

 ਅਫਗਾਨਿਸਤਾਨ : ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ, ਦੋ ਜ਼ਖਮੀ

3 hours ago
ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

ਹੈਰੋਇਨ ਅਤੇ 19.5 ਲੱਖ ਰੁਪਏ ਦੀ ਨਕਦੀ ਸਮੇਤ ਤਿੰਨ ਨਸ਼ਾ ਤਸਕਰ ਗ੍ਰਿਫ਼ਤਾਰ

3 hours ago
NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

NIA ਨੇ ਮਹਾਰਾਸ਼ਟਰ ISIS ਅੱਤਵਾਦੀ ਮਾਡਿਊਲ ਮਾਮਲੇ ਵਿੱਚ ਇੱਕ ਡਾਕਟਰ ਨੂੰ ਦੋਸ਼ੀ ਠਹਿਰਾਇਆ

3 hours ago
ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

ਦੀਵਾਲੀ ‘ਤੇ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ ; ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ

3 hours ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਘਰ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

Punjab: ਪੰਜ ਤੱਤਾਂ ‘ਚ ਵਲੀਨ ਹੋਏ ਪਰਵਿੰਦਰ ਝੋਟਾ

4 hours ago
Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

Cricket: ਅੰਡਰ-19 ਏਸ਼ੀਆ ਕੱਪ: ਪੜ੍ਹੋ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?

4 hours ago
Hindi News
English News
Sunday, November 8, 2026
No Result
View All Result
23 °c
Chandigarh
22 ° Mon
23 ° Tue
23 ° Wed
23 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਏਤੀ ਮਾਰ ਪਈ ਕਰਲਾਣੇ  ਤੈਂ ਕੀ ਦਰਦ ਨਾ ਆਇਆ ? – ਬੁੱਧ ਸਿੰਘ ਨੀਲੋਂ

June 2, 2025
in ਖਬਰਾਂ
PUNJAB : ਏਤੀ ਮਾਰ ਪਈ ਕਰਲਾਣੇ  ਤੈਂ ਕੀ ਦਰਦ ਨਾ ਆਇਆ ? – ਬੁੱਧ ਸਿੰਘ ਨੀਲੋਂ

PUNJAB : ਏਤੀ ਮਾਰ ਪਈ ਕਰਲਾਣੇ  ਤੈਂ ਕੀ ਦਰਦ ਨਾ ਆਇਆ ? – ਬੁੱਧ ਸਿੰਘ ਨੀਲੋਂ

PUNJAB : ਏਤੀ ਮਾਰ ਪਈ ਕਰਲਾਣੇ  ਤੈਂ ਕੀ ਦਰਦ ਨਾ ਆਇਆ ? – ਬੁੱਧ ਸਿੰਘ ਨੀਲੋਂ

ਚੰਡੀਗੜ੍ਹ, 2ਜੂਨ(ਵਿਸ਼ਵ ਵਾਰਤਾ) PUNJAB :  ਜੇ ਜ਼ਿੰਦਗੀ ਵਿੱਚ ਪਰਾਇਆ ਦਰਦ ਮਹਿਸੂਸ ਕਰਨ ਦਾ ਗੁਣ ਨਾ ਹੁੰਦਾ ਤਾਂ ਬੰਦਾ ਵੀ ਬੰਦਾ ਨਹੀਂ, ਸਗੋਂ ਕੁਝ ਹੋਰ ਹੋਣਾ ਸੀ। ਧੁੱਪ ਤੇ ਛਾਂ, ਦਿਨ ਤੇ ਰਾਤ, ਦੁੱਖ ਤੇ ਸੁੱਖ, ਚੁੱਪ ਤੇ ਸ਼ੋਰ, ਖੁਸ਼ੀ ਤੇ ਗਮੀ, ਨੇੜੇ ਤੇ ਦੂਰ, ਸਰਦੀ ਤੇ ਗਰਮੀ, ਜੀਵਨ ਤੇ ਮੌਤ, ਇਹ ਪਉੜੀ ਚੜ੍ਹਦਿਆਂ ਜ਼ਿੰਦਗੀ ਦਾ ਪ੍ਰਵਾਹ ਚੱਲਦਾ ਆਇਆ ਹੈ ਤੇ ਚੱਲਦਾ ਰਹੇਗਾ ? ਹੁਣ ਜਿਸ ਤਰ੍ਹਾਂ ਦਾ ਕੁਹਿਲਣਾ ਸਮਾਂ ਚੱਲ ਰਿਹਾ ਹੈ, ਉਸਨੇ ਲੋਕਾਂ ਦੇ ਮਨਾਂ ਅੰਦਰ ਪਦਾਰਥ ਇਕੱਠੇ ਕਰਨ ਦੀ ਹੋੜ ਪੈਦਾ ਕਰ ਦਿੱਤੀ ਹੈ। ਕੁਦਰਤੀ ਸੋਮਿਆਂ ਦੀ ਦੁਰਵਰਤੋਂ ਹੋ ਰਹੀ ਹੈ। ਲਾਲਚੀ ਬਿਰਤੀ ਵਾਲ਼ਿਆਂ ਵੱਲੋਂ ਆਪਣੀਆਂ ਕਈ ਕਈ ਪੁਸ਼ਤਾਂ ਦੇ ਵਿਹਲੇ ਬਹਿ ਕੇ ਖਾਣ ਦਾ ਸਾਜ਼ੋ ਸਾਮਾਨ ਇਕੱਠਾ ਕਰਨ ਲਈ ਧਰਤੀ ਦੀ ਹਿੱਕ ਪਾੜੀ ਜਾ ਰਹੀ ਹੈ। ਇਸ ਨਾਲ਼ ਵਧ੍ਹ ਰਹੀ ਗਰਮਾਇਸ਼ ਕਾਰਨ ਪਾਣੀ ਦਾ ਠੋਸ ਰੂਪ ਤੇਜ਼ੀ ਨਾਲ਼ ਤਰਲ ਰੂਪ ਵਿੱਚ ਬਦਲ ਰਿਹਾ ਹੈ ਜੋ ਮੌਸਮ ਦੇ ਵਿਗਾੜ ਦਾ ਕਾਰਨ ਬਣ ਰਿਹਾ ਹੈ।

ਇੰਞ ਲਗਦਾ ਹੈ ਕਿ ਜਿਸ ਪਾਣੀ ਵਿੱਚੋਂ ਜੀਵਨ ਉਗਮਿਆ ਸੀ, ਉਹ ਪਾਣੀ ਹੀ ਇਸ ਜੀਵਨ ਦੇ ਖ਼ਤਮ ਹੋਣ ਦਾ ਕਾਰਨ ਬਣੇਗਾ। ਕੀ ਮਨੁੱਖ ਕੁਦਰਤ ਦੇ ਕਹਿਰ ਤੋਂ ਬੇਖ਼ਬਰ ਹੈ ? ਧਰਤੀ ਦੀ ਅੱਠ ਅਰਬ ਦੀ ਆਬਾਦੀ ਵਿੱਚੋਂ ਕੁਦਰਤੀ ਸੋਮਿਆਂ ਨੂੰ ਤਹਿਸ ਨਹਿਸ ਕਰਨ ਵਾਲ਼ੇ ਬਹੁਤੇ ਨਹੀਂ, ਬਸ ਮੁੱਠੀ ਕੁ ਭਰ ਲੋਕ ਹੀ ਹਨ । ਬਹੁਗਿਣਤੀ ਤਾਂ ਅਜੇ ਵੀ ਕੁਦਰਤ ਦੇ ਅੰਗ ਸੰਗ ਵੱਸਦੀ ਹੈ ਪਰ ਕੁਝ ਬਦਬਖ਼ਤਾਂ ਦੀਆਂ ਗਲ਼ਤੀਆਂ ਦਾ ਖਮਿਆਜ਼ਾ ਪੂਰੀ ਲੋਕਾਈ ਭੁਗਤ ਰਹੀ ਹੈ । ਧਰਤੀ ਦੇ ਕੁਝ ਘਰਾਣਿਆਂ ਨੇ ਆਮ ਲੋਕਾਂ ਨੂੰ ਰੰਡੀ ਤੇ ਮੰਡੀ ਸਮਝਿਆ ਹੋਇਆ ਹੈ। ਉਹ ਆਪਣੀ ਇਜਾਰੇਦਾਰੀ ਦੀ ਸਦਾ ਹੀ ਦੁਰਵਰਤੋਂ ਕਰਦੇ ਹਨ । ਪਹਿਲਾਂ ਜਦੋਂ ਦੁਨੀਆਂ ਵਿੱਚ ਕੋਈ ਲਾਗ ਵਾਲ਼ੀ ਮਹਾਂਮਾਰੀ ਫੈਲਦੀ ਸੀ ਤਾਂ ਉਸਦੀ ਰੋਕਥਾਮ ਲਈ ਸਾਲਾਂਬੱਧੀ ਖੋਜ ਪੜਤਾਲ ਤੋਂ ਬਾਅਦ ਨਵੀਂ ਵੈਕਸੀਨ ਬਣਾਈ ਜਾਂਦੀ ਸੀ। ਪਰ ਹੁਣ ਵੈਕਸੀਨਾਂ ਪਹਿਲਾਂ ਤੇ ਬਿਮਾਰੀਆਂ ਬਾਅਦ ‘ਚ ਪੈਦਾ ਕੀਤੀਆਂ ਜਾਂਦੀਆਂ ਹਨ। ਹੁਣ ਇਸ ਗੱਲ ਦਾ ਕੋਈ ਅਤਾ ਪਤਾ ਨਹੀਂ ਹੈ ਕਿ ਭਵਿੱਖ ਵਿੱਚ ਕਿਸ ਮੰਡੀ ਵਿੱਚ ਕਿਹੜੀ ਚੀਜ਼ ਕਿਸ ਭਾਅ ਵਿਕਣੀ ਹੈ । ਹਰਾ ਇਨਕਲਾਬ ਆਉਣ ਤੇ ਖੇਤੀਬਾੜੀ ਦਾ ਮਸ਼ੀਨੀਕਰਨ ਹੋ ਗਿਆ ਜਿਸ ਨਾਲ਼ ਜ਼ਿਆਦਾਤਰ ਗਰੀਬ ਤੇ ਅਨਪੜ੍ਹ ਲੋਕਾਂ ਦੇ ਹੱਥਾਂ ਦੀ ਕਿਰਤ ਖੁਸ ਗਈ। ਖੇਤੀਬਾੜੀ ਦੇ ਜਿੰਨੇ ਵੀ ਆਧੁਨਿਕ ਸੰਦ ਹਨ, ਇਹ ਕਿਰਤੀਆਂ ਦੀ ਰੋਜੀ ਰੋਟੀ ਖੋਹਣ ਵਾਲ਼ੀ ਹਥਿਆਰਬੰਦ ਸੈਨਾ ਹੈ, ਟਰੈਕਟਰ ਨੂੰ ਜੇ ਮਸ਼ੀਨਗੰਨ ਮੰਨ ਲਿਆ ਜਾਵੇ ਤਾਂ ਕੰਬਾਈਨ ਤੋਪ ਦੇ ਗੋਲ਼ੇ ਜਾਂ ਮਿਜ਼ਾਇਲ ਦੇ ਬਰਾਬਰ ਦਾ ਹਥਿਆਰ ਹੈ। ਹੁਣ ਇਹ ਪੁੱਠੇ ਅਰਥਾਂ ਵਾਲ਼ੀਆਂ ਗੱਲਾਂ ਸਿੱਧ ਪੱਧਰੇ ਦਿਮਾਗ਼ ਵਾਲਿਆਂ ਦੇ ਸਮਝ ਨਹੀਂ ਪੈਣੀਆਂ । ਕਿਰਤ ਦੀ ਲੁੱਟ ਤੇ ਪੁਲਿਸ ਦੀ ਕੁੱਟ ਇਕ ਬਰਾਬਰ ਹੁੰਦੀ ਹੈ ਪਰ ਸਮਾਜ ਵਿੱਚ ਬਰਾਬਰੀ ਦਾ ਤਾਂ ਕਿੱਧਰੇ ਵੀ ਨਾਮੋ ਨਿਸ਼ਾਨ ਨਹੀਂ ਰਿਹਾ । ਪਹਿਲਾਂ ਜੱਟ ਤੇ ਸੀਰੀ ਦੋਵੇਂ ਕਿਰਤੀ ਸਨ ਪਰ ਹੁਣ ਜੱਟ ਜੱਟ ਹੈ ਤੇ ਸੀਰੀ ਤਾਂ ਖ਼ਤਮ ਹੀ ਹੈ । ਜੱਟ ਤੇ ਸੀਰੀ ਦੀ ਦਿਲੀ ਸਾਂਝ ਦੀ ਥਹੁ ਤਾਂ ਸੰਤ ਰਾਮ ਉਦਾਸੀ ਵਰਗਾ ਕੋਈ ਉਹ ਕਵੀ ਹੀ ਪਾ ਸਕਦਾ ਹੈ ਜਿਸਦੀਆਂ ਜੜ੍ਹਾਂ ਆਪਣੇ ਵਤਨ ਦੀ ਮਿੱਟੀ ਵਿੱਚ ਡੂੰਘੀਆਂ ਲੱਗੀਆਂ ਹੋਣ:

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ਼ਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ‘ਜੱਗਿਆ’ ।

ਹੁਣ ਤਾਂ ਸੀਰੀ ਦੀ ਥਾਂ ਮਸ਼ੀਨਰੀ ਆ ਗਈ ਹੈ । ਭਲਿਆਂ ਸਮਿਆਂ ਵਿਚ ਜੱਟ ਤੇ ਸੀਰੀ ਦੀ ਸਾਂਝ ਭਿਆਲ਼ੀ ਨੂੰ ‘ਨਹੁੰ ਤੇ ਮਾਸ ਦਾ ਰਿਸ਼ਤਾ’ ਕਹਿ ਕੇ ਵਡਿਆਇਆ ਜਾਂਦਾ ਸੀ । ਦੋਹਾਂ ਦੇ ਦੁੱਖ ਦਰਦ, ਹਾਸੇ ਮਜ਼ਾਕ, ਚੋਹਲ ਮੋਹਲ, ਨਾਜ਼ ਨਖਰੇ, ਸਭ ਸਾਂਝੇ ਸਨ । ਹੁਣ ਮਸ਼ੀਨਰੀ ਨਾਲ਼ ਤਾਂ ਦੁੱਖ ਵੰਡਾਇਆ ਨਹੀਂ ਜਾ ਸਕਦਾ ਸਗੋਂ ਇਸਨੇ ਤਾਂ ਜ਼ਿਮੀਂਦਾਰ ਦੀਆਂ ਪਰੇਸ਼ਾਨੀਆਂ ਨੂੰ ਵਧਾਇਆ ਹੀ ਹੈ। ਖੇਤੀਬਾੜੀ ਦੇ ਮਸ਼ੀਨੀਕਰਨ ਤੋਂ ਪਹਿਲਾਂ ਕਿਸਾਨ ਕਿਸਾਨ ਤੇ ਸੀਰੀ ਸੀਰੀ ਸੀ ਪਰ ਜਦ ਖੇਤੀਬਾੜੀ ਦਾ ਮੁਕੰਮਲ ਮਸ਼ੀਨੀਕਰਨ ਹੋ ਗਿਆ ਤਾਂ ਹਰ ਕਿਸਾਨ ਜੱਟ ਹੋ ਗਿਆ । ਫਿਰ ਜੱਟ ਤੋਂ ਜਾਗੀਰਦਾਰ ਹੋ ਗਿਆ । ਜਾਗੀਰਦਾਰੀ ਤੇ ਸਰਮਾਏਦਾਰੀ ਦਾ ਆਪਸੀ ਰਿਸ਼ਤਾ ਵੀ ਨਹੁੰ ਮਾਸ ਵਾਲ਼ਾ ਹੀ ਹੈ । ਇਨ੍ਹਾਂ ਦੋਹਾਂ ਨੇ ਰਲ਼ ਕੇ ਕਿਰਤੀ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ । ਗੀਤਾਂ ਤੇ ਫਿਲਮਾਂ ਰਾਹੀ ਚਾਰੇ ਪਾਸੇ ਜੱਟਵਾਦ ਦਾ ਬੋਲਬਾਲਾ ਏਨਾ ਵਧਿਆ ਕਿ ਪੰਜਾਬ ਦੀ ਧਰਤੀ ਤੇ ਰਚੇ ਜਾਂਦੇ ਸਾਹਿਤ ਵਿੱਚੋਂ ਬਾਕੀ ਬਰਾਦਰੀਆਂ ਦੀ ਫੱਟੀ ਪੋਚ ਦਿੱਤੀ ਗਈ। ਨਾ ਕੋਈ ਜੀਵ, ਨਾ ਜੰਤੂ ਤੇ ਨਾ ਕੋਈ ਚਿੜੀ ਜਨੌਰ, ਸਭ ਨਿਗੂਣੇ ਹੋ ਗਏ। ਹੁਣ ਤਾਂ ਚਾਰੇ ਪਾਸੇ ਮਸ਼ੀਨਰੀ ਦਾ ਬੋਲਬਾਲਾ ਹੈ । ਹੁਣ ਇਨ੍ਹਾਂ ੧੫-੨੦ ਕੁ ਸਾਲਾਂ ਦੀ ਉਮਰ ਹੰਢਾਉਣ ਵਾਲ਼ੀਆਂ ਮਸ਼ੀਨਾਂ ਨਾਲ਼ ਰਿਸ਼ਤਿਆਂ ਦੀ ਪੱਕੀ ਪੀਡੀ ਸਾਂਝ ਭਲਾ ਕੌਣ ਪਾਉਣੀ ਚਾਹੇਗਾ ? ਹੁਣ ਧਰਤੀ ਤੇ ਕਿਰਤੀਆਂ ਦੇ ਦਰਦ ਕੌਣ ਸੁਣੇਗਾ ? ਕੌਣ ਸੱਥ ਵਿੱਚ ਬੈਠ ਕੇ ਵਾਰਿਸ ਸ਼ਾਹ ਦੀ ਹੀਰ ਸੁਣੇਗਾ ? ਬਾਬਾ ਨਾਨਕ ਜੀ ਦੀ ਬਾਣੀ ਸੁਣ ਕੌਣ ਸੁਣੇਗਾ ਤੇ ਉਸ ਤੇ ਅਮਲ ਕਰੇਗਾ:

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ (ਅੰਗ ੫੯੫)

ਜਗਤ ਗੁਰ ਬਾਬੇ ਨੇ ਸਿੱਧਾਂ ਦੇ ਵਲ਼ ਵਿੰਙ ਕੱਢਦਿਆਂ ਕਿਹਾ ਸੀ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਅੰਗ ੯੪੩)
ਪਰ ਨਾ ਹੁਣ ਕਿਸੇ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੇ ਨਾ ਧੁਨੀ ਦਾ ਗਿਆਨ ਹੈ । ਉੰਞ ਗੁਰੂ ਸਾਡਾ ਅੱਜ ਵੀ ਸ਼ਬਦ ਹੀ ਹੈ । ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ । ਸਾਡੇ ਕੋਲ਼ ਸਿੱਖੀ ਵਾਲ਼ਾ ਬਾਣਾ ਤਾਂ ਹੈ, ਪਰ ਗੁਰਮਤਿ ਆਸ਼ੇ ਤੇ ਪੂਰੀ ਤਰ੍ਹਾਂ ਢੁੱਕਦੀ ਗੁਰਬਾਣੀ ਦੀ ਵਿਚਾਰ ਨਹੀਂ ਹੈ। ਭੇਖਧਾਰੀ ਤਾਂ ਬਥੇਰੇ ਹਨ ਪਰ ਗਿਆਨਵਾਨ ਕੋਈ ਵਿਰਲਾ ਟਾਵਾਂ ਵੀ ਨਹੀਂ ਲੱਭਦਾ । ਗਿਆਨ ਹਾਸਲ ਕਰਨ ਲਈ ‘ਸ਼ਬਦ ਤੇ ਧੁਨਿ’ ਸੰਗ ਜੁੜਨਾ ਪਵੇਗਾ ਪਰ ਇਹ ਤਰੱਦਦ ਕੌਣ ਕਰੇਗਾ ? ਕੌਣ ਇਹ ਹਾਅ ਦਾ ਨਾਹਰਾ ਮਾਰੇਗਾ:

ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ ॥ ( ਅੰਗ ੩੬੦)

ਬਾਬਰ ਬਾਣੀ ਕੌਣ ਪੜ੍ਹੇਗਾ ਤੇ ਗੁਰਬਾਣੀ ਪੜ੍ਹ ਕੇ ਅਮਲ ਕੌਣ ਕਰੇਗਾ? ਅਮਲਾਂ ਬਾਝੋਂ ਰਵਾਇਤੀ ਬਾਣਾ ਤੇ ਗਿਆਨ ਦੀ ਬੱਧੀ ਪੰਡ, ਦੋਵੇਂ ਬੇਕਾਰ ਹਨ । ਇਹ ਕੇਹੀ ਰੁੱਤ ਆ ਗਈ ਹੈ? ਅੰਦਰ ਤੇ ਬਾਹਰ ਦੋਵੇਂ ਪਾਸੇ ਸਾੜਾ ਹੈ । ਬਸ ਮੈਂ ਇੱਕਲਾ ਹੀ ਚੰਗਾ ਤੇ ਬਾਕੀ ਸਭ ਜਗ ਮੰਦਾ। ਜਦ ਕਿ ਮਾੜਾ ਬੰਦਾ ਨਹੀਂ, ਉਸਦੇ ਕੰਮ ਮਾੜੇ ਹੁੰਦੇ ਹਨ ਪਰ ਚੰਗੇ ਕੰਮ ਕੌਣ ਕਰੇਗਾ ? ਮਨੁੱਖ ਨੂੰ ਮਨੁੱਖ ਕੌਣ ਸਮਝੇਗਾ ? ਕੌਣ ਬਰਾਬਰੀ ਦੀ ਬਾਤ ਪਾਵੇਗਾ ? ਕੌਣ ਕਿਰਤੀਆਂ ਦੇ ਦਰਦ ਸੁਣੇਗਾ? ਡਰ ਦਾ ਮਾਹੌਲ ਬਣਿਆ ਹੋਇਆ ਹੈ, ਜੰਗ ਦੇ ਬੱਦਲ ਮੰਡਰਾ ਰਹੇ ਹਨ। ਲੋਕਾਂ ਜੀ ਜਾਨ ਮੁੱਠੀ ਵਿੱਚ ਆਈ ਹੋਈ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjab
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

by Navjot
November 8, 2026
0

  ਮੁੰਬਈ, 8 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਖਾਸ ਮੌਕੇ 'ਤੇ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਬੇਟੇ, ਵਿਹਾਨ...

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

ਹਵਾਈ ਸੈਨਾ ਮੁਖੀ ਨੇ ਫਰੰਟਲਾਈਨ ਦਾ ਕੀਤਾ ਦੌਰਾ, ਹਵਾਈ ਯੋਧਿਆਂ ਨਾਲ ਮਨਾਈ ਦਿਵਾਲੀ

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਭਾਰਤੀ ਹਵਾਈ ਸੈਨਾ (IAF) ਦੇ ਮੁਖੀ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਐਤਵਾਰ...

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

ਕੈਂਸਰ-ਰੋਧੀ ਦਵਾਈਆਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਹੋਣਗੀਆਂ ਲਾਗੂ 

by Navjot
November 8, 2026
0

  ਨਵੀਂ ਦਿੱਲੀ, 8 ਨਵੰਬਰ (ਵਿਸ਼ਵ ਵਾਰਤਾ) - ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਵੱਲੋਂ ਕੈਂਸਰ-ਰੋਧੀ ਦਵਾਈਆਂ 'ਤੇ 'ਵਪਾਰਕ ਮਾਰਜਿਨ' (trade...

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

ਪੁਲਿਸ ਨੇ 180 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਕੀਤੇ ਜ਼ਬਤ ; 4 ਤਸਕਰਾਂ ਨੂੰ ਗ੍ਰਿਫਤਾਰ 

by Navjot
November 8, 2026
0

  ਕਾਬੁਲ, 8 ਨਵੰਬਰ (ਵਿਸ਼ਵ ਵਾਰਤਾ) - ਅਫਗਾਨਿਸਤਾਨ ਦੇ ਉੱਤਰੀ ਸੂਬੇ ਤਖਾਰ ਵਿੱਚ, ਨਸ਼ਾ ਵਿਰੋਧੀ ਪੁਲਿਸ ਨੇ 180 ਕਿਲੋਗ੍ਰਾਮ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਦੀਵਾਲੀ ਦੇ ਮੌਕੇ ‘ਤੇ ਬੇਟੇ ਦੀ ਦਿਖਾਈ ਪਹਿਲੀ ਝਲਕ 

by Navjot
November 8, 2026
0

  ਮੁੰਬਈ, 8 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਖਾਸ ਮੌਕੇ 'ਤੇ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਬੇਟੇ, ਵਿਹਾਨ...

Most Popular

Amritsar : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

Amritsar : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

by Jaspreet Kaur
2 weeks ago
0

Amritsar : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ - ਸੰਗਤਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 