Punjab: ਪੰਜਾਬੀ ਗੱਭਰੂ ਦੀ ਆਸਟ੍ਰੇਲੀਆ ਦੀ ਅੰਡਰ-19 ਵਰਗ ਕ੍ਰਿਕਟ ਟੀਮ ਲਈ ਹੋਈ ਚੋਣ
ਚੰਡੀਗੜ੍ਹ, 10 ਅਗਸਤ 2025 (ਵਿਸ਼ਵ ਵਾਰਤਾ) – ਇੱਕ ਪੰਜਾਬੀ (Punjab) ਗੱਭਰੂ ਦੀ ਆਸਟ੍ਰੇਲੀਆ ਦੀ ਅੰਡਰ-19 ਵਰਗ ਕ੍ਰਿਕਟ ਟੀਮ ਲਈ ਚੋਣ ਹੋਈ ਹੈ। ਨੌਜਵਾਨ ਦਾ ਨਾਂਅ ਆਰੀਅਨ ਸ਼ਰਮਾ ਹੈ। ਆਰੀਅਨ ਸ਼ਰਮਾ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਗੜ੍ਹਸ਼ੰਕਰ ਨਾਲ ਹੈ।

ਆਰੀਅਨ ਸ਼ਰਮਾ ਇਹ ਉਪਲਭਧੀ ਹਾਸਿਲ ਕਰਨ ਵਾਲਾ ਇਕਲੌਤਾ ਪੰਜਾਬੀ (Punjab) (ਭਾਰਤੀ) ਬਣਿਆ ਹੈ। 17 ਸਾਲਾ ਆਰੀਅਨ ਸ਼ਰਮਾ ਦਾ ਜਨਮ ਆਸਟ੍ਰੇਲੀਆ ਵਿਖੇ ਹੋਇਆ ਸੀ। ਮੈਲਬੌਰਨ ‘ਚ ਕਾਰੋਬਾਰ ਕਰ ਰਹੇ ਰਮਨ ਸ਼ਰਮਾ (ਇੰਦਰ) ਤੇ ਸ਼ਰੂਤੀ ਸ਼ਰਮਾ ਦੇ ਘਰ ਜਨਮੇ ਆਰੀਅਨ ਸ਼ਰਮਾ ਨੇ ਨਾ ਸਿਰਫ ਪਰਿਵਾਰ ਸਗੋਂ ਪੰਜਾਬ ਅਤੇ ਦੇਸ਼ ਦਾ ਵੀ ਨਾਂਅ ਰੌਸ਼ਨ ਕੀਤਾ ਹੈ।
ਆਰੀਅਨ ਸ਼ਰਮਾ ਦੇ ਦਾਦਾ ਡਾ. ਕੀਮਤੀ ਲਾਲ ਸ਼ਰਮਾ ਨੇ ਦੱਸਿਆ ਕਿ ਆਰੀਅਨ ਸ਼ਰਮਾ ਦੀ ਚੋਣ ਨੇ ਪਰਿਵਾਰ ਹੀ ਨਹੀਂ ਸਗੋਂ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਉੱਚਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕੋਚ ਮੈਡੀ ਦੀ ਅਗਵਾਈ ‘ਚ ਆਰੀਅਨ ਸ਼ਰਮਾ ਇਸ ਮੁਕਾਮ ‘ਤੇ ਪਹੁੰਚਿਆ ਹੈ। ਪਰਿਵਾਰ ਨੇ ਆਰੀਅਨ ਦੀ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























