Punjab BJP ਕਿਸਾਨਾਂ ਅਤੇ ਵਰਕਰਾਂ ਦੇ ਧੰਨਵਾਦ ਲਈ 17 ਅਗਤਸ ਨੂੰ Rajpura ਵਿਖੇ ਕਰੇਗੀ “ਕਿਸਾਨ ਮਜ਼ਦੂਰ ਫਤਿਹ ਰੈਲੀ – ਅਨੀਲ ਸਰੀਨ
ਲੈਂਡ ਪੋਲਿੰਗ ਨੀਤੀ ਸਿਰਫ਼ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਲਿਆਂਦੀ ਗਈ ਸੀ- ਜੈ ਇੰਦਰ ਕੌਰ
ਪਟਿਆਲਾ, 12 ਅਗਸਤ, 2025 (ਵਿਸ਼ਵ ਵਾਰਤਾ):- Punjab BJP ਨੇ ਪਟਿਆਲਾ ਵਿਖੇ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ, ਜਿਸ ਵਿੱਚ “ਆਪ” ਵੱਲੋਂ ਲੈਂਡ ਪੋਲਿੰਗ ਨੀਤੀ ਵਾਪਿਸ ਲੈਣ ਤੇ ਕਿਸਾਨ ਭਰਾਵਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ।
ਪ੍ਰੈਸ ਕਾਨਫਰੰਸ ਦੌਰਾਨ, ਸ੍ਰੀ ਅਨਿਲ ਸਰੀਨ ਨੇ ਕਿਹਾ ਕਿ “ਆਮ ਆਦਮੀ ਪਾਰਟੀ (ਆਪ) ਨੇ ਕੁਝ ਮਹੀਨੇ ਪਹਿਲਾਂ ਕਿਸਾਨ ਮਾਰੂ ‘ਲੈਂਡ ਪੂਲਿੰਗ ਨੀਤੀ’ ਲਾਗੂ ਕੀਤੀ ਸੀ। ਇਸ ਨੀਤੀ ਦਾ ਮਕਸਦ ਦਿੱਲੀ ਵਿੱਚ ਆਪਣੇ ਲੀਡਰਾਂ ਨੂੰ ਖੁਸ਼ ਕਰਨਾ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਸੀ। ਭਾਜਪਾ ਅਤੇ ਕਿਸਾਨਾਂ ਨੇ ਇਸ ਨੀਤੀ ਦਾ ਪਹਿਲੇ ਦਿਨ ਤੋਂ ਹੀ ਡਟ ਕੇ ਵਿਰੋਧ ਕੀਤਾ ਅਤੇ ਇਸ ਸੰਬੰਧ ਵਿੱਚ ਮਾਣਯੋਗ ਰਾਜਪਾਲ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ”
ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀਮਤੀ ਜੈ ਇੰਦਰ ਕੌਰ ਨੇ ਸਵਾਲ ਉਠਾਇਆ ਕਿ “ਜੇਕਰ ਸਰਕਾਰ ਨੂੰ ਪਤਾ ਸੀ ਕਿ ਇਸ ਨੀਤੀ ਦੇ ਨਤੀਜੇ ਮਾਰੂ ਹੋਣਗੇ, ਤਾਂ ਇਸ ਨੂੰ ਪਹਿਲਾਂ ਲਾਗੂ ਹੀ ਕਿਉਂ ਕੀਤਾ ਗਿਆ ਸੀ ? ਉਨ੍ਹਾਂ ਕਿਹਾ ਕਿ ਇਹ ਨੀਤੀ ਦਾ ਮਕਸਦ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣਾ ਅਤੇ ਵੱਡੇ ਬਿਲਡਰਾਂ ਨੂੰ ਇਸ ਦੀ ਮਾਲਕੀ ਦੇਣਾ ਸੀ।’
ਸ੍ਰੀ ਸਰੀਨ ਨੇ ਦੱਸਿਆ ਕਿ ਜਦੋਂ ਪੰਜਾਬ ਭਾਜਪਾ ਨੇ 17 ਅਗਸਤ ਤੋਂ ਇਸ ਨੀਤੀ ਦੇ ਖਿਲਾਫ ‘ਜ਼ਮੀਨ ਬਚਾਓ, ਕਿਸਾਨ ਬਚਾਓ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ, ਤਾਂ ‘ਆਪ’ ਸਰਕਾਰ ਨੇ ਦਬਾਅ ਹੇਠ ਆ ਕੇ ਇਹ ਨੀਤੀ ਵਾਪਸ ਲੈ ਲਈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੇ ਸੰਘਰਸ਼ ਦੀ ਜਿੱਤ ਹੈ।
ਇਸ ਸੰਘਰਸ਼ ਵਿੱਚ ਸਾਮਿਲ ਕਿਸਾਨ ਭਰਾਵਾਂ, ਮਜ਼ਦੂਰਾਂ ਅਤੇ ਵਰਕਰਾਂ ਦੇ ਧੰਨਵਾਦ ਲਈ, ਪੰਜਾਬ ਭਾਜਪਾ 17 ਅਗਸਤ ਨੂੰ ਰਾਜਪੁਰਾ ਵਿਖੇ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਕਰੇਗੀ, ਜਿਸ ਵਿੱਚ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਸਾਮਿਲ ਰਹੇਗੀ।ਇਸ ਰੈਲੀ ਵਿੱਚ ਸਾਰੇ ਵਰਕਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।
ਇਸ ਪ੍ਰੈਸ ਕਾਨਫਰੰਸ ਵਿੱਚ ਸਾਬਕਾ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ, ਸਾਬਕਾ ਵਿਧਾਇਕ ਸ੍ਰੀ ਕੇ.ਡੀ. ਭੰਡਾਰੀ, ਜਗਦੀਸ਼ ਕੁਮਾਰ ਜੱਗਾ (ਹਲਕਾ ਇੰਚਾਰਜ ਰਾਜਪੁਰਾ), ਪਟਿਆਲਾ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ, ਜਸਪਾਲ ਸਿੰਘ ਗੰਗਰੋਲੀ (ਪ੍ਰਧਾਨ ਪਟਿਆਲਾ ਦੱਖਣੀ), ਬਿਕਰਮਜੀਤ ਸਿੰਘ ਚਹਿਲ,ਹਰਵਿੰਦਰ ਸਿੰਘ ਹਰਪਾਲਪੁਰ ਅਤੇ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ।
![]()
![]()
![]()























