Punjab: ਭੂੰਦੜ ਪਰਿਵਾਰ ਨੂੰ ਸਦਮਾ: ਭਾਗ ਸਿੰਘ ਭੂੰਦੜ ਨਹੀਂ ਰਹੇ, ਸਸਕਾਰ ਅੱਜ
ਜੋਗਿੰਦਰ ਸਿੰਘ ਮਾਨ
ਮਾਨਸਾ 17 ਅਕਤੂਬਰ 2025 (ਵਿਸ਼ਵ ਵਾਰਤਾ) – ਸ਼੍ਰੋਮਣੀ ਅਕਾਲੀ ਦਲ (Punjab) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੇ ਪਰਿਵਾਰ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਭਰਾ ਸਰਦਾਰ ਭਾਗ ਸਿੰਘ ਭੂੰਦੜ (76) ਇਸ ਫ਼ਾਨੀ ਦੁਨੀਆਂ ਨੂੰ ਫ਼ਤਿਹ ਬੁਲਾ ਗਏ ਹਨ। ਉਹ ਹਮੇਸ਼ਾ ਖੁਸ਼ੀ ਖੇੜਿਆਂ ਵਿੱਚ ਰਹਿਣ ਵਾਲੇ ਰੱਜੀ ਰੂਹ ਵਾਲੇ ਇਨਸਾਨ ਸਨ । ਉਹ ਸਾਬਕਾ ਸਰਪੰਚ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਪਿੰਡ ਦੇ ਮੌਜੂਦਾ ਨੰਬਰਦਾਰ ਸਨ।
ਉਹ ਭਾਵੇਂ ਸਾਰੇ ਭੂੰਦੜ ਪਰਿਵਾਰ ਦੇ ਬੇਹੱਦ ਪਿਆਰੇ ਸਤਿਕਾਰੇ ਸਨ,ਪਰ ਉਨ੍ਹਾਂ ਦਾ ਆਪਣੇ ਭਤੀਜੇ ਸ੍ਰੀ ਦਿਲਰਾਜ ਸਿੰਘ ਭੂੰਦੜ (ਸਾਬਕਾ ਵਿਧਾਇਕ) ਨਾਲ ਬਹੁਤ ਪਿਆਰ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਦੋ ਵਜੇ ਪਿੰਡ ਭੂੰਦੜ (ਸਰਦੂਲਗੜ੍ਹ) ਵਿਖੇ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























