PUNJAB : ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦੇ 272ਵਾਂ ਸਲਾਨਾ ਸ਼ਹੀਦੀ ਸਮਾਗਮ ‘ਚ ਪਰਮਜੀਤ ਸਿੰਘ ਕੈਂਥ ਨੂੰ ਕੀਤਾ ਸਨਮਾਨਿਤ
ਪਟਿਆਲਾ, 10 ਮਾਰਚ(ਵਿਸ਼ਵ ਵਾਰਤਾ) PUNJAB : ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨੂੰ ਸਮਰਪਿਤ 272ਵਾਂ ਸਾਲਾਨਾ ਸ਼ਹੀਦੀ ਸਮਾਗਮ ‘ਚ ਪਿੰਡ ਬਾਰਨ ਵਿਖੇ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਖਲਕਟ ਜੀ ਦੀ ਪ੍ਰਬੰਧਕ ਕਮੇਟੀ ਨੇ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਨੂੰ ਸਰਹਿੰਦ ਦੇ ਨਵਾਬ ਅਬਦੁਸ ਸਮਦ ਖਾਨ ਨੇ ਸੰਮਤ 1810 (1753 ਈ.) ਵਿੱਚ ਤੰਬਾਕੂ ਦੀ ਥੈਲੀ (ਬੋਝ) ਨਾ ਚੁੱਕਣ ਕਰਕੇ ਖੱਲ ਉਤਾਰ ਕੇ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦੀ ਪਤਨੀ ਮਾਤਾ ਧੰਨ ਕੌਰ ਅਤੇ ਪੁੱਤਰ ਭਾਈ ਕਰਨ ਸਿੰਘ, ਭਾਈ ਖੜਕ ਸਿੰਘ ਅਤੇ ਨੂੰਹ ਅਮਰ ਕੌਰ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਸ਼ਹੀਦ ਸਮਾਗਮ ਕਰਵਾਇਆ ਜਾਂਦਾ ਹੈ।
ਇਸ ਸਮਾਗਮ ਵਿੱਚ ਸੰਤ ਬਾਬਾ ਦਰਬਾਰਾ ਸਿੰਘ, ਭਾਈ ਸਿਮਰਨ ਜੀਤ ਸਿੰਘ, ਭਾਈ ਪਿਰਤਪਾਲ ਸਿੰਘ, ਸੰਤ ਬਾਬਾ ਹਰਬੰਸ ਸਿੰਘ, ਸੰਤ ਬਾਬਾ ਰਣਵੀਰ ਸਿੰਘ, ਸੰਤ ਬਾਬਾ ਧਰਮਪਾਲ ਸਿੰਘ, ਸੰਤ ਬਾਬਾ ਹਰਦੀਪਕ ਸਿੰਘ, ਜਥੇਦਾਰ ਅਮਰੀਕ ਸਿੰਘ ਕੀਰਤਨ ਜਥਿਆਂ ਰਾਹੀਂ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਅਤੇ ਕੀਰਤਨ ਦੀਵਾਨ 7 ਮਾਰਚ ਤੋਂ ਸ਼ੁਰੂ ਹੋਣਗੇ, ਜੋ 9 ਮਾਰਚ ਤੱਕ ਕਰਵਾਏ ਗਏ । ਸੰਗਤਾਂ ਨੇ ਗੁਰੂਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਦਾ ਲੰਗਰ ਵੀ ਲਗਾਇਆ ਗਿਆ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/