Punjab : ਆਂਗਣਵਾੜੀ ਵਰਕਰਾਂ ਨੂੰ ਵੱਡਾ ਤੋਹਫ਼ਾ! ਵਧੇਗੀ ਤਨਖਾਹ ਅਤੇ ਮੋਬਾਈਲ ਭੱਤਾ, ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ, 26 ਦਸੰਬਰ 2025 (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ ਸੂਬੇ ਭਰ ਦੇ ਆਂਗਣਵਾੜੀ ਵਰਕਰਾਂ ਲਈ ਵੱਡਾ ਫ਼ੈਸਲਾ ਲਿਆ ਹੈ। ਪੰਜਾਬ ਵਿੱਚ ਜਲਦ ਹੀ ਆਂਗਣਵਾੜੀ ਵਰਕਰਾਂ ਦੀ ਤਨਖਾਹ ਅਤੇ ਮੋਬਾਈਲ ਭੱਤੇ ਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਰਕਰ ਇੱਕ ਮਹੀਨੇ ਦੀ ਐਮਰਜੈਂਸੀ ਛੁੱਟੀ ਵੀ ਲੈ ਸਕਣਗੇ। ਇਹ ਫ਼ੈਸਲਾ ਆਂਗਣਵਾੜੀ ਯੂਨੀਅਨ ਦੇ ਵਫ਼ਦ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ।
ਦੱਸ ਦਈਏ ਕਿ ਆਂਗਣਵਾੜੀ ਯੂਨੀਅਨ ਪੰਜਾਬ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਚੰਡੀਗੜ੍ਹ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਵਫਦ ‘ਚ ਹਰਪ੍ਰੀਤ ਕੌਰ, ਕੰਵਲਜੀਤ ਕੌਰ, ਗੁਰਜਿੰਦਰ ਕੌਰ ਅਤੇ ਹੋਰ ਸ਼ਾਮਲ ਸਨ। ਇਸ ਅਹਿਮ ਮੀਟਿੰਗ ਦੌਰਾਨ, ਤਨਖਾਹ ਅਤੇ ਮੋਬਾਈਲ ਭੱਤਾ ਦੁੱਗਣਾ ਕਰਨ ‘ਤੇ ਸਹਿਮਤੀ ਬਣੀ। ਮਿਲੀ ਜਾਣਕਾਰੀ ਅਨੁਸਾਰ ਮੋਬਾਈਲ ਭੱਤਾ 2,000 ਤੋਂ ਵਧਾ ਕੇ4,000 ਕਰਨ ਦੀ ਸਿਫਾਰਸ਼ ਕੀਤੀ ਗਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਐਮਰਜੈਂਸੀ ਛੁੱਟੀ ਅਧੀਨ 20 ਛੁੱਟੀਆਂ ਤੋਂ ਇਲਾਵਾ, ਤਨਖਾਹ ਵਾਲੀ ਛੁੱਟੀ ਦੇ ਵਾਧੇ ਵਿੱਚ ਕੋਈ ਕਮੀ ਨਾ ਰਹੇ। ਇੱਕ ਮਹੀਨੇ ਦੀ ਐਮਰਜੈਂਸੀ ਛੁੱਟੀ ‘ਤੇ ਸਹਿਮਤੀ ਬਣੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























