• Latest
  • Trending
Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

2 months ago
Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ

Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ

15 minutes ago
ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

20 minutes ago
ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਇੰਸਪੈਕਟਰ, ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਇੰਸਪੈਕਟਰ, ਰੰਗੇ ਹੱਥੀਂ ਕਾਬੂ

27 minutes ago
ਭਾਰਤ ਕਰੇਗਾ SCO ਦੇ ਪਹਿਲੇ ਸੱਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ; ਪਾਕਿਸਤਾਨ ਦੇ ਮੰਤਰੀ ਨੂੰ ਸੱਦਾ

ਭਾਰਤ ਕਰੇਗਾ SCO ਦੇ ਪਹਿਲੇ ਸੱਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ; ਪਾਕਿਸਤਾਨ ਦੇ ਮੰਤਰੀ ਨੂੰ ਸੱਦਾ

32 minutes ago
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਲੀਚਟਨਸਟਾਈਨ ਦੇ ਪ੍ਰਿੰਸ ਐਲੋਇਸ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ‘ਤੇ ਕੀਤੀ ਚਰਚਾ

ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਲੀਚਟਨਸਟਾਈਨ ਦੇ ਪ੍ਰਿੰਸ ਐਲੋਇਸ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ‘ਤੇ ਕੀਤੀ ਚਰਚਾ

33 minutes ago
ਰੇਲਵੇ ਵਿੱਚ ਨੌਕਰੀ ਦਿਵਾਉਣ ਦੇ ਨਾਂ ‘ਤੇ ਕੀਤੇ ਗਏ 4.10 ਕਰੋੜ ਰੁਪਏ ਦੇ ਘੁਟਾਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ

ਰੇਲਵੇ ਵਿੱਚ ਨੌਕਰੀ ਦਿਵਾਉਣ ਦੇ ਨਾਂ ‘ਤੇ ਕੀਤੇ ਗਏ 4.10 ਕਰੋੜ ਰੁਪਏ ਦੇ ਘੁਟਾਲੇ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ

34 minutes ago
India Vs Zimbabwe Women ODI : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਮੁਕਾਬਲਾ ਜਾਰੀ ; ਜ਼ਿੰਬਾਬਵੇ ਦੀ ਅੱਧੀ ਤੋਂ ਵੱਧ ਟੀਮ ਪਰਤੀ ਪਵੇਲੀਅਨ

India Vs Zimbabwe Women ODI : ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਮੁਕਾਬਲਾ ਜਾਰੀ ; ਜ਼ਿੰਬਾਬਵੇ ਦੀ ਅੱਧੀ ਤੋਂ ਵੱਧ ਟੀਮ ਪਰਤੀ ਪਵੇਲੀਅਨ

39 minutes ago
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 700 ਤੋਂ ਵੱਧ ਘਟਨਾਵਾਂ ; 24 ਐਫ.ਆਈ.ਆਰ. ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 700 ਤੋਂ ਵੱਧ ਘਟਨਾਵਾਂ ; 24 ਐਫ.ਆਈ.ਆਰ. ਦਰਜ

2 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਬਲਵੰਤ ਰਾਜੋਆਣਾ ਨੂੰ ਸੁਪਰੀਮ ਕੋਰਟ ਤੋਂ ਅੱਜ ਵੀ ਨਹੀਂ ਮਿਲੀ ਰਾਹਤ: ਸੁਣਵਾਈ 18 ਨਵੰਬਰ ਤੱਕ ਮੁਲਤਵੀ

Punjab: ਬਲਵੰਤ ਰਾਜੋਆਣਾ ਨੂੰ ਸੁਪਰੀਮ ਕੋਰਟ ਤੋਂ ਅੱਜ ਵੀ ਨਹੀਂ ਮਿਲੀ ਰਾਹਤ: ਸੁਣਵਾਈ 18 ਨਵੰਬਰ ਤੱਕ ਮੁਲਤਵੀ

2 hours ago
Chandigarh ਦੇ ਸਕੂਲਾਂ ਦੀ ਟਾਈਮਿੰਗ ਨੂੰ ਲੈ ਕੇ ਵੱਡੀ ਅਪਡੇਟ

Chandigarh ਦੇ ਸਕੂਲਾਂ ਦੀ ਟਾਈਮਿੰਗ ਨੂੰ ਲੈ ਕੇ ਵੱਡੀ ਅਪਡੇਟ

3 hours ago
Punjab: ਵਿਜੀਲੈਂਸ ਨੇ ਅਕਾਲੀ ਆਗੂ ਮਜੀਠੀਆ ਖਿਲਾਫ ਚਾਰਜਸ਼ੀਟ ਕੀਤੀ ਦਾਖਲ

Punjab: ਵਿਜੀਲੈਂਸ ਨੇ ਅਕਾਲੀ ਆਗੂ ਮਜੀਠੀਆ ਖਿਲਾਫ ਚਾਰਜਸ਼ੀਟ ਕੀਤੀ ਦਾਖਲ

4 hours ago
Hindi News
English News
Wednesday, October 28, 2026
No Result
View All Result
31 °c
Chandigarh
22 ° Thu
20 ° Fri
23 ° Sat
23 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

September 9, 2026
in ਖਬਰਾਂ, ਪੰਜਾਬ
Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

Punjab: ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਸੜਕਾਂ ਵਿਚਕਾਰ ਬਣਿਆ ਕੋਰੀਡੋਰ ਤੇ ਪਲੇਟਫਾਰਮ ਹਟਾਏ ਜਾਣਗੇ

– ਕਰੀਬ 600 ਕਰੋੜ ਦਾ BRTS ਪ੍ਰੋਜੈਕਟ ਨਹੀਂ ਹੋਇਆ ਕਾਮਯਾਬ, ਹੁਣ 100 ਈ-ਬੱਸਾਂ ਆਮ ਰੂਟਾਂ ’ਤੇ ਚੱਲਣਗੀਆਂ
– BRTS ’ਚ 60 ਹਜ਼ਾਰ ਤੱਕ ਰਾਈਡਰਸ਼ਿਪ ਦੇ ਬਾਵਜੂਦ ਹਰ ਮਹੀਨੇ 2 ਕਰੋੜ ਰੁਪਏ ਦਾ ਘਾਟਾ: ਡਾ. ਨਿੱਜਰ
– BRTS ਕੋਰੀਡੋਰ ਹਟਾ ਕੇ ਸੜਕਾਂ ਕੀਤੀਆਂ ਜਾਣਗੀਆਂ ਖੁੱਲ੍ਹੀਆਂ, ਵੱਧ ਸਟਾਪੇਜ ਨਾਲ ਲੋਕਾਂ ਨੂੰ ਮਿਲੇਗੀ ਬੱਸ ਸੇਵਾ

ਅੰਮ੍ਰਿਤਸਰ, 9 ਸਤੰਬਰ (ਵਿਸ਼ਵ ਵਾਰਤਾ) – ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ BRTS ਪ੍ਰੋਜੈਕਟ ਹੁਣ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਸ਼ਹਿਰ ਦੀਆਂ ਸੜਕਾਂ ਵਿਚਕਾਰ ਬਣੇ BRTS ਕੋਰੀਡੋਰ ਨੂੰ ਡਿਸਮੈਂਟਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੀਡੋਰ ਨਾਲ ਬਣੇ ਪਲੇਟਫਾਰਮ ਅਤੇ ਰੇਲਿੰਗ ਵੀ ਹਟਾਏ ਜਾਣਗੇ। ਸਰਕਾਰ ਦਾ ਦਾਅਵਾ ਹੈ ਕਿ ਕੋਰੀਡੋਰ ਹਟਣ ਤੋਂ ਬਾਅਦ ਸੜਕਾਂ ਖੁੱਲ੍ਹੀਆਂ ਹੋਣਗੀਆਂ ਅਤੇ ਸ਼ਹਿਰ ਦੇ ਟ੍ਰੈਫਿਕ ਨੂੰ ਵਧੇਰੇ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਅੰਮ੍ਰਿਤਸਰ ਵਿੱਚ BRTS ਪ੍ਰੋਜੈਕਟ ਦਾ ਪਹਿਲਾ ਪੜਾਅ 15 ਦਸੰਬਰ 2016 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ।

ਬਾਅਦ ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸਮੇਤ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ BRTS ਲੋਕਾਂ ਵਿੱਚ ਉਮੀਦ ਮੁਤਾਬਕ ਪਕੜ ਨਹੀਂ ਬਣਾ ਸਕਿਆ। ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ BRTS ਦਾ ਮੁੱਢਲਾ ਕਾਂਸੈਪਟ ਹੀ ਅੰਮ੍ਰਿਤਸਰ ਵਰਗੇ ਸ਼ਹਿਰ ਲਈ ਢੁਕਵਾਂ ਨਹੀਂ ਸੀ। ਉਨ੍ਹਾਂ ਮੁਤਾਬਕ ਸੜਕ ਦੇ ਵਿਚਕਾਰ ਬਣੇ ਕੋਰੀਡੋਰ ਕਾਰਨ ਯਾਤਰੀਆਂ ਲਈ ਬੱਸ ਸਟੇਸ਼ਨ ਤੱਕ ਪਹੁੰਚਣਾ ਅਤੇ ਉੱਥੋਂ ਬਾਹਰ ਨਿਕਲਣਾ ਮੁਸ਼ਕਲ ਸੀ। ਇਸ ਤੋਂ ਇਲਾਵਾ ਕਈ ਸਟੇਸ਼ਨਾਂ ਵਿਚਕਾਰ ਕਾਫ਼ੀ ਜ਼ਿਆਦਾ ਦੂਰੀ ਹੋਣ ਕਾਰਨ ਲੋਕ ਬੱਸ ਦੀ ਬਜਾਏ ਆਟੋ ਜਾਂ ਥ੍ਰੀ-ਵ੍ਹੀਲਰ ਨੂੰ ਤਰਜੀਹ ਦਿੰਦੇ ਸਨ।

ਉਨ੍ਹਾਂ ਦੱਸਿਆ ਕਿ BRTS ਦੀ ਰਾਈਡਰਸ਼ਿਪ ਨੂੰ ਵਧਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਇੱਕ ਸਮੇਂ ਰੋਜ਼ਾਨਾ ਰਾਈਡਰਸ਼ਿਪ ਕਰੀਬ 60 ਹਜ਼ਾਰ ਤੱਕ ਵੀ ਪਹੁੰਚੀ, ਪਰ ਇਸ ਦੇ ਬਾਵਜੂਦ ਪ੍ਰੋਜੈਕਟ ਨੂੰ ਚਲਾਉਣ ਵਿੱਚ ਭਾਰੀ ਘਾਟਾ ਪੈ ਰਿਹਾ ਸੀ। ਉਨ੍ਹਾਂ ਮੁਤਾਬਕ ਹਰ ਮਹੀਨੇ ਕਰੀਬ 2 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਸੀ, ਜਿਸ ਕਾਰਨ ਇਸ ਤਰੀਕੇ ਨਾਲ BRTS ਚਲਾਉਣਾ ਵਿਹਾਰਕ ਨਹੀਂ ਸੀ। ਹੁਣ ਸਰਕਾਰ ਵੱਲੋਂ BRTS ਕੋਰੀਡੋਰ ਨੂੰ ਖਤਮ ਕਰਕੇ ਬੱਸਾਂ ਨੂੰ ਆਮ ਟ੍ਰੈਫਿਕ ਦੇ ਨਾਲ ਸੜਕ ਦੇ ਕਿਨਾਰੇ ਚਲਾਉਣ ਦੀ ਯੋਜਨਾ ਹੈ। ਡਾ. ਨਿੱਜਰ ਮੁਤਾਬਕ ਲਗਭਗ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਨਵੰਬਰ ਤੱਕ ਸੜਕਾਂ ’ਤੇ ਆ ਸਕਦੀਆਂ ਹਨ। ਇਸ ਲਈ ਵੇਰਕਾ ਵਿਖੇ ਮੌਜੂਦਾ ਪਾਰਕਿੰਗ ਸਹੂਲਤ ਤੋਂ ਇਲਾਵਾ ਮਾਲ ਮੰਡੀ ਵਿਖੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਪਾਰਕਿੰਗ ਅਤੇ ਚਾਰਜਿੰਗ ਸਟੇਸ਼ਨ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਅਗਲੇ ਮਹੀਨੇ ਤੱਕ ਮੁਕੰਮਲ ਕਰਨ ਦਾ ਟੀਚਾ ਦੱਸਿਆ ਗਿਆ ਹੈ।

ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ BRTS ਪ੍ਰੋਜੈਕਟ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ, ਪਰ ਇਸ ਦਾ ਮਕਸਦ ਸ਼ਹਿਰ ਦੇ ਟ੍ਰੈਫਿਕ ਨੂੰ ਰਾਹਤ ਦੇਣਾ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਪਹਿਲਾਂ ਵੀ ਕਈ ਵਾਰ ਬੰਦ ਹੋਇਆ ਅਤੇ ਮੁੜ ਚਲਾਇਆ ਗਿਆ। ਉਨ੍ਹਾਂ ਮੁਤਾਬਕ ਹੁਣ ਕੋਰੀਡੋਰ ਹਟਾ ਕੇ ਸੜਕਾਂ ਨੂੰ ਖੁੱਲ੍ਹਾ ਕੀਤਾ ਜਾਵੇਗਾ। ਜਿੱਥੇ BRTS ਦਾ ਕੋਰੀਡੋਰ ਕਰੀਬ 30 ਫੁੱਟ ਜਗ੍ਹਾ ਘੇਰਦਾ ਹੈ, ਉੱਥੇ ਇਸ ਕਾਰਨ ਦੋਵੇਂ ਪਾਸਿਆਂ ਟ੍ਰੈਫਿਕ ਲਈ ਉਪਲਬਧ ਜਗ੍ਹਾ ਵੀ ਪ੍ਰਭਾਵਿਤ ਹੁੰਦੀ ਹੈ। ਕੋਰੀਡੋਰ ਹਟਣ ਤੋਂ ਬਾਅਦ ਸੜਕਾਂ ’ਤੇ ਟ੍ਰੈਫਿਕ ਦੀ ਆਵਾਜਾਈ ਹੋਰ ਸੁਚਾਰੂ ਹੋਣ ਦੀ ਉਮੀਦ ਹੈ।

ਮੇਅਰ ਨੇ ਕਿਹਾ ਕਿ ਨਵੀਂ ਇਲੈਕਟ੍ਰਿਕ ਬੱਸ ਸੇਵਾ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਬੱਸਾਂ ਦੇ ਸਟਾਪੇਜ ਪਹਿਲਾਂ ਦੇ ਮੁਕਾਬਲੇ ਵੱਧ ਹੋਣਗੇ। ਇਸ ਨਾਲ ਯਾਤਰੀਆਂ ਨੂੰ ਬੱਸ ਫੜਨ ਜਾਂ ਉਤਰਣ ਲਈ ਲੰਬੀ ਦੂਰੀ ਤੱਕ ਪੈਦਲ ਨਹੀਂ ਜਾਣਾ ਪਵੇਗਾ ਅਤੇ ਲੋਕਾਂ ਨੂੰ ਆਟੋ ਜਾਂ ਥ੍ਰੀ-ਵ੍ਹੀਲਰ ’ਤੇ ਨਿਰਭਰਤਾ ਵੀ ਘੱਟ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ BRTS ਦੀ ਬੱਸ ਸੇਵਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਰਿਹਾ, ਸਗੋਂ ਇਸ ਦਾ ਮਾਡਲ ਬਦਲਿਆ ਜਾ ਰਿਹਾ ਹੈ। ਕੋਰੀਡੋਰ, ਪਲੇਟਫਾਰਮ ਅਤੇ ਰੇਲਿੰਗ ਹਟਾ ਕੇ ਬੱਸਾਂ ਨੂੰ ਆਮ ਸੜਕਾਂ ’ਤੇ ਚਲਾਇਆ ਜਾਵੇਗਾ ਅਤੇ ਵੱਧ ਬੱਸ ਸਟਾਪ ਬਣਾਏ ਜਾਣਗੇ। ਇਸ ਨਾਲ ਇੱਕ ਪਾਸੇ ਸ਼ਹਿਰ ਦੀਆਂ ਸੜਕਾਂ ’ਤੇ ਟ੍ਰੈਫਿਕ ਲਈ ਵਧੇਰੇ ਜਗ੍ਹਾ ਮਿਲਣ ਅਤੇ ਦੂਜੇ ਪਾਸੇ ਲੋਕਾਂ ਨੂੰ ਸੁਵਿਧਾਜਨਕ ਪਬਲਿਕ ਟਰਾਂਸਪੋਰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share206Tweet129SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ

Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ

by Navjot
October 28, 2026
0

ਮੈਡ੍ਰਿਡ, 28 ਅਕਤੂਬਰ (ਵਿਸ਼ਵ ਵਾਰਤਾ) ਸਪੇਨ ਦੇ ਟੋਲੇਡੋ ਸੂਬੇ ਵਿੱਚ ਬੁੱਧਵਾਰ ਨੂੰ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਹੋ ਗਈ,...

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ

by Ankit
October 28, 2026
0

ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦੀ ਸਮੀਖਿਆ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਤਿਆਰੀ ਦਾ ਜਾਇਜ਼ਾ ਲਿਆ ਚੰਡੀਗੜ੍ਹ, 28 ਅਕਤੂਬਰ...

ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਇੰਸਪੈਕਟਰ, ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਇੰਸਪੈਕਟਰ, ਰੰਗੇ ਹੱਥੀਂ ਕਾਬੂ

by Ankit
October 28, 2026
0

  ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਦਾ ਇੰਸਪੈਕਟਰ, ਰੰਗੇ ਹੱਥੀਂ ਕਾਬੂ ਚੰਡੀਗੜ੍ਹ, 28 ਅਕਤੂਬਰ 2026 (ਵਿਸ਼ਵ...

ਭਾਰਤ ਕਰੇਗਾ SCO ਦੇ ਪਹਿਲੇ ਸੱਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ; ਪਾਕਿਸਤਾਨ ਦੇ ਮੰਤਰੀ ਨੂੰ ਸੱਦਾ

ਭਾਰਤ ਕਰੇਗਾ SCO ਦੇ ਪਹਿਲੇ ਸੱਭਿਅਤਾ ਸੰਵਾਦ ਫੋਰਮ ਦੀ ਮੇਜ਼ਬਾਨੀ; ਪਾਕਿਸਤਾਨ ਦੇ ਮੰਤਰੀ ਨੂੰ ਸੱਦਾ

by Navjot
October 28, 2026
0

  ਨਵੀਂ ਦਿੱਲੀ, 28 ਅਕਤੂਬਰ (ਵਿਸ਼ਵ ਵਾਰਤਾ) ਭਾਰਤ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ

Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ

by Navjot
October 28, 2026
0

ਮੈਡ੍ਰਿਡ, 28 ਅਕਤੂਬਰ (ਵਿਸ਼ਵ ਵਾਰਤਾ) ਸਪੇਨ ਦੇ ਟੋਲੇਡੋ ਸੂਬੇ ਵਿੱਚ ਬੁੱਧਵਾਰ ਨੂੰ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਹੋ ਗਈ,...

Most Popular

ਪੰਜਾਬ ਵਿੱਚ ਡੇਂਗੂ ਦੇ ਲਾਰਵੇ ‘ਤੇ ਡਰੋਨ ਰੱਖਣਗੇ ਪੈਣੀ ਨਜ਼ਰ

ਪੰਜਾਬ ਵਿੱਚ ਡੇਂਗੂ ਦੇ ਲਾਰਵੇ ‘ਤੇ ਡਰੋਨ ਰੱਖਣਗੇ ਪੈਣੀ ਨਜ਼ਰ

by Ankit
2 weeks ago
0

ਪੰਜਾਬ ਵਿੱਚ ਡੇਂਗੂ ਦੇ ਲਾਰਵੇ 'ਤੇ ਡਰੋਨ ਰੱਖਣਗੇ ਪੈਣੀ ਨਜ਼ਰ — ਪਟਿਆਲਾ ਦੇ ਡੇਂਗੂ ਪ੍ਰਭਾਵਿਤ ਖੇਤਰਾਂ ਵਿੱਚ ਡਰੋਨ ਰਾਹੀਂ ਲਾਰਵੀਸਾਈਡ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 