PUNJAB : ਰਾਜਪਾਲ ਵੱਲੋਂ ਪਿਕਲ ਬਾਲ ਦੀ ਅੰਤਰਰਾਸ਼ਟਰੀ ਖਿਡਾਰਨ ਨਾਲ਼ ਮੁਲਾਕਾਤ

ਚੰਡੀਗੜ੍ਹ, 23 ਅਗਸਤ(ਵਿਸ਼ਵ ਵਾਰਤਾ )PUNJAB: ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪਿਕਲ ਬਾਲ ਦੀ ਅੰਤਰਰਾਸ਼ਟਰੀ ਖਿਡਾਰਨ ਗੁਰਲੀਨ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ । ਬੀਬਾ ਅਮਨਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਅੰਤਰਰਾਸ਼ਟਰੀ ਖਿਡਾਰਨ ਗੁਰਲੀਨ ਸਿੰਘ ਨੂੰ ਮਿਲਕੇ ਬਹੁਤ ਹੀ ਪ੍ਰਸੰਨ ਹੋਏ।

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹਨਾਂ ਦੀ ਦਿਲੀ ਤਮੰਨਾ ਹੈ ਕਿ ਪੰਜਾਬ ਦੀਆਂ ਧੀਆਂ ਗੁਰਲੀਨ ਵਾਂਗ ਖੇਡਾਂ ਵਿੱਚ ਮੁਕਾਮ ਹਾਸਲ ਕਰਨ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਨੌਜਵਾਨ ਜੋ ਨਸ਼ਿਆਂ ’ਚ ਗ੍ਰਸਤ ਹਨ ਉਹ ਨਸ਼ਿਆਂ ਨੂੰ ਤਿਆਗ ਕੇ ਆਪਣੀ ਸਿਹਤ ਦਾ ਜਿੱਥੇ ਖਿਆਲ ਰੱਖਣ ਉੱਤੇ ਖੇਡਾਂ ਵੱਲ ਵਧਣ ਤਾਂ ਜੋ ਪੰਜਾਬ ਦਾ ਨਾਮ ਉਹ ਸੰਸਾਰ ਭਰ ਵਿੱਚ ਰੋਸ਼ਨ ਕਰਨ। ਉਹਨਾਂ ਨੇ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਪ੍ਰਾਂਤ ਲਈ ਮਾਣ ਹਨ। ਬੀਬਾ ਅਮਨਜੋਤ ਨੇ ਦੱਸਿਆ ਕਿ ਰਾਜਪਲ ਗੁਲਾਬ ਚੰਦ ਜੀ ਨੇ ਅੰਤਰਰਾਸ਼ਟਰੀ ਖਿਡਾਰਨ ਗੁਰਲੀਨ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਉਸ ਨੂੰ ਆਪਣੀ ਖੇਡ ਨੂੰ ਅੱਗੇ ਵਧਾਉਣ ਲਈ ਜੋ ਵੀ ਮਦਦ ਚਾਹੀਦੀ ਹੋਵੇਗੀ, ਉਹ ਸਰਕਾਰ ਦੁਆਰਾ ਉਸ ਨੂੰ ਦਵਾਉਣ ਵਿੱਚ ਜਤਨ ਕਰਨਗੇ।

ਅਮਨਜੋਤ ਨੇ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਆਉਣ ਤਾਂ ਜੋ ਜਿੱਥੇ ਉਹਨਾਂ ਦੀ ਜਵਾਨੀ ਬਚੂ ਉਥੇ ਉਹਨਾਂ ਦੇ ਮਾਂ ਬਾਪ ਨੇ ਜਿਨਾਂ ਸੱਧਰਾਂ ਤੇ ਚਾਵਾਂ ਨਾਲ ਪਾਲਿਆ ਹੈ ਉਹ ਪੂਰੀਆਂ ਹੋਣਗੀਆਂ। ਖੇਡਾਂ ਵਿੱਚ ਉਜਲ ਭਵਿੱਖ ਹੈ ਨੌਜਵਾਨ ਬੱਚੇ ਬੱਚੀਆਂ ਨੂੰ ਇਸ ਵੱਲ ਪਰਤਣਾ ਚਾਹੀਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























