Punjab ਆਮ ਆਦਮੀ ਪਾਰਟੀ ‘ਚ ਵੱਡਾ ਬਦਲਾਅ, 5 ਵਿਧਾਇਕਾਂ ਨੂੰ ਲਾਇਆ ਸੂਬਾ ਉਪ-ਪ੍ਰਧਾਨ
– ਕਿਹੜੇ ਵਿਧਾਇਕਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਪੜ੍ਹੋ ਵੇਰਵਾ

ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ): ‘ਆਪ’ ਪੰਜਾਬ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ‘ਆਪ’ ਦੇ 5 ਵਿਧਾਇਕਾਂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ।
ਆਪ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ “ਆਮ ਆਦਮੀ ਪਾਰਟੀ ਪੰਜਾਬ ਨੇ ਜ਼ਮੀਨੀ ਪੱਧਰ ਦੀ ਰਾਜਨੀਤੀ ਨਾਲ ਜੁੜੇ ਨਵੇਂ ਸਾਥੀਆਂ ਨੂੰ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਾ ਐਲਾਨ ਕੀਤਾ ਹੈ। 5 ਸੂਬਾ ਉਪ-ਪ੍ਰਧਾਨ, 9 ਜਨਰਲ ਸਕੱਤਰ ਤੇ ਸਕੱਤਰ ਅਤੇ 13 ਅਹੁਦੇਦਾਰਾਂ ਨੂੰ ਲੋਕ ਸਭਾ ਹਲਕਿਆਂ ਵਿੱਚ ਪਾਰਟੀ ਬੁਲਾਰਿਆਂ ਵਜੋਂ ਜ਼ਿੰਮੇਵਾਰੀ ਸੌਂਪੀ ਗਈ। ਨਾਲ਼ ਹੀ ਜ਼ਿਲ੍ਹਾ ਮੁਖੀਆਂ ਦੀ ਨਿਯੁਕਤੀ ਵੀ ਕੀਤੀ ਗਈ।”
























