PUNJAB : ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਪਤਨੀ ਦਾ ਦਿਹਾਂਤ
ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਹਜਾਰਾਂ ਲੋਕ ਅੰਤਿਮ ਯਾਤਰਾ ਵਿੱਚ ਹੋਏ ਸ਼ਾਮਿਲ
ਦਿੜ੍ਹਬਾ,9ਅਗਸਤ(ਵਿਸ਼ਵ ਵਾਰਤਾ) PUNJAB : ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਧਰਮਪਤਨੀ , ਵਿਸ਼ਵਕਰਮਾ ਐਗਰੋ ਇੰਡਸਟਰੀਜ਼ ਦੇ ਐਮ ਡੀ ਅਮਰਜੀਤ ਸਿੰਘ ਧੀਮਾਨ ਦੀ ਭਰਜਾਈ ਅਤੇ ਕਾਂਗਰਸ ਦੇ ਹਲਕਾ ਸੁਨਾਮ ਦੇ ਇੰਚਾਰਜ ਜਸਵਿੰਦਰ ਸਿੰਘ ਧੀਮਾਨ ਦੀ ਤਾਈ ਬਲਬੀਰ ਕੌਰ ਦਾ ਪਿਛਲੇ ਦਿਨੀਂ 8 ਅਗਸਤ ਨੂੰ ਦਿਹਾਂਤ ਹੋ ਗਿਆ ਸੀ ਉਨ੍ਹਾਂ ਦਾ ਅੰਤਿਮ ਸੰਸਕਾਰ 9 ਅਗਸਤ ਨੂੰ ਦਿੜ੍ਹਬਾ ਵਿਖੇ ਕੀਤਾ ਗਿਆ ਜਿੱਥੇ ਬਲਵੀਰ ਕੌਰ ਧੀਮਾਨ ਦੀ ਅੰਤਿਮ ਯਾਤਰਾ ਵਿੱਚ ਹਜਾਰਾਂ ਲੋਕ ਸ਼ਾਮਿਲ ਹੋਏ। ਸਾਬਕਾ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਉਤੇ ਅੰਤਿਮ ਯਾਤਰਾ ਵਿੱਤ ਸ਼ਾਮਿਲ ਹੋਏ। ਸਿੱਧੂ ਨੇ ਸੁਰਜੀਤ ਸਿੰਘ ਧੀਮਾਨ ਨਾਲ ਉਸ ਦੀ ਪਤਨੀ ਬਲਵੀਰ ਕੌਰ ਧੀਮਾਨ ਦੀ ਬੇਵਕਤੀ ਮੌਤ ਉਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਦਿੜ੍ਹਬਾ ਸ਼ਹਿਰ ਦੇ ਸਾਰੇ ਲੋਕ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਬਲਵੀਰ ਕੌਰ ਧੀਮਾਨ ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀ। ਅੰਤਿਮ ਸਸਕਾਰ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਸਾਬਕਾ ਵਿਧਾਇਕ ਨੱਥੂ ਰਾਮ ਮਲੋਟ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸੀਨੀਅਰ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਪਾਂਥੇ, ਡੀਐਸਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਾਹਲ,ਹਰੀ ਸਿੰਘ ਨਾਭਾ ਪ੍ਰੀਤ ਕੰਬਾਇਨ, ਤੇਜਾ ਸਿੰਘ ਕਮਾਲਪੁਰ, ਕਰਨ ਘੁਮਾਣ, ਭਾਜਪਾ ਆਗੂ ਕੁਲਭੂਸ਼ਨ ਗੋਇਲ, ਐਮਡੀਬੀ ਗਰੁੱਪ ਦੇ ਐਮਡੀ ਪੰਕਜ਼ ਬਾਂਸਲ,ਪਰਮਜੀਤ ਕੁਮਾਰ ਮੱਟੂ, ਸਾਬਕਾ ਚੇਅਰਮੈਨ ਸਤਨਾਮ ਸਿੰਘ ਸੱਤਾ, ਸਾਬਕਾ ਚੇਅਰਮੈਨ ਜੀਤੀ ਜਨਾਲ, ਸਾਹਿਤ ਅਤੇ ਸੱਭਿਆਚਾਰ ਮੰਚ ਦਿੜ੍ਹਬਾ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ,ਡਾ. ਅਸ਼ੋਕ ਸ਼ੈਲੀ, ਡਾ. ਜਗਦੀਸ਼ ਸ਼ਰਮਾ,ਆਡ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਘੁਮਾਣ, ਪ੍ਰਗਟ ਸਿੰਘ ਘੁਮਾਣ, ਬਿੱਟੂ ਖ਼ਾਨ,ਟਰੱਕ ਏਕਤਾ ਦੇ ਸੂਬਾ ਪ੍ਰਧਾਨ ਅਜੈ ਸਿੰਗਲਾ, ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਪੰਕਜ ਬਾਂਸਲ ਅਤੇ ਪਿੰਡਾਂ ਦੇ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ।























