• Latest
  • Trending
ਸਾਲ 2026-27 ਵਿੱਚ PUNJAB ਦਾ ਆਬਕਾਰੀ ਮਾਲੀਆ 12,800 ਕਰੋੜ ਰੁਪਏ ਤੱਕ ਪਹੁੰਚੇਗਾ; ਸਕੂਲਾਂ, ਹਸਪਤਾਲਾਂ ਅਤੇ ਲੋਕ-ਪੱਖੀ ਸਕੀਮਾਂ ਲਈ ਫੰਡ ਨਾਲ ਜਨਤਕ ਭਲਾਈ ਨੂੰ ਮਿਲੇਗਾ ਹੁਲਾਰਾ: Harpal Singh Cheema

ਸਾਲ 2026-27 ਵਿੱਚ PUNJAB ਦਾ ਆਬਕਾਰੀ ਮਾਲੀਆ 12,800 ਕਰੋੜ ਰੁਪਏ ਤੱਕ ਪਹੁੰਚੇਗਾ; ਸਕੂਲਾਂ, ਹਸਪਤਾਲਾਂ ਅਤੇ ਲੋਕ-ਪੱਖੀ ਸਕੀਮਾਂ ਲਈ ਫੰਡ ਨਾਲ ਜਨਤਕ ਭਲਾਈ ਨੂੰ ਮਿਲੇਗਾ ਹੁਲਾਰਾ: Harpal Singh Cheema

5 months ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

1 hour ago
ਭਾਰਤ – ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ ‘ਚ ਹੋਵੇਗਾ ਸ਼ੁਰੂ

ਭਾਰਤ – ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ ‘ਚ ਹੋਵੇਗਾ ਸ਼ੁਰੂ

2 hours ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ

2 hours ago
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਐਸ.ਆਈ.ਆਰ-2026 ਦੇ ਕੰਮਾਂ ਦੀ ਸਮੀਖਿਆ

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਐਸ.ਆਈ.ਆਰ-2026 ਦੇ ਕੰਮਾਂ ਦੀ ਸਮੀਖਿਆ

3 hours ago
ਐਸ.ਆਈ.ਆਰ ਦਾ 100 ਫੀਸਦੀ ਕੰਮ ਮੁਕੰਮਲ ਕਰਨ ਵਾਲੇ ਬੀ.ਐੱਲ.ਓ ਜਗਤਾਰ ਸਿੰਘ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

ਐਸ.ਆਈ.ਆਰ ਦਾ 100 ਫੀਸਦੀ ਕੰਮ ਮੁਕੰਮਲ ਕਰਨ ਵਾਲੇ ਬੀ.ਐੱਲ.ਓ ਜਗਤਾਰ ਸਿੰਘ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ

3 hours ago
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟ

3 hours ago
ਗੈਂਗਸਟਰਾਂ ‘ਤੇ ਵਾਰ ਦਾ 170ਵਾਂ ਦਿਨ: ਪੰਜਾਬ ਪੁਲਿਸ ਵੱਲੋਂ 597 ਥਾਈਂ ਛਾਪੇਮਾਰੀ; 323 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 170ਵਾਂ ਦਿਨ: ਪੰਜਾਬ ਪੁਲਿਸ ਵੱਲੋਂ 597 ਥਾਈਂ ਛਾਪੇਮਾਰੀ; 323 ਕਾਬੂ

3 hours ago
ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ! ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ! ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

3 hours ago
ਬਰਿੰਦਰ ਕੁਮਾਰ ਗੋਇਲ ਵੱਲੋਂ ਸਸਰਾਲੀ ਕਾਲੋਨੀ ਵਿਖੇ ਸਤਲੁਜ ਧੁੱਸੀ ਬੰਨ੍ਹ ਦੇ ਕਾਰਜਾਂ ਦਾ ਜਾਇਜ਼ਾ

ਬਰਿੰਦਰ ਕੁਮਾਰ ਗੋਇਲ ਵੱਲੋਂ ਸਸਰਾਲੀ ਕਾਲੋਨੀ ਵਿਖੇ ਸਤਲੁਜ ਧੁੱਸੀ ਬੰਨ੍ਹ ਦੇ ਕਾਰਜਾਂ ਦਾ ਜਾਇਜ਼ਾ

3 hours ago
ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਜਲਦ ਸ਼ੁਰੂ ਹੋਵੇਗਾ 1300 ਕਰੋੜ ਰੁਪਏ ਦਾ ਜਾਇਕਾ ਪ੍ਰੋਜੈਕਟ: ਮੋਹਿੰਦਰ ਭਗਤ

ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਜਲਦ ਸ਼ੁਰੂ ਹੋਵੇਗਾ 1300 ਕਰੋੜ ਰੁਪਏ ਦਾ ਜਾਇਕਾ ਪ੍ਰੋਜੈਕਟ: ਮੋਹਿੰਦਰ ਭਗਤ

3 hours ago
ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਵੱਲੋਂ ਪਸ਼ੂਧਨ ਅਤੇ ਡੇਅਰੀ ਸੈਕਟਰ ਦੇ ਵਿਕਾਸ ਲਈ ਅੰਤਰਰਾਜੀ ਸਹਿਯੋਗ ਬਾਰੇ ਵਿਚਾਰ-ਚਰਚਾ

ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ ਵੱਲੋਂ ਪਸ਼ੂਧਨ ਅਤੇ ਡੇਅਰੀ ਸੈਕਟਰ ਦੇ ਵਿਕਾਸ ਲਈ ਅੰਤਰਰਾਜੀ ਸਹਿਯੋਗ ਬਾਰੇ ਵਿਚਾਰ-ਚਰਚਾ

3 hours ago
ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ

ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ

3 hours ago
Hindi News
English News
Thursday, July 9, 2026
No Result
View All Result
25 °c
Chandigarh
30 ° Fri
33 ° Sat
31 ° Sun
34 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਾਲ 2026-27 ਵਿੱਚ PUNJAB ਦਾ ਆਬਕਾਰੀ ਮਾਲੀਆ 12,800 ਕਰੋੜ ਰੁਪਏ ਤੱਕ ਪਹੁੰਚੇਗਾ; ਸਕੂਲਾਂ, ਹਸਪਤਾਲਾਂ ਅਤੇ ਲੋਕ-ਪੱਖੀ ਸਕੀਮਾਂ ਲਈ ਫੰਡ ਨਾਲ ਜਨਤਕ ਭਲਾਈ ਨੂੰ ਮਿਲੇਗਾ ਹੁਲਾਰਾ: Harpal Singh Cheema

ਅਕਾਲੀ-ਭਾਜਪਾ ਸਰਕਾਰ ਵੇਲੇ ਦੇ 2,755 ਕਰੋੜ ਰੁਪਏ ਤੋਂ ਵਧ ਕੇ ਆਬਕਾਰੀ ਮਾਲੀਆ 2025-26 ਵਿੱਚ 11,200 ਕਰੋੜ ਰੁਪਏ ਤੱਕ ਪਹੁੰਚਿਆ; ਆਬਕਾਰੀ ਸੁਧਾਰਾਂ ਨੇ ਪੰਜਾਬ ਦੇ ਮਾਲੀਏ ਦਾ ਨਵਾਂ ਅਧਿਆਏ ਸਿਰਜਿਆ: ਹਰਪਾਲ ਸਿੰਘ ਚੀਮਾ

February 23, 2026
in ਖਬਰਾਂ, ਪੰਜਾਬ

ਨਵੀਂ ਆਬਕਾਰੀ ਨੀਤੀ ਪਾਰਦਰਸ਼ਤਾ, ‘ਈਜ਼ ਆਫ਼ ਡੂਇੰਗ ਬਿਜ਼ਨਸ’ ਅਤੇ ਨਾਜਾਇਜ਼ ਸ਼ਰਾਬ ਵਿਰੁੱਧ ਕਾਰਵਾਈ ‘ਤੇ ਕੇਂਦਰਿਤ: ਹਰਪਾਲ ਸਿੰਘ ਚੀਮਾ

ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ; 26,000 ਛਾਪੇਮਾਰੀਆਂ ਅਤੇ 4,400 ਤੋਂ ਵੱਧ ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਫਰਵਰੀ (ਵਿਸ਼ਵ ਵਾਰਤਾ);- ਸਾਲ 2026-27 ਲਈ 12,800 ਕਰੋੜ ਰੁਪਏ ਦੇ ਆਬਕਾਰੀ ਮਾਲੀਏ ਦਾ ਅਨੁਮਾਨ ਲਗਾਉਂਦੇ ਹੋਏ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦਾਅਵਾ ਕੀਤਾ ਕਿ ਪੰਜਾਬ ਦੇ ਆਬਕਾਰੀ ਸੁਧਾਰਾਂ ਨੇ ਨਾ ਸਿਰਫ਼ ਰਾਜ ਦੇ ਮਾਲੀਏ ਦਾ ਨਵਾਂ ਅਧਿਆਏ ਸਿਰਜਿਆ ਹੈ, ਸਗੋਂ ਹੁਣ ਇਹ ਸਕੂਲਾਂ, ਹਸਪਤਾਲਾਂ ਅਤੇ ਹੋਰ ਲੋਕ-ਪੱਖੀ ਸਕੀਮਾਂ ਨੂੰ ਫੰਡ ਦੇ ਕੇ ਸਿੱਧੇ ਤੌਰ ‘ਤੇ ਜਨਤਕ ਭਲਾਈ ਵਿੱਚ ਵਾਧਾ ਕਰ ਰਿਹਾ ਹੈ।

ਨਵੀਂ ਆਬਕਾਰੀ ਨੀਤੀ ਦਾ ਐਲਾਨ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਪਿਛਲੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੀ ਖੜੋਤ ਤੋਂ ਨਿਰਣਾਇਕ ਤੌਰ ‘ਤੇ ਬਾਹਰ ਨਿਕਲ ਆਇਆ ਹੈ। ਉਨ੍ਹਾਂ ਕਿਹਾ ਕਿ ਆਬਕਾਰੀ ਖੇਤਰ ਨੂੰ ਇੱਕ ਪਾਰਦਰਸ਼ੀ, ਇਨਫੋਰਸਮੈਂਟ-ਪ੍ਰੇਰਿਤ ਅਤੇ ਵਿਕਾਸ-ਮੁਖੀ ਖੇਤਰ ਵਿੱਚ ਬਦਲ ਦਿੱਤਾ ਗਿਆ ਹੈ, ਜੋ ਨਾਜਾਇਜ਼ ਵਪਾਰ ‘ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਰਿਕਾਰਡ ਮਾਲੀਆ ਇਕੱਤਰ ਕਰ ਰਿਹਾ ਹੈ।

ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਿੰਨ੍ਹਾਂ ਨਾਲ ਆਬਕਾਰੀ ਅਤੇ ਕਰ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਹਾਜਰ ਸਨ, ਨੇ ਸੂਬੇ ਦੇ ਆਬਕਾਰੀ ਸਫ਼ਰ ਦਾ ਵਿਸਤ੍ਰਿਤ ਤੁਲਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾ। ਉਨ੍ਹਾਂ ਦੱਸਿਆ, “ਸਾਲ 2011-12 ਵਿੱਚ ਅਕਾਲੀ-ਭਾਜਪਾ ਸ਼ਾਸਨ ਦੌਰਾਨ ਆਬਕਾਰੀ ਮਾਲੀਆ ਸਿਰਫ 2,755 ਕਰੋੜ ਰੁਪਏ ਸੀ। ਅਗਲੇ ਦਹਾਕੇ ਦੌਰਾਨ ਵੀ ਆਬਕਾਰੀ ਮਾਲੀਆ ਪ੍ਰਾਪਤੀ ਦੀ ਕਾਰਗੁਜਾਰੀ ਸੁਸਤ ਰਹੀ ਅਤੇ 2021-22 ਵਿੱਚ ਕਾਂਗਰਸ ਸ਼ਾਸਨ ਦੌਰਾਨ ਇਹ ਕੇਵਲ 6,255 ਕਰੋੜ ਰੁਪਏ ਤੱਕ ਹੀ ਪਹੁੰਚ ਸਕਿਆ।”

ਆਬਕਾਰੀ ਅਤੇ ਕਰ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਹਾਲਾਂਕਿ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2022-23 ਵਿੱਚ ਇੱਕ ਮਜ਼ਬੂਤ ਨੀਤੀਗਤ ਢਾਂਚਾ ਲਾਗੂ ਕੀਤੇ ਜਾਣ ਤੋਂ ਬਾਅਦ, ਸੂਬੇ ਨੇ ਤੁਰੰਤ 8,428 ਕਰੋੜ ਰੁਪਏ ਦੀ ਆਬਕਾਰੀ ਮਾਲੀਆ ਪ੍ਰਾਪਤੀ ਦੀ ਵੱਡੀ ਛਾਲ ਮਾਰੀ। ਇਹ ਰਫ਼ਤਾਰ ਬੇਰੋਕ ਜਾਰੀ ਰਹੀ ਹੈ, ਜਿਸ ਨਾਲ ਇਹ ਮਾਲੀਆ ਵਿੱਤ ਸਾਲ 2024-25 ਵਿੱਚ 10,744 ਕਰੋੜ ਰੁਪਏ ਤੱਕ ਪਹੁੰਚ ਗਿਆ ਅਤੇ ਵਿੱਤੀ ਸਾਲ 2025-26 ਲਈ ਵੀ 11,200 ਕਰੋੜ ਰੁਪਏ ਦਾ ਮੌਜੂਦਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ।”

ਸਾਲ 2026-27 ਦੀ ਨਵੀਂ ਆਬਕਾਰੀ ਨੀਤੀ ਦੇ ਮੁੱਖ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਪੰਜਾਬ ਸਰਕਾਰ ਨੇ ਕੰਮਕਾਜ ਨੂੰ ਸੁਚਾਰੂ ਬਣਾਉਣ ਅਤੇ ਮੌਜੂਦਾ ਕਾਰੋਬਾਰਾਂ ਦੀ ਸਹਾਇਤਾ ਲਈ ਕਈ ਅਹਿਮ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਵਿੱਤੀ ਸਾਲ 2025-26 ਦੀਆਂ ਫੀਸਾਂ ਵਿੱਚ 6.5% ਵਾਧੇ ਨਾਲ ਮੌਜੂਦਾ ਰਿਟੇਲ ਲਾਇਸੈਂਸਾਂ ਦਾ ਨਵੀਨੀਕਰਨ ਸ਼ਾਮਲ ਹੈ। ਜਿਨ੍ਹਾਂ ਮਾਮਲਿਆਂ ਵਿੱਚ ਗਰੁੱਪਾਂ ਦਾ ਨਵੀਨੀਕਰਨ ਨਹੀਂ ਹੁੰਦਾ, ਉੱਥੇ ਅਲਾਟਮੈਂਟ ਇੱਕ ਪਾਰਦਰਸ਼ੀ ਈ-ਟੈਂਡਰ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।”

ਉਨ੍ਹਾਂ ਅੱਗੇ ਦੱਸਿਆ, “ਮਾਰਕੀਟ ਨੂੰ ਨਿਯੰਤ੍ਰਿਤ ਕਰਦੇ ਹੋਏ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ 50 ਅਤੇ 65 ਡਿਗਰੀ ਵਾਲੀ ਪੰਜਾਬ ਮੀਡੀਅਮ ਲਿਕਰ (PML) ਦਾ ਕੋਟਾ 3% ਵਧਾ ਦਿੱਤਾ ਗਿਆ ਹੈ, ਜਿਸ ਨਾਲ ਕੁੱਲ ਕੋਟਾ 8.79 ਕਰੋੜ ਪਰੂਫ ਲੀਟਰ ਹੋ ਗਿਆ ਹੈ। ਇਸ ਤੋਂ ਇਲਾਵਾ, ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ, ਸਰਕਾਰ ਆਬਕਾਰੀ ਐਕਟ ਦੇ ਅਧੀਨ ਉੱਚ-ਅਪਰਾਧ ਵਾਲੇ ਖੇਤਰਾਂ ਵਜੋਂ ਪਛਾਣੇ ਗਏ ਇਲਾਕਿਆਂ ਵਿੱਚ ਵਿਸ਼ੇਸ਼ ਤੌਰ ‘ਤੇ 40-ਡਿਗਰੀ ਪੀ.ਐਮ.ਐਲ ਸਬ-ਵੈਂਡ ਸ਼ੁਰੂ ਕਰੇਗੀ।”

ਕਾਰੋਬਾਰ ਕਰਨ ਦੀ ਸੌਖ (ਈਜ ਆਫ਼ ਡੂਇੰਗ ਬਿਜ਼ਨਸ) ‘ਤੇ ਪੰਜਾਬ ਸਰਕਾਰ ਦੇ ਧਿਆਨ ‘ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ, “ਈ.ਡੀ.ਪੀ ਅਤੇ ਈ.ਬੀ.ਪੀ ਅਧੀਨ ਬ੍ਰਾਂਡ ਦੀਆਂ ਕੀਮਤਾਂ ਵਿੱਚ 4% ਤੱਕ ਦੇ ਵਾਧੇ ਹੁਣ ਇੱਕ ਆਟੋ-ਪ੍ਰਵਾਨਗੀ ਵਿਧੀ ਦੇ ਅਧੀਨ ਹੋਣਗੇ, ਜਿਸ ਨਾਲ ਦਫ਼ਤਰੀ ਕੰਮਕਾਜ ਸਬੰਧੀ ਦੇਰੀ ਵਿੱਚ ਕਾਫ਼ੀ ਕਮੀ ਆਵੇਗੀ।” ਉਨ੍ਹਾਂ ਕਿਹਾ ਕਿ ਸਰਕਾਰ ਯੂਨਿਟਾਂ ਦੀ ਕੰਮਕਾਜੀ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਯੂਨਿਟਾਂ ਦੇ ਸੰਚਾਲਨ ਅਤੇ ਡਿਸਪੈਚ ਘੰਟਿਆਂ ਨੂੰ ਵਧਾਉਣ ਲਈ ਵੀ ਕੰਮ ਕਰ ਰਹੀ ਹੈ।”

ਉਦਯੋਗਿਕ ਸਵੈ-ਨਿਰਭਰਤਾ ਅਤੇ ਆਰਥਿਕ ਵਿਭਿੰਨਤਾ ਵੱਲ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਹੁਣ ਮਾਲਟ ਮੈਨੂਫੈਕਚਰਿੰਗ ਯੂਨਿਟਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਇਹ ਰਣਨੀਤਕ ਪਹਿਲਕਦਮੀ ਰਾਜ ਦੀ ਉਦਯੋਗਿਕ ਨੀਤੀ ਵਿੱਚ ਇੱਕ ਵਧੀਆ ਵਿਕਾਸ ਦਾ ਸੰਕੇਤ ਦਿੰਦੀ ਹੈ, ਜਿਸ ਨਾਲ ਪੰਜਾਬ ਜਿੱਥੇ ਸਿਰਫ ਸ਼ਰਾਬ ਦੀ ਬੋਟਲਿੰਗ ਕਰਦਾ ਸੀ ਹੁਣ ਬਦਲ ਕੇ ਇੱਕ ਮਿਆਰੀ ਉਤਪਾਦਨ ਹੱਬ ਵਿੱਚ ਤਬਦੀਲ ਹੋ ਜਾਵੇਗਾ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਜੌਂ ਦੀ ਪ੍ਰੋਸੈਸਿੰਗ ਤੋਂ ਲੈ ਕੇ ਪ੍ਰੀਮੀਅਮ ਮਾਲਟ ਦੀ ਕਸ਼ੀਦਗੀ ਤੱਕ ਦੇ ਪੂਰੇ ਉਤਪਾਦਨ ਚੱਕਰ ਨੂੰ ਸੂਬੇ ਅੰਦਰ ਹੀ ਵਿਕਸਤ ਕਰਨ ਪਿੱਛੇ ਸੂਬੇ ਦਾ ਉਦੇਸ਼ ਕੱਚੇ ਸਪਿਰਿਟ ਲਈ ਬਾਹਰੀ ਸਪਲਾਈਰਾਂ ‘ਤੇ ਆਪਣੀ ਨਿਰਭਰਤਾ ਨੂੰ ਖਤਮ ਕਰਨਾ ਹੈ। ਇਹ ਤਬਦੀਲੀ ਨਾ ਸਿਰਫ਼ ਰਾਜ ਦੀਆਂ ਸਰਹੱਦਾਂ ਦੇ ਅੰਦਰ ਉੱਤਮ ਅਤੇ ਗੁਣਵੱਤਾ ਵਾਲੀ ਘਰੇਲੂ ਸਪਿਰਿਟ ਦੇ ਉਤਪਾਦਨ ਨੂੰ ਯਕੀਨੀ ਬਣਾਏਗੀ, ਸਗੋਂ ਇੱਕ ਮਜ਼ਬੂਤ ਫਾਰਮ-ਟੂ-ਫੈਕਟਰੀ ਈਕੋਸਿਸਟਮ ਵੀ ਸਥਾਪਤ ਕਰੇਗੀ ਜਿਸ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਵੱਡਾ ਲਾਭ ਹੋਵੇਗਾ।”

ਉਨ੍ਹਾਂ ਕਿਹਾ ਕਿ ਇਹ ਤਬਦੀਲੀ ਰਾਜ ਦੇ ਅੰਦਰ ਪੂੰਜੀ ਨੂੰ ਬਰਕਰਾਰ ਰੱਖਣ, ਵਿਸ਼ੇਸ਼ ਤਕਨੀਕੀ ਰੁਜ਼ਗਾਰ ਪੈਦਾ ਕਰਨ ਅਤੇ ਉੱਚ-ਪੱਧਰੀ ਉਦਯੋਗਿਕ ਕਸ਼ੀਦਗੀ ਵਿੱਚ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ।

ਇਸ ਮੌਕੇ ਇਨਫੋਰਸਮੈਂਟ ਦੇ ਅੰਕੜੇ ਸਾਂਝੇ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਆਂਢੀ ਰਾਜਾਂ ਅਤੇ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਵਿਰੁੱਧ ਪੰਜਾਬ ਸਰਕਾਰ ਦੀ ‘ਜ਼ੀਰੋ-ਟਾਲਰੈਂਸ’ ਨੀਤੀ ਨੂੰ ਦੁਹਰਾਇਆ। ਉਨ੍ਹਾਂ ਕਿਹਾ, “ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਬੇਹੱਦ ਸਰਗਰਮ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ 4,406 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 4,324 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਨ੍ਹਾਂ ਕਾਰਵਾਈਆਂ ਵਿੱਚ 26,218 ਛਾਪੇਮਾਰੀ ਅਤੇ 24,832 ਨਾਕੇ ਲਗਾਉਣਾ ਸ਼ਾਮਿਲ ਹਨ, ਜਿਸ ਨਾਲ 455 ਵਾਹਨ ਅਤੇ 1,76,552 ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਆਬਕਾਰੀ ਵਿਭਾਗ ਨੇ 38,23,576 ਲੀਟਰ ਲਾਹਣ ਨਸ਼ਟ ਕੀਤੀ, 82,990 ਲੀਟਰ ਈਥਾਨੌਲ ਅਤੇ ਈ.ਐਨ.ਏ, 66,794 ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਅਤੇ 374 ਚੱਲਦੀਆਂ ਭੱਠੀਆਂ ਨੂੰ ਤਬਾਹ ਕੀਤਾ ਗਿਆ, ਜੋ ਜਨਤਕ ਸੁਰੱਖਿਆ ਅਤੇ ਕਾਨੂੰਨੀ ਅਖੰਡਤਾ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

Tags: BREAKING NEWSBreaking news in PunjabiHarpal Singh CheemaPUNJABWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 9, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,9 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG...

ਭਾਰਤ – ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ ‘ਚ ਹੋਵੇਗਾ ਸ਼ੁਰੂ

ਭਾਰਤ – ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ ‘ਚ ਹੋਵੇਗਾ ਸ਼ੁਰੂ

by Jaspreet Kaur
July 9, 2026
0

ਭਾਰਤ - ਇੰਗਲੈਂਡ ਵਿਚਾਲੇ 5 ਮੈਚਾਂ ਦੀ T20 ਲੜੀ ਦਾ ਚੌਥਾ ਮੈਚ ਥੋੜੀ ਦੇਰ 'ਚ ਹੋਵੇਗਾ ਸ਼ੁਰੂ ਭਾਰਤ ਨੇ ਜਿੱਤਿਆ...

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ

by Jaspreet Kaur
July 9, 2026
0

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਚੰਡੀਗੜ੍ਹ, 9 ਜੁਲਾਈ 2026 (ਵਿਸ਼ਵ ਵਾਰਤਾ): ਪੰਜਾਬ...

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਐਸ.ਆਈ.ਆਰ-2026 ਦੇ ਕੰਮਾਂ ਦੀ ਸਮੀਖਿਆ

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਐਸ.ਆਈ.ਆਰ-2026 ਦੇ ਕੰਮਾਂ ਦੀ ਸਮੀਖਿਆ

by Ankit
July 9, 2026
0

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਐਸ.ਆਈ.ਆਰ-2026 ਦੇ ਕੰਮਾਂ ਦੀ ਸਮੀਖਿਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 09 ਜੁਲਾਈ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 9, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ,9 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG...

Most Popular

‘370 ਦੀ ਬਿਰਯਾਨੀ’ ਵਾਲੇ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਮੇਡੀਅਨ ਪ੍ਰਣਿਤ ਮੋਰੇ ਨੇ ਮੰਗੀ ਮੁਆਫ਼ੀ

‘370 ਦੀ ਬਿਰਯਾਨੀ’ ਵਾਲੇ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਮੇਡੀਅਨ ਪ੍ਰਣਿਤ ਮੋਰੇ ਨੇ ਮੰਗੀ ਮੁਆਫ਼ੀ

by Jaspreet Kaur
4 weeks ago
0

'370 ਦੀ ਬਿਰਯਾਨੀ' ਵਾਲੇ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਮੇਡੀਅਨ ਪ੍ਰਣਿਤ ਮੋਰੇ ਨੇ ਮੰਗੀ ਮੁਆਫ਼ੀ - ਕਿਹਾ- " ਮੈਂ ਨਫ਼ਰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 