PU Student Union Elections: PU ਵਿਦਿਆਰਥੀ ਯੂਨੀਅਨ ਚੋਣਾਂ: ਗੌਰਵ ਵੀਰ ਸੋਹਲ ਬਣੇ ਪ੍ਰਧਾਨ
ਚੰਡੀਗੜ੍ਹ, 3 ਸਤੰਬਰ 2025 (ਵਿਸ਼ਵ ਵਾਰਤਾ) – ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ (PU Student Union Elections) ਵਿੱਚ ਏਬੀਵੀਪੀ ਨੇ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਏਬੀਵੀਪੀ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਏਬੀਵੀਪੀ ਵੱਲੋਂ ਗੌਰਵ ਵੀਰ ਸੋਹਲ ਨੇ ਇਹ ਜਿੱਤ ਦਰਜ ਕਰਕੇ ਪ੍ਰਧਾਨਗੀ ਦਾ ਅਹੁਦਾ ਜਿੱਤਿਆ ਹੈ, ਦੱਸ ਦਈਏ ਕਿ ਗੌਰਵ ਵੀਰ ਸੋਹਲ ਲੁਧਿਆਣਾ ਤੋਂ ਹਨ। ਇਸ ਦੇ ਨਾਲ ਹੀ ਸਕੱਤਰ ਦੇ ਅਹੁਦੇ ਲਈ ਵੀ ਨਤੀਜੇ ਆ ਗਏ ਹਨ। ਜਿਸ ਵਿੱਚ SOPU ਦੇ ਅਭਿਸ਼ੇਕ ਡਾਗਰ ਨੇ ਜਿੱਤ ਦਰਜ ਕੀਤੀ ਹੈ।

ਚੋਣਾਂ ਦੌਰਾਨ ਸੁਰੱਖਿਆ ਲਈ, ਯੂਨੀਵਰਸਿਟੀ ਨੂੰ ਪੁਲਿਸ ਨੇ ਛਾਉਣੀ ਵਿੱਚ ਬਦਲ ਦਿੱਤਾ ਸੀ। ਕੈਂਪਸ ਵਿੱਚ 11 ਡੀਐਸਪੀ, 10 ਐਸਐਚਓ, 10 ਇੰਸਪੈਕਟਰ, 9 ਚੌਕੀ ਇੰਚਾਰਜ ਅਤੇ 988 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਖੁਦ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























