ਮੋਹਾਲੀ, 11 ਮਈ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
ਇਹਨਾਂ ਨਤੀਜਿਆਂ ਵਿਚ ਜਿਹਨਾਂ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ, ਉਹਨਾਂ ਵਿਚ ਲੁਧਿਆਣਾ ਦੇ ਸਰਵਜੋਤ ਸਿੰਘ ਬਾਂਸਲ ਨੇ ਕਾਮਰਸ ਵਿਚ ਪਹਿਲਾ, ਸ਼੍ਰੀ ਮੁਕਤਸਰ ਸਾਹਿਬ ਦੀ ਅਮਨ ਨੇ ਆਰਟਸ ਵਿਚ ਪਹਿਲਾ ਅਤੇ ਨਕੋਦਰ ਦੀ ਮੁਸਕਾਨ ਸੋਨੀ ਨੇ ਸਾਇੰਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।