PSEB ਵੱਲੋਂ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ
ਪੜ੍ਹੋ, ਕਦੋਂ ਤੋਂ ਹੋਣਗੀਆਂ ਪ੍ਰੀਖਿਆਵਾਂ

ਮੋਹਾਲੀ, 22 ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਕਲਾਸ ਟਰਮ 1 ਦੀ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ ਟਰਮ-1 ਪ੍ਰੀਖਿਆ ਦਸੰਬਰ 2021 ਮਿਤੀ 13.12.2021 ਤੋਂ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਣੀ ਹੈ। ਕੋਵਿਡ ਨੂੰ ਧਿਆਨ ਵਿੱਚ ਰੱਖਦਿਆ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ। ਦਸਵੀਂ ਕਲਾਸ ਦੀ ਪ੍ਰੀਖਿਆ ਮਿਤੀ 13.12.2021 ਤੋਂ 18.12.2021 ਤੱਕ ਅਤੇ ਬਾਰਵੀਂ ਕਲਾਸ ਦੀ ਪ੍ਰੀਖਿਆ ਮਿਤੀ 13.12.2021 ਤੋਂ 22.12.2021 ਤੱਕ ਹੋਵੇਗੀ। ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਸਵੇਰੇ 10.00 ਵਜੇ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੁਪਿਹਰ 2.00 ਵਜੇ ਸ਼ੁਰੂ ਹੋਵੇਗੀ।


ਸਿੱਖਿਆ ਬੋਰਡ ਵਲੋਂ 10 ਵੀਂ ਸ੍ਰੇਣੀ ਦੀ ਟਰਮ-1 ਪ੍ਰੀਖਿਆ ਦਸੰਬਰ 2021 ਦੀ ਜਾਰੀ ਡੇਟਸ਼ੀਟ ਅਨੁਸਾਰ 13 ਦਸੰਬਰ ਨੂੰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07), ਪੰਜਾਬੀ-ਬੀ (72), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (73), 14 ਦਸੰਬਰ ਨੂੰ ਅੰਗਰੇਜ਼ੀ (02), 15 ਦਸੰਬਰ ਨੂੰ ਹਿੰਦੀ(03), ਉਰਦੂ (ਹਿੰਦੀ ਦੀ ਥਾਂ) (71), 16 ਦਸੰਬਰ ਨੂੰ ਗਣਿਤ (04), 17 ਦਸੰਬਰ ਨੂੰ ਵਿਗਿਆਨ (05), 17 ਦਸੰਬਰ ਨੂੰ ਸਮਾਜਿਕ ਵਿਗਿਆਨ(06)

ਇਨ੍ਹਾਂ ਪ੍ਰੀਖਿਆਵਾਂ ਸਬੰਧੀ ਜਿਆਦਾ ਜਾਣਕਾਰੀ ਬੋਰਡ ਦੀ ਵੈਬਸਾਈਟ ਉਤੇ ਉਪਲੱਭਧ ਹੈ।






















