Politics News: ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪਾਰਟੀ ਪੂਰਨ ਇਕਜੁੱਟ – ਬਗਾਵਤ ਕਰਨ ਵਾਲਿਆਂ ਪਿੱਛੇ ਵੱਡੀਆਂ ਪਾਰਟੀਆਂ ਦੀ ਸਾਜਿਸ਼ : ਸੇਖੋਂ
ਬਠਿੰਡਾ,7ਜੁਲਾਈ(ਵਿਸ਼ਵ ਵਾਰਤਾ) Politics News: ਸ਼੍ਰੋਮਣੀ ਅਕਾਲੀ ਦਲ ਜਿਲਾ ਬਠਿੰਡਾ ਜਥੇਬੰਦੀ ਦਾ ਵੱਡਾ ਇਕੱਠ ਅੱਜ ਲੋਕ ਸਭਾ ਮੈਂਬਰ ਸਾਹਿਬ ਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਮੁੱਖ ਦਫਤਰ ਵਿਖੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਬਲਕਾਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ . ਜਿਸ ਵਿੱਚ ਸਮੁੱਚੇ ਹਲਕਾ ਇੰਚਾਰਜ ਸ਼੍ਰੋਮਣੀ ਕਮੇਟੀ ਮੈਂਬਰ ਵੰਗਾਂ ਦੇ ਪ੍ਰਧਾਨ ਸਰਕਲ ਪ੍ਰਧਾਨ ਯੂਥ ਵਿੰਗ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਵਰਕਰ ਇਕੱਠੇ ਹੋਏ ਅਤੇ ਸਰਬ ਸੰਮਤੀ ਨਾਲ ਹੱਥ ਖੜੇ ਕਰਕੇ ਮਤਾ ਪਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਚ ਵਿਸ਼ਵਾਸ ਪ੍ਰਗਟਾਇਆ ਅਤੇ ਐਲਾਨ ਕੀਤਾ ਕਿ ਜਿਲਾ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜੀ ਹੈ। ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਬਾਗੀਆਂ ਨੂੰ ਸਲਾਹ ਦਿੱਤੀ ਕਿ ਜੇਕਰ ਉਹਨਾਂ ਦੇ ਮਨ ਵਿੱਚ ਪਾਰਟੀ ਨੂੰ ਇੱਕਜੁੱਟ ਕਰਨ ਅਤੇ ਮਜਬੂਤ ਕਰਨ ਲਈ ਕੋਈ ਸੁਝਾਅ ਹਨ ਤਾਂ ਉਹ ਪਾਰਟੀ ਪਲੇਟਫਾਰਮ ਤੇ ਇਕੱਠੇ ਹੋ ਕੇ ਕਰਨ ਨਾ ਕਿ ਪ੍ਰੈਸ ਅਤੇ ਓਪਨ ਤੌਰ ਤੇ ਪਾਰਟੀ ਜਾਂ ਪੰਥ ਤੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਨ ਜੇਕਰ ਉਹ ਅਜਿਹਾ ਕਰਨਗੇ ਤਾਂ ਪਾਰਟੀ ਤੋਂ ਬਾਹਰ ਹੀ ਸਮਝਿਆ ਜਾਵੇਗਾ ਉਹਨਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸਰਕਾਰਾਂ ਬਣੀਆਂ ਸੰਤਾਂ ਉਸ ਵੇਲੇ ਉਹਨਾਂ ਬਗਾਵਤੀ ਲੀਡਰਾਂ ਨੇ ਕੈਬਨਟ ਵਜ਼ੀਰੀਆਂ ਦਾ ਆਨੰਦ ਮਾਣਿਆ ਫਿਰ ਹੁਣ ਸਵਾਲ ਖੜੇ ਕਰਨੇ ਵਾਜਿਬ ਨਹੀਂ ਉਹਨਾਂ ਕਿਹਾ ਕਿ ਬਾਗੀਆਂ ਦੇ ਪਿੱਛੇ ਵੱਡੀਆਂ ਸਰਕਾਰਾਂ ਦੀ ਸਾਜਿਸ਼ ਹੈ ਜਿਸ ਨੂੰ ਮੁੱਖ ਤੌਰ ਤੇ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਪਾਰਟੀ ਨੂੰ ਮਜਬੂਤ ਬਣਾਉਣ ਲਈ ਕੰਮ ਕੀਤਾ ਹੈ ਅਤੇ ਪੂਰਨ ਪਾਰਟੀ ਇੱਕਜੁੱਟ ਹੋ ਕੇ ਉਹਨਾਂ ਦੇ ਨਾਲ ਚਟਾ ਣ ਵਾਂਗ ਖੜੀ ਹੈ। ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਦੇ ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਜਿਲਾ ਬਠਿੰਡਾ ਵਿੱਚੋਂ ਕੋਈ ਵੀ ਲੀਡਰ ਬਾਕੀ ਧੜੇ ਦੀ ਹਮਾਇਤ ਵਿੱਚ ਨਹੀਂ ਹੈ ਤੇ ਪੂਰੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੀ ਹੈ ਤੇ ਉਹਨਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਮਜਬੂਤ ਹੋ ਕੇ ਉਭਰੇਗੀ ਅਤੇ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਵੀ ਬਣਾਵਾਂਗੇ। ਇਸ ਮੌਕੇ ਪੱਤਰਕਾਰਾਂ ਵੱਲੋਂ ਬਾਗੀਆਂ ਨੂੰ ਪਾਰਟੀ ਵਿੱਚ ਵਾਪਸ ਲੈਣ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਾਬਕਾ ਮੰਤਰੀ ਸੇਖੋ ਨੇ ਕਿਹਾ ਕਿ ਜੇਕਰ ਉਹ ਪਾਰਟੀ ਵਿੱਚ ਆਉਣਗੇ ਤਾਂ ਪਿਛਲੇ ਕਤਾਰ ਵਿੱਚ ਖੜਾਇਆ ਜਾਵੇਗਾ।