PM Modi ਵੱਲੋਂ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ
ਨਵੀਂ ਦਿੱਲੀ, 5 ਸਤੰਬਰ (ਵਿਸ਼ਵ ਵਾਰਤਾ) – ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ 48 ਅਧਿਆਪਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇੱਕ ਮਹਿਲਾ ਅਧਿਆਪਕ ਤੋਂ ਖੁਦ ਪਬਲਿਕ ਸਪੀਕਿੰਗ ਸਬੰਧੀ ਟਿਪਸ ਵੀ ਮੰਗੇ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਅਧਿਆਪਕ ਨੂੰ ਪੁੱਛਿਆ ਕਿ ਜੇਕਰ ਉਹ ਉਨ੍ਹਾਂ ਦਾ ਵਿਦਿਆਰਥੀ ਬਣ ਕੇ ਇੱਕ ਵਧੀਆ ਸਪੀਕਰ ਬਣਨਾ ਚਾਹੁਣ ਤਾਂ ਇਸ ਲਈ ਕੀ ਕਰਨਾ ਚਾਹੀਦਾ ਹੈ।
ਇਸ ’ਤੇ ਅਧਿਆਪਕ ਨੇ ਕਿਹਾ ਕਿ ਸਭ ਤੋਂ ਪਹਿਲਾਂ ਵਿਅਕਤੀ ਦੇ ਅੰਦਰ ਆਤਮ-ਵਿਸ਼ਵਾਸ (Confidence) ਹੋਣਾ ਚਾਹੀਦਾ ਹੈ। ਇਹ ਸੁਣ ਕੇ PM ਮੋਦੀ ਹੱਸਦੇ ਹੋਏ ਪੁੱਛਦੇ ਹਨ ਕਿ ਆਖਿਰ ਇਹ ਆਤਮ-ਵਿਸ਼ਵਾਸ ਆਵੇਗਾ ਕਿਵੇਂ ? ਅਧਿਆਪਕ ਨੇ ਜਵਾਬ ਦਿੰਦਿਆਂ ਕਿਹਾ ਕਿ ਆਤਮ-ਵਿਸ਼ਵਾਸ ਲਈ ਲਗਾਤਾਰ ਅਭਿਆਸ (Practice) ਕਰਨਾ ਜ਼ਰੂਰੀ ਹੈ। ਗੱਲਬਾਤ ਦਾ ਇਹ ਹਿੱਸਾ PM ਮੋਦੀ ਦੇ ਯੂਟਿਊਬ ਚੈਨਲ ’ਤੇ ਜਾਰੀ ਕੀਤਾ ਗਿਆ ਹੈ।
48 ਅਧਿਆਪਕਾਂ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ: ਅਧਿਆਪਕ ਦਿਵਸ ਦੇ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 48 ਸਕੂਲ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਦਿੱਤਾ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























