PM Modi Film : ਹੁਣ ਵੱਡੇ ਪਰਦੇ ‘ਤੇ ਦਿਖਾਈ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਕਹਾਣੀ
– ਇਹ ਅਦਾਕਾਰ ਨਿਭਾਏਗਾ ਕਿਰਦਾਰ
– ਸਾਹਮਣੇ ਆਇਆ ਪਹਿਲਾ ਪੋਸਟਰ
ਨਵੀ ਦਿੱਲੀ, 17 ਸਤੰਬਰ 2025 (ਵਿਸ਼ਵ ਵਾਰਤਾ) –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਭਰ ਤੋਂ ਵਧਾਈਆਂ ਅਤੇ ਤੋਹਫ਼ੇ ਮਿਲ ਰਹੇ ਹਨ। ਫਿਲਮ ਇੰਡਸਟਰੀ ਦੇ ਲੋਕ ਵੀ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ‘ਤੇ ਇੱਕ ਨਵੀ ਫਿਲਮ (PM Modi Film) ਬਣਨ ਜਾ ਰਹੀ ਹੈ। “ਮਾਰਕੋ” ਫੇਮ ਅਦਾਕਾਰ ਉੱਨੀ ਮੁਕੁੰਦਨ ਇੱਕ ਨਵੀਂ ਅਤੇ ਚੁਣੌਤੀਪੂਰਨ ਭੂਮਿਕਾ ਵਿੱਚ ਨਜ਼ਰ ਆਉਣਗੇ।

ਉਹ ਆਉਣ ਵਾਲੀ ਰਾਜਨੀਤਿਕ ਡਰਾਮਾ ਫਿਲਮ “ਮਾਂ ਵੰਦੇ” ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ । ਅਦਾਕਾਰ ਅਤੇ ਫਿਲਮ ਦੇ ਨਿਰਮਾਤਾਵਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਫਿਲਮ ਦਾ ਪਹਿਲਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਉਨੀ ਮੁਕੁੰਦਨ ਨੇ ਆਪਣੇ ਇੰਸਟਾਗ੍ਰਾਮ ‘ਤੇ ਪਹਿਲਾ ਪੋਸਟਰ ਸਾਂਝਾ ਕਰਦਿਆਂ ਲਿਖਿਆ ਕਿ ਫਿਲਮ ‘ਮਾਂ ਵੰਦੇ’ ਸਿਰਫ਼ ਇੱਕ ਰਾਜਨੀਤਿਕ ਯਾਤਰਾ ਦੀ ਕਹਾਣੀ ਨਹੀਂ ਹੈ, ਸਗੋਂ ਇਸਦਾ ਉਦੇਸ਼ ਨਰਿੰਦਰ ਮੋਦੀ ਦੀ ਇੱਕ ਵਿਅਕਤੀ ਵਜੋਂ ਪਛਾਣ, ਖਾਸ ਕਰਕੇ ਉਨ੍ਹਾਂ ਦੀ ਮਾਂ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਸਾਹਮਣੇ ਲਿਆਉਣਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























