Phagwara News: ਅਵਾਸ ਯੋਜਨਾ ਤਹਿਤ ਲਾਭ ਲੈਣ ਲਈ ਲੋਕ ਬਿਨੈਪੱਤਰ ਨਗਰ ਨਿਗਮ ਦਫਤਰ ਵਿਖੇ ਦੇਣ-ਡਾ. ਅਕਸ਼ਿਤਾ ਗੁਪਤਾ
ਫਗਵਾੜਾ, 13 ਮਾਰਚ (ਵਿਸ਼ਵ ਵਾਰਤਾ):- ਫਗਵਾੜਾ ਨਗਰ ਨਿਗਮ ਦੇ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ 2.0 ਤਹਿਤ ਲੋੜਵੰਦ ਲੋਕ ਲਾਭ ਲੈ ਸਕਦੇ ਹਨ ਜਿਸ ਤਹਿਤ ਮਕਾਨ ਪੱਕਾ ਤੇ ਨਵੀਂ ਉਸਾਰੀ ਲਈ 2.50 ਲੱਖ ਰੁਪੈ ਦੀ ਸਹਾਇਤਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲੋਕ ਕੱਚੇ ਮਕਾਨਾਂ , ਬਾਲਿਆਂ ਵਾਲੀ ਛੱਤ ਤੇ ਖਾਲੀ ਪਲਾਟਾਂ ਵਿਚ ਉਸਾਰੀ ਨੂੰ ਪੱਕਾ ਕਰਨ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ ਇਸ ਯੋਜਨਾ ਦਾ ਮਕਸਦ ਲੋੜਵੰਦਾਂ ਨੂੰ ਅਵਾਸ ਪ੍ਰਦਾਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਰਜ਼ੀ ਦਾਸਤਾਵੇਜ਼ਾਂ ਸਮੇਤ ਨਗਰ ਨਿਗਮ ਫਗਵਾੜਾ ਦੇ ਦਫਤਰ ਵਿਖੇ ਦੇ ਸਕਦੇ ਹਨ।























