Petrol ਤੋਂ ਬਾਅਦ ਹੁਣ Diesel ਵੀ ਹੋਇਆ ਮਹਿੰਗਾ; ਪੜ੍ਹੋ ਤਾਜ਼ਾ ਰੇਟ
ਨਵੀ ਦਿੱਲੀ, 20 ਮਾਰਚ (ਵਿਸ਼ਵ ਵਾਰਤਾ): ਈਰਾਨ – ਇਜ਼ਰਾਈਲ ਵਿੱਚ ਚੱਲ ਰਹੇ ਤਣਾਅ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸਦਾ ਅਸਰ ਹੁਣ ਭਾਰਤ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਕੱਚੇ ਤੇਲ ਦੀਆਂ ਕੀਮਤਾਂ ਚ ਜਾਰੀ ਉਤਰਾਅ ਚੜਾਅ ਦੇ ਵਿਚਕਾਰ ਪੈਟਰੋਲ – ਡੀਜ਼ਲ ਦੀਆਂ ਦਰਾਂ ਵਿੱਚ ਇੱਕ ਤੋਂ ਬਾਅਦ ਇੱਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਜਿੱਥੇ ਪਾਵਰ ਪੈਟਰੋਲ ਦੇ ਰੇਟ 2 ਰੁਪਏ ਤੱਕ ਵਧ ਗਏ ਸਨ, ਹੁਣ ਇੰਡਸਟਰੀਅਲ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਦਯੋਗਿਕ ਡੀਜ਼ਲ 22 ਰੁਪਏ ਮਹਿੰਗਾ ਹੋ ਗਿਆ ਹੈ। ਹਾਲਾਂਕਿ, ਨਿਯਮਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਤੇਲ ਕੰਪਨੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਵਧੀਆਂ ਕੀਮਤਾਂ ਅੱਜ ਸ਼ੁੱਕਰਵਾਰ, 20 ਮਾਰਚ ਤੋਂ ਲਾਗੂ ਹੋ ਗਈਆਂ ਹਨ।
ਇੰਡੀਅਨ ਆਇਲ ਕਾਰਪੋਰੇਸ਼ਨਨੇ ਵਧੀਆਂ ਹੋਈਆਂ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡਸਟਰੀਅਲ ਡੀਜ਼ਲ ਦੇ ਰੇਟ ਹੁਣ 87.67 ਰੁਪਏ ਤੋਂ ਵਧ ਕੇ 109.59 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਇਸ ਵਾਧੇ ਦਾ ਸਿੱਧਾ ਅਸਰ ਟ੍ਰਾਂਸਪੋਰਟ ਅਤੇ ਬਿਜਲੀ ਉਤਪਾਦਨ ਦੀ ਲਾਗਤ ‘ਤੇ ਪਵੇਗਾ। ਦੱਸ ਦਈਏ ਕਿ ਇੰਡਸਟਰੀਅਲ ਡੀਜ਼ਲ ਆਮ ਗੱਡੀਆਂ ਵਿੱਚ ਨਹੀਂ ਭਰਿਆ ਜਾਂਦਾ। ਇਹ ਸਿਰਫ਼ ਫੈਕਟਰੀਆਂ, ਕਾਰਖਾਨਿਆਂ ਅਤੇ ਵੱਡੇ ਉਦਯੋਗਿਕ ਕੰਮਾਂ ਵਿੱਚ ਵਰਤਿਆ ਜਾਂਦਾ ਹੈ।
ਇਸਨੂੰ ਇੰਡਸਟਰੀਅਲ ਜਾਂ ਬਲਕ ਡੀਜ਼ਲ ਵੀ ਕਿਹਾ ਜਾਂਦਾ ਹੈ। ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਦੇਸ਼ ਵਿੱਚ ਵੱਡੇ ਪੱਧਰ ‘ਤੇ ਹੋਵੇਗਾ। ਕੰਪਨੀਆਂ ਦੀ ਲਾਗਤ ਵਧਣ ਨਾਲ ਮੁਨਾਫ਼ਾ ਘੱਟ ਸਕਦਾ ਹੈ ਅਤੇ ਇਸਦਾ ਅਸਰ ਆਮ ਲੋਕਾਂ ਤੇ ਪੈ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























