Perth Test ਆਸਟ੍ਰੇਲੀਆ ਦਾ 9ਵਾਂ ਵਿਕਟ ਡਿੱਗਿਆ
ਨਵੀ ਦਿੱਲੀ, 25 ਨਵੰਬਰ (ਵਿਸ਼ਵ ਵਾਰਤਾ) : ਆਸਟ੍ਰੇਲੀਆ ਦੀ ਨੌਵੀਂ ਵਿਕਟ 227 ਦੇ ਸਕੋਰ ‘ਤੇ ਡਿੱਗ ਚੁੱਕੀ। ਵਾਸ਼ਿੰਗਟਨ ਸੁੰਦਰ ਨੇ ਨਾਥਨ ਲਿਓਨ ਨੂੰ ਕਲੀਨ ਬੋਲਡ ਕੀਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਤੋਂ ਪਹਿਲਾ ਵਾਸ਼ਿੰਗਟਨ ਸੁੰਦਰ ਨੇ 54ਵੇਂ ਓਵਰ ਵਿੱਚ ਭਾਰਤ ਨੂੰ 8ਵੀਂ ਵਿਕਟ ਦਿਵਾਈ। ਸਟਾਰਕ ਨੇ 35 ਗੇਂਦਾਂ ‘ਤੇ 12 ਦੌੜਾਂ ਬਣਾਈਆਂ। ਇਸ ਵਿਕਟ ਦੇ ਨਾਲ ਹੀ ਚਾਹ ਬਰੇਕ ਦਾ ਐਲਾਨ ਕੀਤਾ ਗਿਆ।ਭਾਰਤ ਜਿੱਤ ਤੋਂ 1 ਵਿਕਟ ਦੂਰ ਹੈ