Latest News ਤੇਜ਼ ਰਫਤਾਰ ਟਰੱਕ ਦੀ ਲਪੇਟ ‘ਚ ਆਉਣ ਨਾਲ ਇਸ ਵੱਡੇ ਆਗੂ ਦੀ ਮੌਤ
– ਮੁੱਖ ਮੰਤਰੀ ਨੇ ਜਤਾਇਆ ਦੁੱਖ
ਨਵੀ ਦਿੱਲੀ,25 ਨਵੰਬਰ (ਵਿਸ਼ਵ ਵਾਰਤਾ) : ਰਿਸ਼ੀਕੇਸ਼ ‘ਚ ਇਕ ਬੇਕਾਬੂ ਟਰੱਕ ਦੀ ਲਪੇਟ ‘ਚ ਆਉਣ ਨਾਲ ਉਤਰਾਖੰਡ ਕ੍ਰਾਂਤੀ ਦਲ ਦੇ ਸਾਬਕਾ ਕੇਂਦਰੀ ਪ੍ਰਧਾਨ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਇਕ ਸੀਮਿੰਟ ਨਾਲ ਭਰੇ ਟਰੱਕ ਨੇ ਨਟਰਾਜ ਚੌਕ ਨੇੜੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਭਾਜਪਾ ਆਗੂ ਭਗਤ ਰਾਮ ਕੋਠਾਰੀ ਦੇ ਬੇਟੇ ਦੀ ਰਿਸੈਪਸ਼ਨ ਇਸ ਵੈਡਿੰਗ ਪੁਆਇੰਟ ‘ਤੇ ਰੱਖੀ ਗਈ ਸੀ। ਉੱਤਰਾਖੰਡ ਕ੍ਰਾਂਤੀ ਦਲ ਦੇ ਆਗੂ ਤ੍ਰਿਵੇਂਦਰ ਸਿੰਘ ਪੰਵਾਰ (69) ਵਾਸੀ ਰਿਸ਼ੀਕੇਸ਼, ਗੁਰਜੀਤ ਸਿੰਘ (35) ਵਾਸੀ ਮਾਜਰੀ ਲਲਤਪੜ ਅਤੇ ਜਤਿਨ ਵਾਸੀ ਰੋਹਿਣੀ, ਦਿੱਲੀ ਵੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਤਿੰਨੋਂ ਜਦ ਇਕੱਠੇ ਵਿਆਹ ਸਮਾਗਮ ਚੋ ਬਾਹਰ ਆਏ ਤਾਂ ਟਰੱਕ ਦੀ ਟੱਕਰ ਨਾਲ ਗੰਭੀਰ ਜ਼ਖਮੀ ਹੋ ਗਏ ਪੁਲਸ ਨੇ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪੰਵਾਰ ਅਤੇ ਹੋਰਨਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























