Patiala ‘ਚ ਭਾਜਪਾ ਉਮੀਦਵਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
- ਭਾਜਪਾ ਉਮੀਦਵਾਰ ਸੁਸ਼ੀਲ ਨਾਇਰ ਨੇ ਖੁਦ ‘ਤੇ ਪੈਟਰੋਲ ਪਾਉਣ ਦੀ ਕੀਤੀ ਕੋਸ਼ਿਸ਼
ਪਟਿਆਲਾ, 21 ਦਸੰਬਰ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਸ਼ਾਮ ਤੱਕ ਸਪੱਸ਼ਟ ਹੋ ਜਾਵੇਗਾ ਕਿ ਕਿਸ ਵਾਰਡ ਵਿੱਚ ਕੌਣ ਜਿੱਤਿਆ ਅਤੇ ਕਿਹੜੀ ਪਾਰਟੀ ਦਾ ਮੇਅਰ ਬਣੇਗਾ। ਸਵੇਰੇ 9 ਵਜੇ ਤੱਕ ਪਟਿਆਲਾ ਵਿੱਚ 7 ਫੀਸਦੀ ਅਤੇ ਫਗਵਾੜਾ ਵਿੱਚ 6.3 ਫੀਸਦੀ ਵੋਟਿੰਗ ਹੋਈ। ਇਸ ਵਿਚਾਲੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਭਾਜਪਾ ਉਮੀਦਵਾਰ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਪਟਿਆਲਾ ਦੇ ਵਾਰਡ ਨੰਬਰ 34 ‘ਚ ਭਾਜਪਾ ਉਮੀਦਵਾਰ ਸੁਸ਼ੀਲ ਨਾਇਰ ਨੇ ਖੁਦ ‘ਤੇ ਪੈਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਰੋਕ ਲਿਆ। ਨਾਇਰ ਨੇ ਦੋਸ਼ ਲਾਇਆ ਕਿ ਕੁਝ ਲੋਕ ਜਾਅਲੀ ਵੋਟਾਂ ਪਾ ਰਹੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/