Parliament session ਵਿਚਾਲੇ ਰਾਹੁਲ ਗਾਂਧੀ ਦੇ ਜਾਣਗੇ ਜਰਮਨੀ!
– ਭਾਜਪਾ ਨੇ ਸਾਧਿਆ ਨਿਸ਼ਾਨਾ; ਪੜ੍ਹੋ ਕੀ ਕਿਹਾ
ਨਵੀ ਦਿੱਲੀ, 10 ਦਸੰਬਰ 2025 (ਵਿਸ਼ਵ ਵਾਰਤਾ): ਸੰਸਦ ਸੈਸ਼ਨ (Parliament session) ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਜਰਮਨੀ ਦੀ ਸੰਭਾਵਿਤ ਫੇਰੀ ਨੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਅਨੁਸਾਰ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਵਿੱਚ ਰਹਿਣਗੇ। ਇਸ ਦੌਰਾਨ, ਉਹ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕਰਨਗੇ ਅਤੇ ਜਰਮਨ ਮੰਤਰੀਆਂ ਨਾਲ ਮੁਲਾਕਾਤ ਵੀ ਕਰਨਗੇ।
ਭਾਜਪਾ ਨੇ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ‘ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ‘ਰਾਹੁਲ ਵਿਰੋਧੀ ਧਿਰ ਦੇ ਨੇਤਾ ਨਹੀਂ, ਸਗੋਂ ਸੈਰ-ਸਪਾਟੇ ਦੇ ਨੇਤਾ ਹਨ।’ ਭਾਜਪਾ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਟਵਿੱਟਰ ‘ਤੇ ਲਿਖਿਆ ਕਿ ਸੰਸਦ ਦਾ ਸੈਸ਼ਨ 19 ਦਸੰਬਰ ਤੱਕ ਚੱਲ ਰਿਹਾ ਹੈ। ਪਰ ਰਾਹੁਲ ਗਾਂਧੀ 15 ਤੋਂ 20 ਦਸੰਬਰ ਤੱਕ ਜਰਮਨੀ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਵੀ ਰਾਹੁਲ ਵਿਦੇਸ਼ ਵਿੱਚ ਸਨ ਅਤੇ ਬਾਅਦ ਵਿੱਚ ਜੰਗਲ ਸਫਾਰੀ ਗਏ ਸਨ।
ਰਾਹੁਲ ਗਾਂਧੀ ਦੇ ਜਰਮਨੀ ਦੌਰੇ ‘ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, “ਮੈਂ ਉਨ੍ਹਾਂ ਦੀਆਂ ਯਾਤਰਾਵਾਂ ਤੇ ਨਜ਼ਰ ਨਹੀਂ ਰੱਖਦੀ ਅਤੇ ਨਾ ਹੀ ਉਨ੍ਹਾਂ ਬਾਰੇ ਕੋਈ ਖ਼ਬਰ ਪੜ੍ਹਦੀ ਹਾਂ। ਤਾਂ ਮੈਂ ਉਨ੍ਹਾਂ ਦੀਆਂ ਯਾਤਰਾਵਾਂ ਬਾਰੇ ਕੀ ਕਹਿ ਸਕਦੀ ਹਾਂ? ਮੈਂ ਅਜਿਹੇ ਵਿਅਕਤੀ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਸ ਵਿਅਕਤੀ ਵਿੱਚ ਕੋਈ ਦਮ ਨਹੀਂ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























