Parliament Session : ਪਾਨ ਮਸਾਲਾ ਅਤੇ ਸਿਗਰਟ ‘ਤੇ ਲੱਗੇਗਾ ਨਵਾਂ ਟੈਕਸ! ਲੋਕ ਸਭਾ ‘ਚ ਬਿੱਲ ਹੋਇਆ ਪਾਸ
ਨਵੀ ਦਿੱਲੀ, 5 ਦਸੰਬਰ 2025 (ਵਿਸ਼ਵ ਵਾਰਤਾ): ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਸਿਹਤ ਸੁਰੱਖਿਆ ਤੋਂ ਰਾਸ਼ਟਰੀ ਸੁਰੱਖਿਆ ਸੈੱਸ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਪਾਨ ਮਸਾਲਾ ਵਰਗੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ, ਸਰਕਾਰ ਹੁਣ ਸਿਗਰਟ ਅਤੇ ਪਾਨ ਮਸਾਲਾ ਵਰਗੇ ਉਤਪਾਦਾਂ ‘ਤੇ ਵਾਧੂ ਟੈਕਸ ਲਗਾਏਗੀ।

ਸਰਕਾਰ ਦਾ ਕਹਿਣਾ ਹੈ ਕਿ ਇਸ ਵਧੇ ਹੋਏ ਟੈਕਸ ਤੋਂ ਪੈਦਾ ਹੋਣ ਵਾਲੇ ਬਜਟ ਦੀ ਵਰਤੋਂ ਰਾਸ਼ਟਰੀ ਸੁਰੱਖਿਆ ਲਈ ਕੀਤੀ ਜਾਵੇਗੀ। ਇਹ ਜਾਣਕਾਰੀ ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਦਿੱਤੀ। ਇਸ ਬਿੱਲ ‘ਤੇ ਚਰਚਾ ਦੌਰਾਨ ਸੰਸਦ ਵਿੱਚ ਲੰਬੀ ਬਹਿਸ ਹੋਈ। ਦੋ ਦਿਨਾਂ ਦੀ ਬਹਿਸ ਤੋਂ ਬਾਅਦ, ਬਿੱਲ ਨੂੰ ਲੋਕ ਸਭਾ ਨੇ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ‘ਕਾਰਗਿਲ ਯੁੱਧ ਤਿਆਰੀ ਦੀ ਘਾਟ ਕਾਰਨ ਹੋਇਆ ਸੀ।”
ਬਿੱਲ ‘ਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ “ਕਾਰਗਿਲ ਯੁੱਧ ਤਿਆਰੀ ਦੀ ਘਾਟ ਕਾਰਨ ਹੋਇਆ ਸੀ।ਫੌਜ ਦੇ ਜਨਰਲਾਂ ਨੇ ਦੱਸਿਆ ਕਿ 1990 ਦੇ ਦਹਾਕੇ ਦੇ ਸ਼ੁਰੂ ਤੋਂ ਬਜਟ ਦੀਆਂ ਕਮੀਆਂ ਕਾਰਨ ਫੌਜ ਕੋਲ ਸਿਰਫ 70-80% ਅਧਿਕਾਰਤ ਹਥਿਆਰ, ਗੋਲਾ ਬਾਰੂਦ ਅਤੇ ਉਪਕਰਣ ਹੀ ਬਚੇ ਸਨ। ਅਸੀਂ ਨਹੀਂ ਚਾਹੁੰਦੇ ਕਿ ਉਹ ਦੌਰ ਭਾਰਤ ਵਿੱਚ ਕਦੇ ਵਾਪਸ ਆਵੇ।” ਉਨ੍ਹਾਂ ਕਿਹਾ ਕਿ ਬਿੱਲ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਮ ਨਾਗਰਿਕਾਂ ‘ਤੇ ਬੋਝ ਪਾਏ ਬਿਨਾਂ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਚੀਜ਼ਾਂ ਲਈ ਫੰਡ ਉਪਲਬਧ ਹੋਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























